ਦੀਵਾਲੀ ਮੌਕੇ ਫਿੱਕੀ ਰਹੀ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਦੀ ਕਮਾਈ, ਜਾਣੋ ਕਲੈਕਸ਼ਨ

10/26/2022 1:07:15 PM

ਮੁੰਬਈ (ਬਿਊਰੋ)– ਬਾਲੀਵੁੱਡ ਦੀਆਂ 2 ਵੱਡੀਆਂ ਫ਼ਿਲਮਾਂ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਕੱਲ ਯਾਨੀ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ ਫ਼ਿਲਮ ਦੀ ਕਮਾਈ ਨਿਰਾਸ਼ ਕਰਨ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ਨੂੰ ਲੈ ਕੇ NIA ਦੇ ਘੇਰੇ ’ਚ ਅਫਸਾਨਾ ਖ਼ਾਨ, ਅੱਜ 2 ਵਜੇ ਲਾਈਵ ਹੋ ਕਰੇਗੀ ਅਹਿਮ ਖ਼ੁਲਾਸੇ

ਜਿਥੇ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ ‘ਥੈਂਕ ਗੌਡ’ ਨੇ ਪਹਿਲੇ ਦਿਨ ਸਿਰਫ 8.10 ਕਰੋੜ ਰੁਪਏ ਕਮਾਏ, ਉਥੇ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ 15.25 ਕਰੋੜ ਰੁਪਏ ਕਮਾਉਣ ’ਚ ਸਫਲ ਰਹੀ।

‘ਰਾਮ ਸੇਤੂ’ ਦੀ ਕਮਾਈ ਭਾਵੇਂ ‘ਥੈਂਕ ਗੌਡ’ ਤੋਂ ਜ਼ਿਆਦਾ ਰਹੀ ਹੈ ਪਰ ਫਿਰ ਵੀ ਇਹ ਅਕਸ਼ੇ ਕੁਮਾਰ ਦੀ ਪਿਛਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਫ਼ਿਲਮ ‘ਸੂਰਿਆਵੰਸ਼ੀ’ ਦੇ ਆਲੇ-ਦੁਆਲੇ ਵੀ ਨਹੀਂ ਹੈ।

PunjabKesari

ਦੱਸ ਦੇਈਏ ਕਿ ‘ਸੂਰਿਆਵੰਸ਼ੀ’ ਨੇ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਮਾਹੌਲ ’ਚ ਸਿਨੇਮਾਘਰਾਂ ’ਚ 50 ਫੀਸਦੀ ਸਮਰੱਥਾ ਦੇ ਬਾਵਜੂਦ 26.29 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਸਿਨੇਮਾਘਰ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ, ਇਸ ਦੇ ਬਾਵਜੂਦ ਕਮਾਈ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News