ਆਦਿਤੀ ਆਰੀਆ ਦੇ ਇਸ਼ਕ ''ਚ ਡੁੱਬੇ ਗਾਇਕ ਰਣਜੀਤ ਬਾਵਾ, ਵੇਖੋ ਵੀਡੀਓ

Monday, Aug 23, 2021 - 05:34 PM (IST)

ਆਦਿਤੀ ਆਰੀਆ ਦੇ ਇਸ਼ਕ ''ਚ ਡੁੱਬੇ ਗਾਇਕ ਰਣਜੀਤ ਬਾਵਾ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) - 'ਘੁੰਗਰੂ' ਨੂੰ ਲੈ ਕੇ ਪੰਜਾਬੀ ਮਿਊਜ਼ਿਕ ਜਗਤ 'ਚ ਪਹਿਲਾਂ ਵੀ ਕਈ ਗਾਇਕ ਗੀਤ ਗਾ ਚੁੱਕੇ ਹਨ। ਹੁਣ ਇਸ ਲਿਸਟ 'ਚ ਹੁਣ ਇੱਕ ਹੋਰ ਗਾਇਕ ਦਾ ਨਾਂ ਸ਼ਾਮਲ ਹੋ ਗਿਆ ਹੈ। ਰਣਜੀਤ ਬਾਵਾ ਆਪਣੇ ਨਵੇਂ ਗੀਤ 'ਘੁੰਗਰੂ' (Ghungru) ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਰਣਜੀਤ ਬਾਵਾ ਅਤੇ ਗਾਇਕਾ ਗੁਰੇਲਜ ਅਖ਼ਤਰ ਨੇ ਮਿਲ ਕੇ ਗਾਇਆ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਟੁੰਬ ਰਿਹਾ ਹੈ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਰੌਨੀ ਅੰਜਲੀ (Rony Anjali) ਅਤੇ Gill Machhrai ਨੇ ਮਿਲ ਕੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਵਲੋਂ ਤਿਆਰ ਕੀਤਾ ਗਿਆ ਹੈ। ਟਰੂ ਮੇਕਰਸ ਵੱਲੋਂ ਗੀਚ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗੀਤ ਦੇ ਮਿਊਜ਼ਿਕ ਵੀਡੀਓ 'ਚ ਖੁਦ ਰਣਜੀਤ ਬਾਵਾ ਤੇ ਮਾਡਲ ਅਦਿਤੀ ਆਰਿਆ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ 'ਚ ਮੁੰਡੇ-ਕੁੜੀ ਦੇ ਨਵੇਂ-ਨਵੇਂ ਸ਼ੁਰੂ ਹੋਏ ਪਿਆਰ ਦੀ ਗੱਲ ਬਾਤ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 


ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਕੰਮ ਕਰ ਰਹੇ ਹਨ। ਆਉਣ ਵਾਲੇ ਸਮੇਂ 'ਚ ਉਹ 'ਡੈਡੀ ਕੂਲ ਮੁੰਡੇ ਫੂਲ -2' 'ਚ ਨਜ਼ਰ ਆਉਣਗੇ। ਰਣਜੀਤ ਬਾਵਾ ਅਖੀਰਲੀ ਵਾਰ 'ਤਾਰਾ-ਮੀਰਾ' ਫ਼ਿਲਮ 'ਚ ਨਜ਼ਰ ਆਏ ਸਨ।


author

sunita

Content Editor

Related News