ਟਵਿਟਰ ’ਤੇ ਲੀਕ ਹੋਈ ਰਣਬੀਰ ਕਪੂਰ ਦੀ ‘ਸ਼ਮਸ਼ੇਰਾ’ ਲੁੱਕ, ਲੋਕਾਂ ਨੂੰ ਆ ਰਹੀ ਖ਼ੂਬ ਪਸੰਦ

Saturday, Jun 18, 2022 - 01:27 PM (IST)

ਟਵਿਟਰ ’ਤੇ ਲੀਕ ਹੋਈ ਰਣਬੀਰ ਕਪੂਰ ਦੀ ‘ਸ਼ਮਸ਼ੇਰਾ’ ਲੁੱਕ, ਲੋਕਾਂ ਨੂੰ ਆ ਰਹੀ ਖ਼ੂਬ ਪਸੰਦ

ਮੁੰਬਈ (ਬਿਊਰੋ)– ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਲੰਮੇ ਸਮੇਂ ਤੋਂ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਕਾਫੀ ਉਤਸ਼ਾਹ ਹੈ ਤੇ ਸਾਰੇ ਇਸ ਦੀ ਇਕ ਝਲਕ ਪਾਉਣ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਹੁਣ ਸੋਸ਼ਲ ਮੀਡੀਆ ’ਤੇ ਇਕ ਵੱਡਾ ਧਮਾਕਾ ਹੋ ਗਿਆ ਹੈ। ਫ਼ਿਲਮ ‘ਸ਼ਮਸ਼ੇਰਾ’ ਤੋਂ ਰਣਬੀਰ ਕਪੂਰ ਦੀ ਲੁੱਕ ਵਾਇਰਲ ਹੋ ਗਈ ਹੈ। ਕਿਸੇ ਨੇ ਟਵਿਟਰ ’ਤੇ ਰਣਬੀਰ ਦੇ ਕਿਰਦਾਰ ਦਾ ਪੋਸਟਰ ਲੀਕ ਕਰ ਦਿੱਤਾ ਹੈ।

PunjabKesari

ਟਵਿਟਰ ’ਤੇ #Shamshera ਟਰੈਂਡ ਹੋ ਰਿਹਾ ਹੈ। ਇਸ ਹੈਸ਼ਟੈਗ ਨਾਲ ਯੂਜ਼ਰਸ ਰਣਬੀਰ ਕਪੂਰ ਦੇ ਪੋਸਟਰ ਨੂੰ ਲਗਾਤਾਰ ਸਾਂਝਾ ਕਰ ਰਹੇ ਹਨ। ਪੋਸਟਰ ’ਚ ਰਣਬੀਰ ਕਪੂਰ ਨੂੰ ਪਹਿਲਾਂ ਕਦੇ ਨਾ ਦੇਖੇ ਗਏ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ‘ਸ਼ਮਸ਼ੇਰਾ’ ’ਚ ਰਣਬੀਰ ਇਕ ਡਕੈਤ ਦੀ ਭੂਮਿਕਾ ਨਿਭਾਅ ਰਹੇ ਹਨ। ਅਜਿਹੇ ’ਚ ਉਨ੍ਹਾਂ ਦੇ ਪੋਸਟਰ ’ਚ ਵੀ ਉਨ੍ਹਾਂ ਦੀ ਲੁੱਕ ਇਕਦਮ ਜ਼ਬਰਦਸਤ ਹੈ।

PunjabKesari

ਪੋਸਟਰ ’ਚ ਰਣਬੀਰ ਕਪੂਰ ਨੂੰ ਡਕੈਤ ਦੇ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਲੰਮੀ ਦਾੜ੍ਹੀ, ਮੁੱਛਾਂ ਤੇ ਲਹਿਰਾਉਂਦੇ ਵਾਲ ਹਨ। ਨਾਲ ਹੀ ਉਨ੍ਹਾਂ ਨੇ ਫਟੇ ਤੇ ਮੈਲੇ ਕੱਪੜੇ ਪਹਿਨ ਰੱਖੇ ਹਨ। ਰਣਬੀਰ ਆਪਣੇ ਸਾਹਮਣੇ ਇਕ ਵੱਡੀ ਕੁਲਹਾੜੀ ਫੜ ਕੇ ਗੁੱਸੇ ’ਚ ਕਿਸੇ ਨੂੰ ਦੇਖ ਰਹੇ ਹਨ। ਉਨ੍ਹਾਂ ਦਾ ਅਜਿਹਾ ਰੂਪ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਪੋਸਟਰ ’ਚ ਫ਼ਿਲਮ ਦੀ ਟੈਗਲਾਈਨ ‘ਕਰਮ ਤੋਂ ਡਕੈਤ, ਧਰਮ ਤੋਂ ਆਜ਼ਾਦ’ ਲਿਖੀ ਹੋਈ ਹੈ।

ਦੱਸ ਦੇਈਏ ਕਿ ਡਾਇਰੈਕਟਰ ਕਰਨ ਮਹਲੋਤਰਾ ਫ਼ਿਲਮ ‘ਸ਼ਮਸ਼ੇਰਾ’ ਨੂੰ ਬਣਾ ਰਹੇ ਹਨ। ਇਸ ਫ਼ਿਲਮ ’ਚ ਰਣਬੀਰ ਕਪੂਰ ਡਕੈਤ ‘ਸ਼ਮਸ਼ੇਰਾ’ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਨਾਲ ਸੰਜੇ ਦੱਤ ਤੇ ਵਾਣੀ ਕਪੂਰ ਵੀ ਮੁੱਖ ਭੂਮਿਕਾ ’ਚ ਹਨ। ਇਸ ਤੋਂ ਇਲਾਵਾ ਆਸ਼ੂਤੋਸ਼ ਰਾਣਾ, ਸੌਰਭ ਸ਼ੁਕਲਾ, ਰੋਨਿਤ ਰਾਏ ਵਰਗੇ ਅਦਾਕਾਰ ਵੀ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ ਦੁਨੀਆ ਭਰ ’ਚ 22 ਜੁਲਾਈ, 2022 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News