ਰਣਬੀਰ-ਸ਼ਰਧਾ ਦੀ ਆਗਾਮੀ ਫ਼ਿਲਮ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼

Friday, Jan 20, 2023 - 09:52 AM (IST)

ਰਣਬੀਰ-ਸ਼ਰਧਾ ਦੀ ਆਗਾਮੀ ਫ਼ਿਲਮ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ)- ‘ਪੰਚਨਾਮਾ’ ਸੀਰੀਜ਼ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਲਵ ਰੰਜਨ ਦੀ ਅਗਲੀ ਰੋਮਾਂਟਿਕ-ਕਾਮੇਡੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਰਣਬੀਰ ਤੇ ਸ਼ਰਧਾ ਕਪੂਰ ਨਾਲ ਵੱਡੇ ਪਰਦੇ ’ਤੇ ਆ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦਾ ਟਰੇਲਰ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਦਾ ਟਰੇਲਰ ਵਾਈ. ਆਰ. ਐੱਫ. ਵਲੋਂ ‘ਪਠਾਨ’ ਨਾਲ ਅਟੈਚ ਕੀਤਾ ਜਾਵੇਗਾ, ਜੋ ਦੋਵੇਂ ਫ਼ਿਲਮਾਂ ਦੀ ਵੰਡ ਨੂੰ ਸੰਭਾਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਫ਼ਿਲਮ ਲਵ ਰੰਜਨ ਵਲੋਂ ਨਿਰਦੇਸ਼ਿਤ ਹੈ ਤੇ ਲਵ ਫ਼ਿਲਮਜ਼ ਦੇ ਲਵ ਰੰਜਨ ਤੇ ਅੰਕੁਰ ਗਰਗ ਵਲੋਂ ਨਿਰਮਿਤ ਹੈ, ਜਦਕਿ ਇਸ ਨੂੰ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਨੇ ਪੇਸ਼ ਕੀਤਾ ਹੈ। ਇਹ ਫ਼ਿਲਮ ਹੋਲੀ ਦੇ ਦਿਨ 8 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News