ਰਣਜੀਤ ਬਾਵਾ ਦੇ ਗੀਤਾਂ ’ਤੇ ਨਿਊਜ਼ੀਲੈਂਡ ਵਾਲੇ ਭੰਗੜਾ ਪਾਉਣ ਲਈ ਹੋ ਜਾਣ ਤਿਆਰ, ਪੰਜਾਬ ਬੋਲਦਾ ਟੂਰ 2023 ਦਾ ਹੋਇਆ ਐਲਾਨ

Thursday, Dec 01, 2022 - 04:22 PM (IST)

ਰਣਜੀਤ ਬਾਵਾ ਦੇ ਗੀਤਾਂ ’ਤੇ ਨਿਊਜ਼ੀਲੈਂਡ ਵਾਲੇ ਭੰਗੜਾ ਪਾਉਣ ਲਈ ਹੋ ਜਾਣ ਤਿਆਰ, ਪੰਜਾਬ ਬੋਲਦਾ ਟੂਰ 2023 ਦਾ ਹੋਇਆ ਐਲਾਨ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਆਪਣੇ ਲਾਈਵ ਸ਼ੋਅਜ਼ ਦੌਰਾਨ ਧੁੰਮਾਂ ਪਾਉਣ ਲਈ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਉਹ ਸਿਤਾਰਾ ਹੈ, ਜੋ ਲੋਕਾਂ ਨੂੰ ਭੰਗੜਾ ਪਾਉਣ ’ਤੇ ਮਜਬੂਰ ਕਰ ਦਿੰਦਾ ਹੈ।

ਇਸੇ ਦੇ ਚਲਦਿਆਂ ਰਣਜੀਤ ਬਾਵਾ ਦੇ ‘ਪੰਜਾਬ ਬੋਲਦਾ’ ਨਿਊਜ਼ੀਲੈਂਡ ਟੂਰ 2023 ਦਾ ਐਲਾਨ ਹੋਇਆ ਹੈ। ਰਣਜੀਤ ਬਾਵਾ ਦਾ ਇਹ ਟੂਰ R And S Productions, Bay Of Punjab ਤੇ V Brand ਦੀ ਸਾਂਝੀ ਪੇਸ਼ਕਸ਼ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰਾਂ ’ਤੇ ਵਰ੍ਹੇ ਮੂਸੇ ਵਾਲਾ ਦੇ ਪਿਤਾ, ਕਿਹਾ- ‘ਗੋਲਡੀ ਬਰਾੜ ’ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਆਪਣੀ ਜ਼ਮੀਨ ਵੇਚ ਕੇ ਦਿਆਂਗਾ’

ਮਜ਼ੇਦਾਰ ਗੱਲ ਇਹ ਹੈ ਕਿ ਰਣਜੀਤ ਬਾਵਾ ਦੇ ਇਸ ਟੂਰ ਨੂੰ ਹੋਸਟ ਸਤਿੰਦਰ ਸੱਤੀ ਕਰ ਰਹੇ ਹਨ, ਜੋ ਆਪਣੇ ਅਨੋਖੇ ਤੇ ਦਿਲਚਸਪ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਪ੍ਰੈਲ, 2023 ’ਚ ਰਣਜੀਤ ਬਾਵਾ ਨਿਊਜ਼ੀਲੈਂਡ ’ਚ ਰੌਣਕਾਂ ਲਾਉਣ ਆ ਰਹੇ ਹਨ।

ਰਣਜੀਤ ਬਾਵਾ ਦਾ ਪਹਿਲਾਂ ਸ਼ੋਅ 14 ਅਪ੍ਰੈਲ ਨੂੰ ਕ੍ਰਾਈਸਟਚਰਚ, ਦੂਜਾ ਸ਼ੋਅ 15 ਅਪ੍ਰੈਲ ਆਕਲੈਂਡ, ਤੀਜਾ ਸ਼ੋਅ 16 ਅਪ੍ਰੈਲ ਨੂੰ ਟੌਰੰਗਾ ਤੇ ਚੌਥਾ ਸ਼ੋਅ 17 ਅਪ੍ਰੈਲ ਨੂੰ ਵੈਲਿੰਗਟਨ ਵਿਖੇ ਹੋਵੇਗਾ।

PunjabKesari

ਇਸ ਸ਼ੋਅ ਦੀਆਂ ਟਿਕਟਾਂ ਤੇ ਸਪਾਂਸ਼ਰਸ਼ਿਪ ਲਈ ਚਾਹਵਾਨ ਸੱਜਣ-ਮਿੱਤਰ ਰਾਜਵਿੰਦਰ ਸਿੰਘ (02102316227), ਹਰਜੀਤ ਰਾਏ (021776202) ਤੇ ਡਿਪਟੀ ਵੋਹਰਾ (8437755551) ਨਾਲ ਸੰਪਰਕ ਕਰ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News