ਪਤਨੀ ਆਲੀਆ ਦਾ ਹੱਥ ਫੜ ਅਨੰਤ ਅੰਬਾਨੀ-ਰਾਧਿਕਾ ਦੀ ਮੰਗਣੀ 'ਚ ਪਹੁੰਚੇ ਰਣਬੀਰ (ਤਸਵੀਰਾਂ)
Friday, Dec 30, 2022 - 05:15 PM (IST)
ਮੁੰਬਈ- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਬਾਲੀਵੁੱਡ ਇੰਡਸਟਰੀ ਨਾਲ ਖਾਸ ਰਿਸ਼ਤਾ ਹੈ। ਅੰਬਾਨੀ ਦੀਆਂ ਪਾਰਟੀਆਂ 'ਚ ਬਾਲੀਵੁੱਡ ਸਿਤਾਰਿਆਂ ਦੀ ਕਾਫੀ ਰੌਣਕ ਦੇਖਣ ਨੂੰ ਮਿਲਦੀ ਹੈ। ਬੀਤੇ ਵੀਰਵਾਰ ਮੁਕੇਸ਼ ਅੰਬਾਨੀ ਨੇ ਰਾਧਿਕਾ ਮਰਚੈਂਟ ਦੇ ਨਾਲ ਬੇਟੇ ਅਨੰਤ ਅੰਬਾਨੀ ਦੀ ਮੰਗਣੀ ਪਾਰਟੀ ਦੀ ਮੇਜ਼ਬਾਨੀ ਕੀਤੀ ਅਤੇ ਬਾਲੀਵੁੱਡ ਹਸਤੀਆਂ ਨੂੰ ਵੀ ਸੱਦਾ ਦਿੱਤਾ। ਮੰਗਣੀ ਪਾਰਟੀ 'ਚ ਸਿਤਾਰੇ ਆਪਣੇ ਪਰਿਵਾਰਕ ਸਾਥੀਆਂ ਨਾਲ ਅਨੰਤ ਅਤੇ ਰਾਧਿਕਾ ਦੀ ਸ਼ਾਮਲ ਹੁੰਦੇ ਨਜ਼ਰ ਆਏ। ਇਸ ਦੌਰਾਨ ਪਾਰਟੀ 'ਚ ਪਹੁੰਚੇ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਕੈਮਿਸਟਰੀ ਨਾਲ ਕਾਫੀ ਲੋਕਾਂ ਦਾ ਧਿਆਨ ਖਿੱਚਦੇ ਨਜ਼ਰ ਆਏ।
ਰਣਬੀਰ ਕਪੂਰ ਪਤਨੀ ਆਲੀਆ ਦਾ ਹੱਥ ਫੜ ਕੇ ਮੁਕੇਸ਼ ਅੰਬਾਨੀ ਦੇ ਘਰ ਪਾਰਟੀ 'ਚ ਪਹੁੰਚੇ। ਕਾਰ ਤੋਂ ਬਾਹਰ ਨਿਕਲਦੇ ਹੀ ਜੋੜੇ ਦੇ ਲੁੱਕ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕ ਗਈਆਂ।
ਇਸ ਦੌਰਾਨ ਜਿਥੇ ਆਲੀਆ ਭੱਟ ਪੇਸਟਲ ਗ੍ਰੀਨ ਰੰਗ ਦੇ ਆਊਟਫਿਟ 'ਚ ਬਹੁਕ ਗਾਰਜੀਅਸ ਲੱਗੀ ਉਧਰ ਰਣਵੀਰ ਕਪੂਰ ਬਲੈਕ ਰੰਗ ਦੇ ਕੁੜਤੇ ਦੇ ਉਪਰ ਬਲੈਕ ਐਂਡ ਵ੍ਹਾਈਟ ਬਲੇਜ਼ਰ ਪਹਿਣੇ ਕਾਫੀ ਹੈਂਡਸਮ ਲੱਗੇ।
ਇਸ ਦੌਰਾਨ ਜੋੜੇ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਹੁਣ ਦੋਵਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਕੰਮਕਾਰ ਦੀ ਗੱਲ ਕਰੀਏ ਤਾਂ ਆਲੀਆ ਭੱਟ ਫਿਲਮ ਹਾਰਟ ਆਫ ਸਟੋਨ ਅਤੇ ਰਾਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ 'ਚ ਨਜ਼ਰ ਆਵੇਗੀ। ਦੂਜੇ ਪਾਸੇ ਰਣਬੀਰ ਕਪੂਰ ਕੋਲ ਜਾਨਵਰ ਅਤੇ ਤੂੰ ਝੂਠੀ ਮੈਂ ਮੱਕੜ ਵਰਗੀਆਂ ਫਿਲਮਾਂ ਹਨ।