ਰਾਣਾ ਸਹੋਤਾ ਦਾ ਸਿੰਗਲ ਟਰੈਕ ''ਮੰਗਣੇ ''ਤੇ ਰੇਡੂਆ'' ਅੱਜ ਹੋਵੇਗਾ ਰਿਲੀਜ਼
Monday, Feb 15, 2016 - 04:42 PM (IST)
ਜਲੰਧਰ : ਪ੍ਰਵਾਸੀ ਪੰਜਾਬੀ ਗਾਇਕ ਰਾਣਾ ਸਹੋਤਾ ਨੇ ਪੰਜਾਬੀ ਸੰਗੀਤ ਜਗਤ ਵਿਚ ਆਪਣੇ ''ਖੜਕੇ ਗਲਾਸੀ'', ''ਅੱਡੀ ਮਾਰ ਕੇ'', ''ਮੁੰਦਰਾਂ'' ਅਤੇ ''ਹੈਂਡ ਬੈਗ'' ਆਦਿ ਗੀਤਾਂ ਨਾਲ ਵਧੀਆ ਹਾਜ਼ਰੀ ਲਗਵਾਈ ਹੈ। ਉਸ ਨੂੰ ਆਪਣੇ ਨਵੇਂ ਸਿੰਗਲ ਟਰੈਕ ''ਮੰਗਣੇ ''ਤੇ ਰੇਡੂਆ'' ਤੋਂ ਬਹੁਤ ਜ਼ਿਆਦਾ ਆਸਾਂ ਹਨ। ਗੁਰਵਿੰਦਰ ਸਿੰਘ ਅਨੁਸਾਰ ਇਸ ਗੀਤ ਦੇ ਬੋਲ ਪ੍ਰਿਥੀ ਸਿਲੋਂ ਨੇ ਲਿਖੇ ਹਨ, ਜਦਕਿ ਸੰਗੀਤ ਡੀ. ਜੇ. ਫਲੋਅ ਦਾ ਅਤੇ ਵੀਡੀਓ ਫਿਲਮਾਂਕਣ ਦੀਵਾਨ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ 15 ਫਰਵਰੀ ਨੂੰ ਪੰਜਾਬੀ ਸੰਗੀਤਕ ਚੈਨਲਾਂ ''ਤੇ ਦੁਪਹਿਰ ਢਾਈ ਵਜੇ ਚੱਲੇਗਾ ਤੇ ਨਾਲ ਹੀ ਇਸ ਗੀਤ ਨੂੰ ਸੋਸ਼ਲ ਸਾਈਟਾਂ ਉਪਰ ਵੀ ਸ਼ੇਅਰ ਕਰ ਦਿੱਤਾ ਜਾਵੇਗਾ।