11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ

Friday, Apr 03, 2026 - 10:53 AM (IST)

11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ

ਮੁੰਬਈ : ਹਾਸੇ ਦੀ ਦੁਨੀਆ ਦੇ ਬਾਦਸ਼ਾਹ ਕਹੇ ਜਾਂਦੇ ਕਪਿਲ ਸ਼ਰਮਾ ਨੇ ਆਪਣੀ ਸ਼ਾਨਦਾਰ ਕਾਮੇਡੀ ਦੇ ਨਾਲ-ਨਾਲ ਫਿਟਨੈੱਸ ਟ੍ਰਾਂਸਫਾਰਮੇਸ਼ਨ ਨਾਲ ਵੀ ਲੋਕਾਂ ਨੂੰ ਹੈਰਾਨ ਕੀਤਾ ਹੈ। ਕਪਿਲ ਸ਼ਰਮਾ ਨੇ  2 ਅਪ੍ਰੈਲ ਨੂੰ ਆਪਣਾ 45ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਉਨ੍ਹਾਂ ਦਾ ਸਿਰਫ 63 ਦਿਨਾਂ 'ਚ 11 ਕਿਲੋ ਭਾਰ ਘਟਾਉਣ ਦਾ ਸਫਰ ਇਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। 

ਇਹ ਵੀ ਪੜ੍ਹੋ: "ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !

ਕੀ ਹੈ ਇਹ 21-21-21 ਫਾਰਮੂਲਾ?

ਕਪਿਲ ਦੇ ਭਾਰ ਘਟਾਉਣ ਦੇ ਪਿੱਛੇ ਫਿਟਨੈੱਸ ਕੋਚ ਯੋਗੇਸ਼ ਭਟੇਜਾ ਅਤੇ ਉਨ੍ਹਾਂ ਦਾ ਫੇਮਸ ਫਿਟਨੈੱਸ ਫਾਰਮੂਲਾ ਹੈ। ਇਸ ਫਾਰਮੂਲੇ ਵਿਚ ਕੁੱਲ 63 ਦਿਨ ਹੁੰਦੇ ਹਨ, ਜਿਸਨੂੰ 3 ਹਿੱਸਿਆਂ ‘ਚ ਵੰਡਿਆ ਗਿਆ ਹੈ। ਯਾਨੀ 21-21-21।

ਇਹ ਵੀ ਪੜ੍ਹੋ: ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ ਦਹਿਲਿਆ ਕਾਂਗੋ

ਪਹਿਲੇ 21 ਦਿਨ: ਮੂਵਮੈਂਟ 'ਤੇ ਧਿਆਨ

ਇਸ ਚਰਨ ਵਿਚ ਜਿਮ ਜਾਂ ਹਾਰਡ ਵਰਕਆਊਟ ਦੀ ਲੋੜ ਨਹੀਂ ਹੁੰਦੀ। ਸਰੀਰ ਨੂੰ ਹੋਲੀ-ਹੋਲੀ ਐਕਟਿਵ ਕੀਤਾ ਜਾਂਦਾ ਹੈ। ਹਲਕੀਆਂ-ਫੁਲਕੀਆਂ ਐਕਸਰਸਾਈਜ਼, ਸਟਰੈਚਿੰਗ ਅਤੇ ਪੀ.ਟੀ. ਵਰਗੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ ਐਕਟਿਵ ਹੋ ਜਾਂਦੀਆਂ ਹਨ ਅਤੇ ਸਰੀਰ ਵਰਕਆਊਟ ਲਈ ਤਿਆਰ ਹੁੰਦਾ ਹੈ।

ਇਹ ਵੀ ਪੜ੍ਹੋ: ਹਨੀ ਸਿੰਘ ਤੇ ਬਾਦਸ਼ਾਹ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਕਿਹਾ- ਡਿਲੀਟ ਕਰ ਦਿਓ ਇਹ ਗਾਣਾ

ਅਗਲੇ 21 ਦਿਨ: ਖਾਣ-ਪੀਣ ’ਤੇ ਫੋਕਸ

ਇਸ ਫੇਜ਼ ‘ਚ ਨਾ ਤਾਂ ਕੋਈ ਹਾਰਡ ਡਾਈਟ ਫਾਲੋ ਕੀਤੀ ਜਾਂਦੀ ਹੈ, ਨਾ ਹੀ ਕੈਲੋਰੀ ਜਾਂ ਕਾਰਬਜ਼ ਦੀ ਗਿਣਤੀ। ਇਹ ਫੇਜ਼ ਖਾਣੇ ਤੋਂ ਡਰਨ ਦੀ ਬਜਾਏ ਖਾਣੇ ਨੂੰ ਸਮਝਣ ਦੀ ਸਲਾਹ ਦਿੰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ ਅਦਾਕਾਰਾ ਹੋਈ ਗ੍ਰਿਫ਼ਤਾਰ

ਆਖਰੀ 21 ਦਿਨ: ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ

ਆਖਰੀ 21 ਦਿਨ 'ਚ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਤੰਦਰੁਸਤ ਬਣਾਉਣ ’ਤੇ ਧਿਆਨ ਦਿੱਤਾ ਜਾਂਦਾ ਹੈ। ਵਿਅਕਤੀ ਆਪਣੀਆਂ ਬੁਰੀਆਂ ਆਦਤਾਂ (ਜਿਵੇਂ ਸ਼ਰਾਬ, ਸਿਗਰਟ ਆਦਿ) ਨੂੰ ਪਛਾਣਦਾ ਹੈ ਅਤੇ ਉਨ੍ਹਾਂ ਤੋਂ ਦੂਰੀ ਬਣਾਉਣ ਦਾ ਯਤਨ ਕਰਦਾ ਹੈ।

ਇਹ ਵੀ ਪੜ੍ਹੋ : ਇੰਡੀਅਨ ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਕਬਜਾ, 2 ਹਫਤਿਆਂ 'ਚ ਕਮਾਈ 920 ਕਰੋੜ ਤੋਂ ਪਾਰ

ਬਿਨਾਂ ਦਬਾਅ ਦੇ ਸਧਾਰਨ ਰਸਤਾ

ਯੋਗੇਸ਼ ਭਾਟੇਜਾ ਅਨੁਸਾਰ ਜ਼ਿਆਦਾਤਰ ਲੋਕ ਸ਼ੁਰੂ ਵਿਚ ਹੀ ਹਾਰ ਜਾਂਦੇ ਹਨ ਕਿਉਂਕਿ ਉਹ ਜ਼ਿਆਦਾ ਡਾਇਟ ਜਾਂ ਵਰਕਆਊਟ ਕਰਦੇ ਹਨ। ਇਸ 21-21-21 ਫਾਰਮੂਲੇ ਦੀ ਖਾਸ ਗੱਲ ਇਹ ਹੈ ਕਿ ਇਹ ਮਨ ਅਤੇ ਸਰੀਰ ਲਈ ਇੱਕ ਸਰਲ, ਕੋਮਲ ਅਤੇ ਟਿਕਾਊ ਤਰੀਕਾ ਹੈ।

ਇਹ ਵੀ ਪੜ੍ਹੋ: ਜੰਗ ਦੇ ਮੈਦਾਨ 'ਚ ਵੱਡੀ ਤਬਦੀਲੀ; ਈਰਾਨ ਨਾਲ ਟਕਰਾਅ ਦੇ ਵਿਚਕਾਰ ਅਮਰੀਕਾ ਨੇ ਬਦਲੀ ਫੌਜੀ ਲੀਡਰਸ਼ਿਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News