Ranbir Alia Wedding: ਰਿਧੀਮਾ ਅਤੇ ਕਰਿਸ਼ਮਾ ਕਪੂਰ ਨੇ ਫਲਾਂਟ ਕੀਤੀ ਮਹਿੰਦੀ, ਤਸਵੀਰਾਂ ਵਾਇਰਲ
Thursday, Apr 14, 2022 - 12:41 PM (IST)
![Ranbir Alia Wedding: ਰਿਧੀਮਾ ਅਤੇ ਕਰਿਸ਼ਮਾ ਕਪੂਰ ਨੇ ਫਲਾਂਟ ਕੀਤੀ ਮਹਿੰਦੀ, ਤਸਵੀਰਾਂ ਵਾਇਰਲ](https://static.jagbani.com/multimedia/2022_4image_12_40_256728981gg.jpg)
ਮੁੰਬਈ- ਅੱਜ ਸੱਤ ਵਚਨ ਲੈ ਕੇ ਅਦਾਕਾਰਾ ਆਲੀਆ ਭੱਟ ਰਣਬੀਰ ਕਪੂਰ ਦੀ ਲਾੜੀ ਬਣ ਜਾਵੇਗੀ। ਪੂਰਾ ਦੇਸ਼ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
13 ਅਪ੍ਰੈਲ ਨੂੰ ਜੋੜੇ ਦੀ ਸ਼ਗਨ ਦੀ ਮਹਿੰਦੀ ਸੀ। ਇਸ ਸੈਰੇਮਨੀ 'ਚ ਭੱਟ ਅਤੇ ਕਪੂਰ ਪਰਿਵਾਰ ਤੋਂ ਇਲਾਵਾ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਰਣਬੀਰ ਦੀ ਭੈਣ ਰਿਧੀਮਾ ਕਪੂਰ ਅਤੇ ਕਜ਼ਿਨ ਭੈਣ ਕਰਿਸ਼ਮਾ ਕਪੂਰ ਨੇ ਸ਼ਗਨ ਦੀ ਮਹਿੰਦੀ ਆਪਣੇ ਹੱਥਾਂ 'ਤੇ ਸਜਾਈ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ। ਕਰਿਸ਼ਮਾ ਨੇ ਆਪਣੇ ਪੈਰਾਂ 'ਤੇ ਮਹਿੰਦੀ ਲਗਾਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪੈਰਾਂ 'ਤੇ ਹਾਰਟ ਸਾਈਨ ਵੀ ਬਣਾਇਆ ਹੈ। ਇਸ ਤਸਵੀਰ ਨੂੰ ਸਾਂਝਾ ਕਰਨ ਦੇ ਨਾਲ ਉਹ ਲਿਖਦੀ ਹੈ-'ਆਈ ਲਵ ਮਹਿੰਦੀ'।
ਉਧਰ ਰਿਧੀਮਾ ਕਪੂਰ ਨੇ ਹੱਥਾਂ 'ਚ ਸਜੀ ਮਹਿੰਦੀ ਦੀ ਤਸਵੀਰ ਇੰਸਟਾ 'ਤੇ ਸਾਂਝੀ ਕੀਤੀ ਹੈ। ਉਹ ਆਪਣੇ ਪਿਆਰੇ ਜਿਹੇ ਡਿਜ਼ਾਈਨ ਨੂੰ ਫਲਾਂਟ ਕਰਦੀ ਦਿਖ ਰਹੀ ਹੈ।
ਆਲੀਆ ਅਤੇ ਰਣਬੀਰ ਦੀ ਮਹਿੰਦੀ ਦੀਆਂ ਤਸਵੀਰਾਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਰਸਮ ਖੂਬ ਧਮਾਕੇਦਾਰ ਰਹੀ। ਕਿਹਾ ਜਾ ਰਿਹਾ ਹੈ ਕਿ ਮਹਿੰਦੀ 'ਚ ਸਾਰੇ ਮਹਿਮਾਨਾਂ ਨੇ 'ਤੈਨੂੰ ਲੈ ਕੇ ਜਾਵਾਂਗਾ, ਕਿਊਟੀ ਪਾਈ' ਅਤੇ 'ਮਹਿੰਦੀ ਹੈ ਰਚਨੇ ਵਾਲੀ' ਵਰਗੇ ਗਾਣਿਆਂ 'ਤੇ ਖੂਬ ਡਾਂਸ ਕੀਤਾ।
ਰਣਬੀਰ ਦੀ ਮਾਂ ਅਤੇ ਆਲੀਆ ਦੀ ਹੋਣ ਵਾਲੀ ਸੱਸ ਨੀਤੂ ਕਪੂਰ ਭਾਵੁਕ ਹੋ ਗਈ। 13 ਅਪ੍ਰੈਲ ਨੂੰ ਜਿਸ ਦਿਨ ਰਣਬੀਰ-ਆਲੀਆ ਦੀ ਮਹਿੰਦੀ ਸੀ, ਉਸ ਦਿਨ ਕਰੀਬ 42 ਸਾਲ ਪਹਿਲੇ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ ਮੰਗਣੀ ਹੋਈ ਸੀ। ਹੁਣ 14 ਅਪ੍ਰੈਲ ਨੂੰ ਵਿਆਹ ਹੈ। ਆਲੀਆ ਭੱਟ ਅਤੇ ਰਣਬੀਰ ਅੱਜ 2 ਵਜੇ ਸੱਤ ਫੇਰੇ ਲੈਣਗੇ।