ਰਣਜੀਤ ਬਾਠ ਦਾ ''ਮਿੱਤਰਾਂ ਦਾ ਨਾਂ ਪੁੱਛ ਲਈਂ'' ਅੱਜ ਹੋਵੇਗਾ ਰਿਲੀਜ਼

12/19/2015 11:25:24 AM

ਜਲੰਧਰ (ਸੋਮ) : ''ਮੇਰੇ ਗਜਰੇ ਬੋਲਦੇ'' ਅਤੇ ''ਸਾਡੀ ਵਾਰੀ ਆਈ ਪਤੀਲਾ ਖੜਕੇ'' ਵਰਗੇ ਗੀਤ ਗਾਉਣ ਵਾਲੇ ਰਣਜੀਤ ਬਾਠ ਵਲੋਂ ਆਪਣਾ ਨਵਾਂ ਸਿੰਗਲ ਟਰੈਕ ''ਮਿੱਤਰਾਂ ਦਾ ਨਾਂ ਪੁੱਛ ਲਈਂ'' ਭਲਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਰਣਜੀਤ ਬਾਠ ਅਨੁਸਾਰ ਗੀਤ ਦੇ ਬੋਲ ਜੱਸਾ ਫਤਿਹਪੁਰ ਨੇ ਲਿਖੇ ਹਨ, ਜਦਕਿ ਸੰਗੀਤਕ ਧੁਨਾਂ ਨਾਲ ਪ੍ਰੀਤ ਹੁੰਦਲ ਨੇ ਸ਼ਿੰਗਾਰਿਆ ਹੈ। 
ਇਸ ਦਾ ਵੀਡੀਓ ਫਿਲਮਾਂਕਣ ਰਾਹੁਲ ਦੱਤਾ ਦਾ ਹੈ। ਨਿਰਮਾਤਾ ਗੋਲਡਨ ਸੰਘੇੜਾ ਦੇ ਯਤਨਾਂ ਨਾਲ ਪੌਲ ਸੁੰਨਰ ਦੀ ਪੇਸ਼ਕਸ਼ ਇਹ ਗੀਤ ਦੇਸੀ ਸਵੈਗ ਰਿਕਾਰਡਸ ਵਲੋਂ ਅੱਜ ਪੰਜਾਬੀ ਸੰਗੀਤਕ ਚੈਨਲਾਂ ''ਤੇ  ਰਿਲੀਜ਼ ਕੀਤਾ ਜਾ ਰਿਹਾ ਹੈ, ਜਦਕਿ ਯੂ-ਟਿਊਬ ''ਤੇ ਪਾ ਦਿੱਤਾ ਗਿਆ ਹੈ।


Related News