ਮੋਬਾਈਲ ਡਿੱਗਣ ਨਾਲ ਗੁੱਸੇ ''ਚ ਆਏ ਰਾਣਾ ਦੱਗੂਬਾਤੀ, ਪੈਪਰਾਜ਼ੀ ''ਤੇ ਭੜਕੇ

Wednesday, Jun 04, 2025 - 06:24 PM (IST)

ਮੋਬਾਈਲ ਡਿੱਗਣ ਨਾਲ ਗੁੱਸੇ ''ਚ ਆਏ ਰਾਣਾ ਦੱਗੂਬਾਤੀ, ਪੈਪਰਾਜ਼ੀ ''ਤੇ ਭੜਕੇ

ਐਂਟਰਟੇਨਮੈਂਟ ਡੈਸਕ- ਫਿਲਮ 'ਬਾਹੂਬਲੀ' ਵਿੱਚ ਖਲਨਾਇਕ ਭੱਲਾਲਦੇਵ ਦੇ ਦਮਦਾਰ ਕਿਰਦਾਰ ਲਈ ਮਸ਼ਹੂਰ ਹੋਏ ਅਦਾਕਾਰ ਰਾਣਾ ਦੱਗੂਬਾਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ ਅਦਾਕਾਰ ਨੂੰ ਹਾਲ ਹੀ ਵਿੱਚ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ, ਜਿੱਥੇ ਭੀੜ ਵਿਚਕਾਰ ਧੱਕਾ-ਮੁੱਕੀ ਦੌਰਾਨ ਉਨ੍ਹਾਂ ਦਾ ਮੋਬਾਈਲ ਫੋਨ ਡਿੱਗ ਗਿਆ। ਉਹ ਇਸ ਅਚਾਨਕ ਵਾਪਰੀ ਘਟਨਾ ਤੋਂ ਚਿੜ ਗਿਆ ਅਤੇ ਪੈਪਰਾਜ਼ੀ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਦਿਖਾਈ ਦਿੱਤੇ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਰਾਣਾ ਦੱਗੂਬਾਤੀ ਹਵਾਈ ਅੱਡੇ 'ਤੇ ਜਿਵੇਂ ਹੀ ਅੱਗੇ ਵਧਦੇ ਹਨ, ਤਾਂ ਇੱਕ ਕੁੜੀ ਦੇ ਧੱਕੇ ਕਾਰਨ ਉਨ੍ਹਾਂ ਦੇ ਹੱਥੋਂ ਫੋਨ ਫਰਸ਼ 'ਤੇ ਡਿੱਗ ਜਾਂਦਾ ਹੈ। ਫੋਨ ਡਿੱਗਣ ਕਾਰਨ ਅਦਾਕਾਰ ਦਾ ਗੁੱਸਾ ਵੱਧ ਜਾਂਦਾ ਹੈ। ਉਹ ਫ਼ੋਨ ਚੁੱਕਦੇ ਹੈ ਅਤੇ ਫੋਟੋਗ੍ਰਾਫਰ ਕੋਲ ਜਾਂਦੇ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੇਵਲ ਵਿੱਚ ਆਪਣੀ ਗੱਲ ਸਮਝਾਉਂਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਬੇਚਾਰੇ ਪੈਪਰਾਜ਼ੀ ਚੁੱਪਚਾਪ ਅਦਾਕਾਰ ਦੀ ਗੱਲ ਸੁਣਦੇ ਹਨ।


ਇਸ ਵੀਡੀਓ 'ਤੇ ਯੂਜ਼ਰ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਰਾਣਾ ਦੇ ਗੁੱਸੇ ਨੂੰ ਜਾਇਜ਼ ਠਹਿਰਾ ਰਹੇ ਹਨ, ਜਦੋਂ ਕਿ ਕੁਝ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਸਲਾਹ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਇਹ ਕੁੜੀ ਦਾ ਧੱਕਾ ਸੀ, ਕੈਮਰਾਮੈਨ ਦੀ ਕੋਈ ਗਲਤੀ ਨਹੀਂ।" ਇੱਕ ਹੋਰ ਯੂਜ਼ਰ ਨੇ ਕਿਹਾ, "ਰਾਣਾ ਦੀ ਸਿਰਫ਼ ਇੱਕ ਅੱਖ ਵਿੱਚ ਰੋਸ਼ਨੀ ਹੈ, ਸ਼ਾਇਦ ਉਹ ਠੀਕ ਤਰ੍ਹਾਂ ਨਹੀਂ ਦੇਖ ਸਕੇ।" ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ- "ਸਿਰਫ਼ ਫ਼ੋਨ ਡਿੱਗਿਆ ਹੈ, ਕੋਈ ਸਾਮਰਾਜ ਨਹੀਂ ਖੋਹਤਾ ਗਿਆ!" ਅਜਿਹੇ ਕਈ ਯੂਜ਼ਰਸ ਨੇ ਇਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ।


author

Aarti dhillon

Content Editor

Related News