ਹੁਣ ਵਿਕੀਪੀਡੀਆ 'ਤੇ ਰਣਬੀਰ-ਆਲੀਆ ਨੂੰ ਮਿਲਿਆ ਆਫੀਸ਼ੀਅਲੀ ਪਤੀ-ਪਤਨੀ ਦਾ ਟਾਈਟਲ (ਤਸਵੀਰਾਂ)
Friday, Apr 15, 2022 - 02:37 PM (IST)
ਮੁੰਬਈ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਸੱਤ ਫੇਰੇ ਲੈ ਕੇ ਜਨਮਾਂ-ਜਨਮਾਂ ਲਈ ਇਕ-ਦੂਜੇ ਦੇ ਹੋ ਗਏ ਹਨ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸ ਖੁਸ਼ੀ ਦੇ ਮੌਕੇ 'ਤੇ ਖੂਬ ਲੱਡੂ ਵੰਡੇ ਜਾ ਰਹੇ ਹਨ। ਇਸ ਦੌਰਾਨ ਵਿਕੀਪੀਡੀਆ ਨੇ ਵੀ ਆਲੀਆ ਅਤੇ ਰਣਬੀਰ ਨੂੰ ਆਫੀਸ਼ੀਅਲੀ ਪਤੀ-ਪਤਨੀ ਘੋਸ਼ਿਤ ਕਰ ਦਿੱਤਾ ਹੈ।
ਵੈੱਬਸਾਈਟ ਵਿਕੀਪੀਡੀਆ ਨੇ ਇਸ ਜੋੜੇ ਦੇ ਨਾਂ ਦੇ ਅੱਗੇ ਪਤੀ-ਪਤਨੀ ਦਾ ਟਾਈਟਲ ਐਡ ਕਰ ਦਿੱਤਾ ਹੈ। ਗੂਗਲ 'ਤੇ ਆਲੀਆ ਭੱਟ ਦਾ ਨਾਂ ਸਰਚ ਕਰਨ 'ਤੇ ਉਨ੍ਹਾਂ ਦਾ 'ਬਾਇਓ' ਖੁੱਲ੍ਹੇਗਾ, ਜਿਸ 'ਚ ਇਕ ਸਪਾਊਸ ਦਾ ਕਾਲਮ ਹੁੰਦਾ ਹੈ। ਹੁਣ ਇਸ ਜਗ੍ਹਾ 'ਤੇ ਰਣਬੀਰ ਕਪੂਰ ਦਾ ਨਾਂ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ। ਉਧਰ ਦੂਜੇ ਪਾਸੇ ਰਣਬੀਰ ਦਾ ਨਾਂ ਸਰਚ ਕਰਨ 'ਤੇ 'ਬਾਇਓ' ਖੁੱਲ੍ਹੇਗਾ, ਜਿਸ 'ਚ ਅਦਾਕਾਰ ਦਾ ਪੂਰਾ ਨਾਂ, ਕੰਮ, ਪਰਿਵਾਰ ਅਤੇ ਜਨਮਦਿਨ ਦਿਖਾਈ ਦਿੰਦਾ ਹੈ। ਇਸ ਦੇ ਨਾਲ ਸਪਾਊਸ ਕਾਲਮ 'ਚ ਆਲੀਆ ਭੱਟ ਦਾ ਨਾਂ ਲਿਖਿਆ ਦਿਖ ਰਿਹਾ ਹੈ। ਇਸ ਦਾ ਮਤਲਬ ਵਿਕੀਪੀਡੀਆ ਨੇ ਵੀ ਹੁਣ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਆਫੀਸ਼ੀਅਲੀ ਪਤੀ ਪਤਨੀ ਮੰਨ ਲਿਆ ਹੈ।
ਦੱਸ ਦੇਈਏ ਕਿ ਆਲੀਆ ਅਤੇ ਰਣਬੀਰ 5 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਨੂੰ ਹਮੇਸ਼ਾ ਇਕੱਠੇ ਸਪਾਟ ਵੀ ਕੀਤਾ ਜਾਂਦਾ ਸੀ। ਹੁਣ ਆਲੀਆ ਅਤੇ ਰਣਬੀਰ ਵਿਆਹ ਤੋਂ ਬਾਅਦ ਹਮੇਸ਼ਾ ਲਈ ਇਕ ਹੋ ਗਏ ਹਨ। ਜੋੜੇ ਨੇ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕੀਤੀ। ਦੋਵੇਂ ਇਕੱਠੇ ਕਾਫੀ ਖੁਸ਼ ਹਨ।