ਇਸ ਸਾਲ ਵਿਆਹ ਦੇ ਬੰਧਨ ’ਚ ਬੱਝਣਗੇ ਰਣਬੀਰ ਅਤੇ ਆਲੀਆ, ਇਸ ਅਦਾਕਾਰਾ ਨੇ ਲਗਾਈ ਪੱਕੀ ਮੋਹਰ

Tuesday, Aug 10, 2021 - 10:10 AM (IST)

ਇਸ ਸਾਲ ਵਿਆਹ ਦੇ ਬੰਧਨ ’ਚ ਬੱਝਣਗੇ ਰਣਬੀਰ ਅਤੇ ਆਲੀਆ, ਇਸ ਅਦਾਕਾਰਾ ਨੇ ਲਗਾਈ ਪੱਕੀ ਮੋਹਰ

ਮੁੰਬਈ: ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਇਕੱਠੇ ਹਮੇਸ਼ਾ ਸਪਾਟ ਕੀਤਾ ਜਾਂਦਾ ਹੈ ਪਰ ਰਣਬੀਰ ਅਤੇ ਆਲੀਆ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਪ੍ਰਸ਼ੰਸਕਾਂ ਅਕਸਰ ਦੋਵਾਂ ਤੋਂ ਸਵਾਲ ਕਰਦੇ ਰਹਿੰਦੇ ਹਨ ਕਿ ਵਿਆਹ ਕਦੋਂ ਕਰੋਗੇ। ਹਾਲ ਹੀ ’ਚ ਅਦਾਕਾਰਾ ਲਾਰਾ ਦੱਤਾ ਦਾ ਕਹਿਣਾ ਹੈ ਕਿ ਦੋਵੇਂ ਇਸ ਸਾਲ ਵਿਆਹ ਕਰ ਸਕਦੇ ਹਨ। 

Ranbir Kapoor-Alia Bhatt Are Marrying This Year, Reveals Lara Dutta
ਕੁਝ ਜੋੜੀਆਂ ਦੇ ਬਾਰੇ ’ਚ ਜਾਣਦੀ ਹਾਂ ਅਤੇ ਕੁਝ ਦੇ ਬਾਰੇ ’ਚ ਮੈਨੂੰ ਨਹੀਂ ਪਤਾ ਕਿ ਉਹ ਇਕੱਠੇ ਹਨ ਜਾਂ ਨਹੀਂ। ਜਦੋਂ ਅਦਾਕਾਰਾ ਤੋਂ ਰਣਬੀਰ ਅਤੇ ਆਲੀਆ ਦੇ ਬਾਰੇ ’ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੋਵੇਂ ਇਸ ਸਾਲ ਵਿਆਹ ਕਰ ਲੈਣਗੇ।

Ranbir Kapoor Sheds Tears, Goes All Filmy While Asking For Alia Bhatt's  Hand From Daddy Mahesh Bhatt? | India.com
ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਦੇ ਪਿਆਰ ਦੀ ਸ਼ੁਰੂਆਤ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਨਾਲ ਹੋਈ ਸੀ। ਦੋਵੇਂ ਨੂੰ ਇਕ ਦੂਜੇ ਦੇ ਨਾਲ ਸਮਾਂ ਬਿਤਾਉਂਦੇ ਹੋਏ ਦੇਖਿਆ ਗਿਆ ਹੈ। ਦੋਵੇਂ ਇਕ-ਦੂਜੇ ਦੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਆਲੀਆ ਨੇ ਕਦੇ ਵਿਆਹ ਨੂੰ ਲੈ ਕੇ ਸਾਫ਼ ਕੁਝ ਨਹੀਂ ਕਿਹਾ। ਰਣਵੀਰ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਜੇਕਰ ਕੋਰੋਨਾ ਮਹਾਮਾਰੀ ਨਹੀਂ ਫੈਲੀ ਹੁੰਦੀ ਤਾਂ ਉਹ ਹੁਣ ਤੱਕ ਵਿਆਹ ਕਰ ਚੁੱਕੇ ਹੁੰਦੇ।


author

Aarti dhillon

Content Editor

Related News