ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਨਾਂ ਰਣਦੀਪ ਹੁੱਡਾ ਦਾ ਭਾਵੁਕ ਨੋਟ, ਬੋਲੇ...

Tuesday, Jun 28, 2022 - 01:56 PM (IST)

ਮੁੰਬਈ- ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਐਤਵਾਰ ਨੂੰ ਹਾਰਟ ਅਟੈਕ ਦੇ ਚੱਲਦੇ ਦਿਹਾਂਤ ਹੋ ਗਿਆ ਹੈ। ਦਲਬੀਰ ਕੌਰ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਫਿਲਮ 'ਸਰਬਜੀਤ' 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਰਣਦੀਪ ਹੁੱਡਾ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਪਹੁੰਚੇ।
ਉਧਰ ਹੁਣ ਰਣਦੀਪ ਹੁੱਡਾ ਨੇ ਉਨ੍ਹਾਂ ਦੀ ਯਾਦ 'ਚ ਇਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਤਸਵੀਰ 'ਚ ਰਣਦੀਪ ਹੁੱਡਾ ਦਲਬੀਰ ਨੂੰ ਗਲੇ ਲਗਾਏ ਹੋਏ ਹਨ। ਦੋਵੇਂ ਕੈਮਰੇ ਦੇ ਵੱਲ ਦੇਖ ਕੇ ਹੱਸ ਰਹੇ ਹਨ। ਇਸ ਪੋਸਟ ਦੇ ਨਾਲ ਅਦਾਕਾਰ ਨੇ ਲਿਖਿਆ-'ਘਰ ਜ਼ਰੂਰ ਆਉਣਾ, ਉਨ੍ਹਾਂ ਨੇ ਆਖਿਰੀ ਗੱਲ ਕਹੀ ਸੀ। ਮੈਂ ਗਿਆ ਬਸ ਉਹ ਚਲੀ ਗਈ ਸੀ। ਕੋਈ ਸੁਫ਼ਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਦਲਬੀਰ ਕੌਰ ਜੀ ਸਾਨੂੰ ਇੰਨੀ ਛੇਤੀ ਛੱਡ ਕੇ ਚਲੀ ਜਾਵੇਗੀ। ਇਕ ਫਾਈਟਰ, ਤੇਜ਼ ਅਤੇ ਉਨ੍ਹਾਂ ਸਭ ਦੇ ਪ੍ਰਤੀ ਸਮਰਪਿਤ ਜੋ ਜਿਨ੍ਹਾਂ ਨੂੰ ਉਨ੍ਹਾਂ ਨੇ ਛੂਹਿਆ'।

PunjabKesari
ਅਦਾਕਾਰ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਲਿਖਿਆ-'ਉਨ੍ਹਾਂ ਨੇ ਆਪਣੇ ਪਿਆਰੇ ਭਰਾ ਸਰਬਜੀਤ ਨੂੰ ਬਚਾਉਣ ਲਈ ਸਿਰਫ ਇਕ ਵਿਵਸਥਾ ਹੀ ਨਹੀਂ, ਇਕ ਦੇਸ਼, ਉਸ ਦੇ ਲੋਕਾਂ ਅਤੇ ਖੁਦ ਲਈ ਲੜਾਈ ਲੜੀ।ਮੈਨੂੰ ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ। ਇਸ ਦੇ ਲਈ ਮੈਂ ਖੁਦ ਨੂੰ ਕਿਸਮਤਵਾਲਾ ਸਮਝਦਾ ਹਾਂ ਅਤੇ ਇਸ ਜੀਵਨ ਕਾਲ 'ਚ ਰੱਖੜੀ ਨੂੰ ਕਦੇ ਨਹੀਂ ਭੁੱਲ ਸਕਦਾ। ਆਈ ਲਵ ਯੂ ਅਤੇ ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨੂੰ ਸੰਜੋ ਕੇ ਰਖਾਂਗਾ।

PunjabKesari
ਰਣਦੀਪ ਹੁੱਡਾ ਕਈ ਸਾਲ ਤੱਕ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਰਹੇ ਸਰਬਜੀਤ ਸਿੰਘ 'ਤੇ ਬਣੀ ਬਾਇਓਪਿਕ 'ਚ ਰਣਦੀਪ ਹੁੱਡਾ ਸਰਬਜੀਤ ਦੇ ਕਿਰਦਾਰ 'ਚ ਨਜ਼ਰ ਆਏ ਸਨ। ਇਸ ਦੌਰਾਨ ਉਸ ਦੀ ਦਲਬੀਰ ਕੌਰ ਨਾਲ ਗੱਲਬਾਤ ਹੋਈ। ਫਿਲਮ 'ਚ ਉਨ੍ਹਾਂ ਦੇ ਅਭਿਨੈ ਤੋਂ ਪ੍ਰਭਾਵਿਤ ਦਲਬੀਰ ਨੇ ਰਣਦੀਪ ਨੂੰ ਹੀ ਆਪਣਾ ਭਰਾ ਮੰਨ ਲਿਆ ਸੀ। ਰਣਦੀਪ ਅਤੇ ਦਲਬੀਰ ਦੋਵਾਂ ਨੇ ਇਕੱਠੇ ਚੰਗਾ ਬੰਧਨ ਸਾਂਝਾ ਕੀਤਾ ਸੀ। 

PunjabKesari
ਦੋਵਾਂ ਦਾ ਭਰਾ-ਭੈਣ ਦਾ ਇਹ ਰਿਸ਼ਤਾ ਇੰਨਾ ਪਵਿੱਤਰ ਸੀ ਕਿ ਦਲਬੀਰ ਨੇ ਰਣਦੀਪ ਨੂੰ ਮਰਨ 'ਤੇ ਮੋਢਾ ਦੇਣ ਲਈ ਕਿਹਾ ਸੀ। ਅਦਾਕਾਰ ਨੇ ਵੀ ਦਲਬੀਰ ਨੂੰ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਇਸ ਇੱਛਾ ਨੂੰ ਜ਼ਰੂਰ ਪੂਰਾ ਕਰਨਗੇ। ਦਲਬੀਰ ਦੀ ਮੌਤ ਤੋਂ ਬਾਅਦ ਰਣਦੀਪ ਆਪਣੇ ਇਸ ਵਾਅਦ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਇਸ ਦੌਰਾਨ ਅਦਾਕਾਰ ਨੇ ਨਾ ਸਿਰਫ ਦਲਬੀਰ ਨੂੰ ਮੋਢਾ ਦਿੱਤਾ ਸਗੋਂ ਉਨ੍ਹਾਂ ਨੂੰ ਅਗਨੀ ਵੀ ਦਿੱਤੀ।

PunjabKesari


ਵਰਣਨਯੋਗ ਹੈ ਕਿ ਸਾਲ 1990 'ਚ ਪੰਜਾਬ ਦੇ ਪਿੰਡ ਭਿਖੀਵਿੰਡ ਦਾ ਸਰਬਜੀਤ ਸਿੰਘ ਸ਼ਰਾਬ ਦੇ ਨਸ਼ੇ 'ਚ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਇਸ ਦੌਰਾਨ ਉਥੋਂ ਦੀ ਪੁਲਸ ਨੇ ਉਸ ਨੂੰ ਫੜ ਕੇ ਬੰਬ ਧਮਾਕਿਆਂ ਦਾ ਦੋਸ਼ੀ ਕਰਾਰ ਦਿੱਤਾ ਸੀ। ਪਾਕਿਸਤਾਨ ਦੀ ਪੁਲਸ ਦਾ ਕਹਿਣਾ ਸੀ ਕਿ ਸਰਬਜੀਤ ਭਾਰਤ ਦਾ ਜਾਸੂਸ ਹੈ। ਇਸ ਤੋਂ ਬਾਅਦ ਇਸ ਦੋਸ਼ ਦੇ ਚੱਲਦੇ ਪਾਕਿਸਤਾਨ ਦੀ ਅਦਾਲਤ ਨੇ ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।

PunjabKesari
ਭਰਾ 'ਤੇ ਹੋ ਰਹੇ ਇਸ ਅੱਤਿਆਚਾਰ 'ਤੇ ਉਨ੍ਹਾਂ ਦੀ ਭੈਣ ਦਲਬੀਰ ਕੌਰ ਨੇ ਕਾਨੂੰਨੀ ਲੜਾਈ ਲੜਣੀ ਸ਼ੁਰੂ ਕੀਤੀ। ਆਪਣੇ ਭਰਾ ਨੂੰ ਰਿਹਾਅ ਕਰਵਾਉਣ ਦੇ ਲਈ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਲੈ ਕੇ ਪਾਕਿਸਤਾਨ ਸਰਕਾਰ ਤੱਕ ਨੂੰ ਗੁਹਾਰ ਲਗਾਈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਿਰਕਾਰ ਉਨ੍ਹਾਂ ਨੂੰ ਜਿੱਤ ਵੀ ਮਿਲ ਗਈ ਸੀ। ਪਰ ਜਿਸ ਦਿਨ ਸਰਬਜੀਤ ਸਿੰਘ ਦੀ ਰਿਹਾਈ ਹੋਣੀ ਸੀ, ਉਸ ਰਾਤ ਕੁਝ ਕੈਦੀਆਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ।

PunjabKesari 


Aarti dhillon

Content Editor

Related News