ਸਪੇਨ ’ਚ ਸ਼ੂਟਿੰਗ ਕਰਦੇ ਰਣਬੀਰ ਅਤੇ ਸ਼ਰਧਾ ਆਏ ਨਜ਼ਰ , ਵਾਇਰਲ ਹੋ ਰਹੀ ਵੀਡੀਓ

Friday, Jun 10, 2022 - 05:32 PM (IST)

ਸਪੇਨ ’ਚ ਸ਼ੂਟਿੰਗ ਕਰਦੇ ਰਣਬੀਰ ਅਤੇ ਸ਼ਰਧਾ ਆਏ ਨਜ਼ਰ , ਵਾਇਰਲ ਹੋ ਰਹੀ ਵੀਡੀਓ

ਬਾਲੀਵੁੱਡ ਡੈਸਕ: ਅਦਾਕਾਰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪਿਛਲੇ ਕੁੱਝ ਸਮੇਂ ਤੋਂ ਲਵ ਰੰਜਨ ਖੁਰਾਨਾ ਦੀ ਫ਼ਿਲਮ ’ਚ ਰੁੱਝੇ ਹੋਏ ਹਨ। ਅਦਾਕਾਰ ਆਪਣੇ ਵਿਆਹ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਲਈ ਨਿਕਲ ਗਏ ਸੀ। ਹਾਲ ਹੀ ’ਚ ਲਵ ਰੰਜਨ ਖੁਰਾਨਾ ਦੀ ਫ਼ਿਲਮ ’ਚ ਰਣਬੀਰ ਅਤੇ ਆਲੀਆ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪੁਲਸ ਨੇ ਦਿੱਤੀ ਦਸਤਕ, ਜਾਣੋ ਕੀ ਹੈ ਮਾਮਲਾ

ਇਹ ਇਕ ਬਿਹਾਂਈਡ ਦਿ ਸੀਨ ਵੀਡੀਓ ਹੈ ਜਿਸ ਦੋਵੇਂ ਗੀਤ ਦੀ ਸ਼ੂਟਿੰਗ ਲਈ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਰਣਬੀਰ ਅਤੇ ਸ਼ਰਧਾ ਇਸ ਸਮੇਂ ਸ਼ੂਟਿੰਗ ਲਈ ਸਪੇਨ ’ਚ ਹਨ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ’ਚ ਦੇਖ ਸਕਦੇ ਹੋ ਕਿ ਸਪੇਨ ’ਚ ਇਕ ਡਾਂਸ ਦੀ ਸ਼ੂਟਿੰਗ ਚੱਲ ਰਹੀ ਹੈ।

PunjabKesari

ਜਿਸ ’ਚ ਰਣਬੀਰ ਨੇ ਸਫ਼ੇਦ ਰੰਗ ਦੀ ਸ਼ਰਟ ਅਤੇ ਪੈਂਟ ਪਾਈ ਹੈ। ਇਸ ਨਾਲ ਹੀ ਸ਼ਰਧਾ ਨੇ ਪੀਲੇ ਰੰਗ ਦੀ ਸ਼ਾਰਟ ਡਰੈੱਸ ਪਾਈ ਹੈ ਜਿਸ ’ਚ ਇਕ ਕੋਰੀਓਗ੍ਰਾਫਰ ਦੋਵਾਂ ਨੂੰ ਡਾਂਸ ਸਟੈਪ ਸਿਖਾ ਰਿਹਾ ਹੈ। ਫ਼ਿਲਮ ਬਾਰੇ ਦੱਸ ਦੇਈਏ ਕਿ ਇਹ ਫ਼ਿਲਮ ਕਾਫ਼ੀ ਲੰਬੇ ਸਮੇਂ ਤੋਂ ਚਰਚਾ ’ਚ ਹੈ। ਇਹ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਬੌਨੀ ਕਪੂਰ ਇਸ ਫ਼ਿਲਮ ’ਚ ਰਣਬੀਰ ਦੇ ਪਿਤਾ ਦਾ ਕਿਰਦਾਰ ਨਿਭਾਉਣਗੇ।

ਇਹ ਵੀ ਪੜ੍ਹੋ : Om The Battle Within ਦਾ ਟ੍ਰੇਲਰ ਹੋਇਆ ਲਾਂਚ, ਐਕਸ਼ਨ ਮੌਡ ’ਚ ਨਜ਼ਰ ਆਏ ਆਦਿਤਿਆ

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਰਣਬੀਰ ਅਤੇ ਸ਼ਰਧਾ ਪਹਿਲੀ ਵਾਰ ਫ਼ਿਲਮ ’ਚ ਇਕੱਠੇ ਨਜ਼ਰ ਆਉਣਗੇ। ਲਵ ਰੰਜਨ ਖੁਰਾਨਾ ਦੀ ਫ਼ਿਲਮ ਤੋਂ ਇਲਾਵਾ ਰਣਬੀਰ ਦੀ ‘ਬ੍ਰਹਮਾਸਤਰ’ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਇਸ ਫ਼ਿਲਮ ’ਚ ਰਣਬੀਰ ਪਹਿਲੀ ਵਾਰ ਆਲੀਆ ਨਾਲ ਨਜ਼ਰ ਆਉਣਗੇ।


author

Anuradha

Content Editor

Related News