ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ''ਚ ਹਰਿਆਣਵੀਂ ਸੁਪਰਸਟਾਰ ਦੀ ਐਂਟਰੀ, ਸ਼ੂਟਿੰਗ ਲਈ ਪਹੁੰਚੇ ਇੰਗਲੈਂਡ

Thursday, Sep 23, 2021 - 04:02 PM (IST)

ਰਣਜੀਤ ਬਾਵਾ ਦੀ ਪੰਜਾਬੀ ਫ਼ਿਲਮ ''ਚ ਹਰਿਆਣਵੀਂ ਸੁਪਰਸਟਾਰ ਦੀ ਐਂਟਰੀ, ਸ਼ੂਟਿੰਗ ਲਈ ਪਹੁੰਚੇ ਇੰਗਲੈਂਡ

ਚੰਡੀਗੜ੍ਹ (ਬਿਊਰੋ) : ਅਜੇ ਹੁੱਡਾ ਹਰਿਆਣਵੀਂ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਨਾਵਾਂ ਵਿਚੋਂ ਇੱਕ ਹੈ। ਹੁਣ ਇਹ ਚਿਹਰਾ ਪੰਜਾਬੀ ਇੰਡਸਟਰੀ ਵਿਚ ਵੀ ਸ਼ਾਮਲ ਹੋਣ ਜਾ ਰਿਹਾ ਹੈ। ਅਜੇ ਹੁੱਡਾ ਨੇ ਸਾਫ਼ ਕੀਤਾ ਕਿ ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚ ਚੱਕਿਆ ਹੈ। ਉਸ ਦੀ ਇਹ ਫ਼ਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ। ਇਸ ਫ਼ਿਲਮ ਦਾ ਨਾਂ 'ਪ੍ਰਹੁਣਾ-2' ਹੈ। ਜੀ ਹਾਂ, ਇਸ ਫ਼ਿਲਮ ਦੇ ਹਰਿਆਣਵੀਂ ਟੱਚ ਲਈ ਅਜੇ ਹੁੱਡਾ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari

ਪੰਜਾਬੀ ਸਿਨੇਮਾ ਪਹਿਲਾਂ ਨਾਲੋਂ ਕਾਫ਼ੀ ਵਿਸ਼ਾਲ ਹੋ ਰਿਹਾ ਹੈ। ਪਹਿਲਾਂ ਵੀ ਕਈ ਵਾਰ ਪੰਜਾਬੀ ਫ਼ਿਲਮਾਂ ਵਿਚ ਹਰਿਆਣਵੀਂ ਬੋਲੀ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਇਸੇ ਨੂੰ ਅੱਗੇ ਵਧਾਉਣ ਲਈ ਪੰਜਾਬੀ ਸਿਨੇਮਾ ਨੇ ਹਰਿਆਣਵੀਂ ਚਿਹਰੇ ਵੀ ਆਪਣੀਆਂ ਫ਼ਿਲਮਾਂ ਵਿਚ ਸ਼ਾਮਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਖ਼ਾਸ ਕਾਰਨ ਇਹ ਵੀ ਹੈ ਕਿ ਇਸ ਟੱਚ ਨੂੰ ਫ਼ਿਲਮਾਂ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦਰਸ਼ਕਾਂ ਦੀ ਮੰਗ 'ਤੇ ਹੀ ਇਹ ਸਭ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Ajay Hooda (@ajayhoodaofficial)

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਹਮੇਸ਼ਾ ਹੀ ਆਪਣੇ ਪ੍ਰਾਜੈਕਟਸ ਕਾਰਨ ਚਰਚਾ ਵਿਚ ਰਹਿੰਦੇ ਹਨ। ਰਣਜੀਤ ਬਾਵਾ ਬੈਕ-ਟੂ-ਬੈਕ ਫ਼ਿਲਮਾਂ ਦੀ ਸ਼ੂਟਿੰਗ ਵੀ ਕਰ ਰਹੇ ਹਨ। ਹੁਣ ਰਣਜੀਤ ਬਾਵਾ ਨੇ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਰਣਜੀਤ ਬਾਵਾ ਦੀ ਫ਼ਿਲਮ 'ਪ੍ਰਾਹੁਣਾ-2' ਦਾ ਸ਼ੂਟ ਇੰਗਲੈਂਡ ਵਿਚ ਚੱਲ ਰਿਹਾ ਹੈ। ਫ਼ਿਲਮ 'ਪ੍ਰਾਹੁਣਾ-2' ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)


author

sunita

Content Editor

Related News