ਪਿਆਰ ਨਾਲ ਭਰਪੂਰ ‘ਲੈਂਬਰਗਿੰਨੀ’ ਫ਼ਿਲਮ ਦਾ ਗੀਤ ‘ਰੰਗ ਤੇਰਾ’ ਰਿਲੀਜ਼ (ਵੀਡੀਓ)
Friday, May 19, 2023 - 04:09 PM (IST)
ਚੰਡੀਗੜ੍ਹ (ਬਿਊਰੋ)– ਗੀਤ ‘ਰੰਗ ਤੇਰਾ’ ਹਵਾ ’ਚ ਪਿਆਰ ਦੀਆਂ ਧੁਨਾਂ ਫੈਲਾਉਣ ਲਈ ਤਿਆਰ ਹੈ। ਇਹ ਵਾਈਬਸ ਫ਼ਿਲਮ ‘ਲੈਂਬਰਗਿੰਨੀ’ ’ਚ ਰਣਜੀਤ ਬਾਵਾ (ਲੈਂਬਰ) ਤੇ ਮਾਹਿਰਾ ਸ਼ਰਮਾ (ਗਿੰਨੀ) ਵਿਚਕਾਰ ਕੈਮਿਸਟਰੀ ਨੂੰ ਦਰਸਾਉਂਦੀਆਂ ਹਨ। ਇਹ ਇਕ ਰੂਹਾਨੀ ਰਚਨਾ ਹੈ, ਜਿਸ ਨੂੰ ਅਲਤਮੈਸ਼ ਫਰੀਦੀ ਵਲੋਂ ਗਾਇਆ ਗਿਆ ਹੈ, ਕੁਮਾਰ ਵਲੋਂ ਲਿਖਿਆ ਗਿਆ ਹੈ ਤੇ ਕੰਪੋਜ਼ ਜੈਦੇਵ ਕੁਮਾਰ ਵਲੋਂ ਕੀਤਾ ਗਿਆ ਹੈ।
ਬਿਨਾਂ ਸ਼ੱਕ ਪੰਜਾਬੀ ਇੰਡਸਟਰੀ ਸਭ ਤੋਂ ਵਧੀਆ ਗੀਤ ਦੇ ਰਹੀ ਹੈ, ਜੋ ਆਮ ਤੌਰ ’ਤੇ ਯੂਟਿਊਬ ਦੀ ਟ੍ਰੈਂਡਿੰਗ ਸੂਚੀ ’ਚ ਆਉਂਦੇ ਹਨ। ਗੀਤ ‘ਰੰਗ ਤੇਰਾ’ ’ਚ ਕੋਈ ਵੀ ਆਪਣੇ ਪਿਆਰਿਆਂ ਲਈ ਪਿਆਰ, ਦੇਖਭਾਲ ਤੇ ਪ੍ਰਸ਼ੰਸਾ ਦੇ ਯੋਗ ਸਤਰਾਂ ਨੂੰ ਮਹਿਸੂਸ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
ਫ਼ਿਲਮ ‘ਲੈਂਬਰਗਿੰਨੀ’ ਦਾ ਟਰੇਲਰ 13 ਮਈ, 2023 ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਅਜੇ ਵੀ ਯੂਟਿਊਬ ’ਤੇ ਪ੍ਰਚਲਿਤ ਹੈ। ਦਰਸ਼ਕਾਂ ਨੇ ਫ਼ਿਲਮ ਦੇ ਵਿਲੱਖਣ ਸੰਕਲਪ ਦੀ ਕਾਫੀ ਤਾਰੀਫ਼ ਕੀਤੀ ਹੈ ਤੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਟਰੇਲਰ ਤੋਂ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੇ ਨਾਮ ਦੀ ਤਰ੍ਹਾਂ ਉਹ ਵੀ ਵਿਲੱਖਣ ਹੋਣ ਵਾਲੀ ਹੈ। ਪੰਜਾਬੀ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਇਕ ਮਜ਼ੇਦਾਰ ਤੇ ਕਾਮੇਡੀ ਫ਼ਿਲਮ ਨਾਲ ਪਾਲੀਵੁੱਡ ’ਚ ਡੈਬਿਊ ਕਰ ਰਹੀ ਹੈ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੱਖ-ਵੱਖ ਕਿਰਦਾਰ ਦਰਸ਼ਕਾਂ ਦਾ ਧਿਆਨ ਕਿਵੇਂ ਖਿੱਚਦੇ ਹਨ ਤੇ ਇਹ ਫ਼ਿਲਮ ਦੇਖਣ ਤੋਂ ਬਾਅਦ ਹੀ ਸਾਫ ਹੋਵੇਗਾ। ‘ਲੈਂਬਰਗਿੰਨੀ’ ਦੇ ਹੋਰ ਸਸਪੈਂਸ ਨੂੰ ਤੋੜਨ ਲਈ ਹੁਣ ਸਾਰੇ ਫ਼ਿਲਮ ਰਿਲੀਜ਼ ਦੀ ਉਡੀਕ ਕਰ ਰਹੇ ਹਨ।
ਐੱਸ. ਐੱਸ. ਡੀ. ਪ੍ਰੋਡਕਸ਼ਨਜ਼, ਹੈਂਗਬੌਇਸ ਸਟੂਡੀਓਜ਼ ਤੇ 91 ਫ਼ਿਲਮ ਸਟੂਡੀਓਜ਼ ਮਿਲ ਕੇ ਫ਼ਿਲਮ ‘ਲੈਂਬਰਗਿੰਨੀ’ ਲੈ ਕੇ ਆ ਰਹੇ ਹਨ, ਜਿਸ ’ਚ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ’ਚ ਹਨ। ਹੋਰ ਸਟਾਰ ਕਾਸਟ ’ਚ ਸਰਬਜੀਤ ਚੀਮਾ, ਨਿਰਮਲ ਰਿਸ਼ੀ, ਕਿਮੀ ਵਰਮਾ, ਸ਼ਿਵਮ ਸ਼ਰਮਾ, ਗੁਰਤੇਗ ਸਿੰਘ, ਅਸ਼ੋਕ ਤਾਂਗੜੀ ਤੇ ਗੁਰੀ ਸੰਧੂ ਸ਼ਾਮਲ ਹਨ। ਜੱਸ ਧਾਮੀ, ਸ਼ਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰ ਤੇ ਨੰਦਿਤਾ ਰਾਓ ਕਰਨਾਡ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ। ਫ਼ਿਲਮ ਕੈਮ ਤੇ ਪਰਮ (ਹੈਸ਼ਟੈਗ ਸਟੂਡੀਓਜ਼ ਯੂ. ਕੇ.) ਵਲੋਂ ਸਹਿ-ਨਿਰਮਾਣ ਕੀਤੀ ਗਈ ਹੈ। ਫ਼ਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਡਾਇਲਾਗ ਉਪਿੰਦਰ ਵੜੈਚ ਨੇ ਲਿਖੇ ਹਨ। ਫ਼ਿਲਮ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ 2 ਜੂਨ, 2023 ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।