ਰਣਜੀਤ ਬਾਵਾ ਨੇ ਝੂਠੇ ਵਾਅਦੇ ਕਰਕੇ ਵੋਟਾਂ ਲੈਣ ਵਾਲੇ ਲੀਡਰਾਂ ’ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਕਿਹਾ
Thursday, Dec 02, 2021 - 01:07 PM (IST)

ਚੰਡੀਗੜ੍ਹ (ਬਿਊਰੋ)– ਰਣਜੀਤ ਬਾਵਾ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦਾ ਅਜਿਹਾ ਕਲਾਕਾਰ ਹੈ, ਜੋ ਲੋਕ ਮੁੱਦਿਆਂ ’ਤੇ ਬੋਲਣਾ ਬਾਖੂਬੀ ਜਾਣਦਾ ਹੈ। ਭਾਵੇਂ ਰਣਜੀਤ ਬਾਵਾ ਦੇ ਗੀਤ ਹੋਣ, ਲਾਈਵ ਸ਼ੋਅਜ਼ ਹੋਣ ਜਾਂ ਸੋਸ਼ਲ ਮੀਡੀਆ ਅਕਾਊਂਟਸ, ਰਣਜੀਤ ਬਾਵਾ ਆਪਣੇ ਦਿਲ ਦੀ ਗੱਲ ਸਾਂਝੀ ਜ਼ਰੂਰ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਦੇਵੋਲੀਨਾ ਤੇ ਸ਼ਮਿਤਾ ਸ਼ੈੱਟੀ ਵਿਚਾਲੇ ‘ਬਿੱਗ ਬੌਸ’ ਦੇ ਘਰ ’ਚ ਹੋਈ ਜ਼ਬਰਦਸਤ ਲੜਾਈ, ਦੇਖੋ ਵੀਡੀਓ
ਬੀਤੇ ਦਿਨੀਂ ਵੀ ਰਣਜੀਤ ਬਾਵਾ ਨੇ ਇਕ ਅਜਿਹੀ ਹੀ ਪੋਸਟ ਸਾਂਝੀ ਕਰ ਦਿੱਤੀ, ਜੋ ਝੂਠੇ ਵਾਅਦੇ ਕਰਨ ਵਾਲੇ ਲੀਡਰਾਂ ’ਤੇ ਵਿਅੰਗ ਕਰਦੀ ਹੈ।
ਆਪਣੀ ਪੋਸਟ ’ਚ ਰਣਜੀਤ ਬਾਵਾ ਲਿਖਦੇ ਹਨ, ‘ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ, ਕੀੜੀਆਂ ਦੇ ਘਰਾਂ ’ਚ ਨਰਾਇਣ ਆਉਣਗੇ। ਰੱਬ ਈ ਰਾਖਾ।’
ਦੱਸ ਦੇਈਏ ਕਿ ਰਣਜੀਤ ਬਾਵਾ ਨੇ ਇਹ ਟਿੱਪਣੀ ਫੇਸਬੁੱਕ ’ਤੇ ਆਪਣੀ ਪ੍ਰੋਫਾਈਲ ਪਿਕਚਰ ਅਪਡੇਟ ਕਰਦਿਆਂ ਕੀਤੀ ਹੈ।
ਉਥੇ ਰਣਜੀਤ ਬਾਵਾ ਦਾ ਅੱਜ ਨਵਾਂ ਗੀਤ ‘ਪਹਿਚਾਣ’ ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।