ਰਣਜੀਤ ਬਾਵਾ ਨੇ ਆਪਣੀ ਅਨਰਿਲੀਜ਼ਡ ਐਲਬਮ ਦਾ ਸੁਣਾਇਆ ਗੀਤ, ਤਰਸੇਮ ਜੱਸੜ ਨੇ ਕੀਤੀ ਵਾਹ-ਵਾਹ

Saturday, Jun 26, 2021 - 04:52 PM (IST)

ਰਣਜੀਤ ਬਾਵਾ ਨੇ ਆਪਣੀ ਅਨਰਿਲੀਜ਼ਡ ਐਲਬਮ ਦਾ ਸੁਣਾਇਆ ਗੀਤ, ਤਰਸੇਮ ਜੱਸੜ ਨੇ ਕੀਤੀ ਵਾਹ-ਵਾਹ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਬਹੁਤ ਜਲਦ ਨਵੀਂ ਐਲਬਮ ਲੈ ਕੇ ਆ ਰਹੇ ਹਨ। ਰਣਜੀਤ ਬਾਵਾ ਦੀ ਐਲਬਮ ਦਾ ਨਾਂ ‘ਲਾਊਡ’ ਹੈ, ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਐਲਬਮ ਦੇ ਇਕ ਗੀਤ ਦੀਆਂ ਕੁਝ ਲਾਈਨਾਂ ਰਣਜੀਤ ਬਾਵਾ ਨੇ ਸੁਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਹਨ।

ਜਿਸ ਗੀਤ ਦੀਆਂ ਰਣਜੀਤ ਬਾਵਾ ਲਾਈਨਾਂ ਸੁਣਾ ਰਹੇ ਹਨ, ਉਸ ਦਾ ਨਾਂ ਹੈ ‘ਮੁੱਛ’। ਵੀਡੀਓ ’ਚ ਰਣਜੀਤ ਬਾਵਾ ਨਾਲ ਤਰਸੇਮ ਜੱਸੜ ਵੀ ਦਿਖਾਈ ਦੇ ਰਹੇ ਹਨ, ਜੋ ਰਣਜੀਤ ਬਾਵਾ ਦੇ ਇਨ੍ਹਾਂ ਬੋਲਾਂ ਨੂੰ ਸੁਣ ਕੇ ਵਾਹ-ਵਾਹ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਉਥੇ ਰਣਜੀਤ ਬਾਵਾ ਦੀ ਇਸ ਵੀਡੀਓ ’ਤੇ ਤਰਸੇਮ ਜੱਸੜ ਨੇ ਕੁਮੈਂਟ ਵੀ ਕੀਤਾ ਹੈ। ਤਰਸੇਮ ਜੱਸੜ ਨੇ ਕਿਹਾ, ‘ਘੈਂਟ ਗਾਣਾ ਸਾਡੇ ਭਰਾ ਦਾ।’

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਣਜੀਤ ਬਾਵਾ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਅੱਤ ਦੀ ਗਰਮੀ ’ਚ ਹੁੱਡੀ ਤੇ ਜੈਕੇਟ ਪਹਿਨ ਕੇ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਰਣਜੀਤ ਬਾਵਾ ਦੀ ਇਹ ਵੀਡੀਓ ਵੀ ਕਾਫੀ ਦੇਖੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News