ਕੋਰੋਨਾ ਕਾਲ ''ਚ ਸ਼ੁਰੂ ਹੋਈ ਸੀ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦੀ ਲਵ ਸਟੋਰੀ
Monday, Jan 01, 2024 - 06:22 PM (IST)
ਐਂਟਰਟੇਨਮੈਂਟ ਡੈਸਕ : ਪਿਛਲੇ ਮਹੀਨੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾਇਆ ਸੀ। ਅਰਬਾਜ਼ ਖ਼ਾਨ ਤੋਂ ਲੈ ਕੇ ਰਣਦੀਪ ਹੁੱਡਾ ਨੇ ਆਪਣਾ ਜੀਵਨ ਸਾਥੀ ਚੁਣਿਆ ਹੈ। ਕੁਝ ਲੋਕਾਂ ਨੇ ਮੈਤਈ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਲਿਆ ਸੀ। ਉੱਥੇ ਹੀ ਨਵੇਂ ਸਾਲ ਦੇ ਮੌਕੇ 'ਤੇ ਬਾਲੀਵੁੱਡ ਦੇ ਮਸ਼ਹੂਰ ਜੋੜੇ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ, ਜੋ ਬਹੁਤ ਜਲਦ ਸੱਤ ਫੇਰੇ ਲੈਣ ਜਾ ਰਹੇ ਹਨ। ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਅਦਾਕਾਰ ਅਤੇ ਨਿਰਮਾਤਾ ਜੈਕੀ ਭਗਨਾਨੀ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
22 ਫਰਵਰੀ ਨੂੰ ਹੋਵੇਗਾ ਵਿਆਹ
ਨਵੇਂ ਸਾਲ 'ਤੇ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਮਿਲੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਅਗਲੇ ਮਹੀਨੇ ਯਾਨੀ 22 ਫਰਵਰੀ 2024 ਨੂੰ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ, ਜੋੜੇ ਦੁਆਰਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਹੋਵੇਗੀ ਡੈਸਟੀਨੇਸ਼ਨ ਵੈਡਿੰਗ
ਖ਼ਬਰਾਂ ਮੁਤਾਬਕ, ਇਹ ਜੋੜਾ ਡੈਸਟੀਨੇਸ਼ਨ ਵੈਡਿੰਗ ਕਰਨ ਜਾ ਰਿਹਾ ਹੈ। ਦੋਹਾਂ ਨੇ ਆਪਣੇ ਵਿਆਹ ਲਈ ਖੂਬਸੂਰਤ ਸ਼ਹਿਰ ਗੋਆ ਨੂੰ ਚੁਣਿਆ ਹੈ। ਜੀ ਹਾਂ, ਜੈਕੀ ਤੇ ਰਕੁਲ ਗੋਆ 'ਚ zeroed 'ਚ ਸੱਤ ਫੇਰੇ ਲੈਣਗੇ। ਇਨ੍ਹੀਂ ਦਿਨੀਂ ਇਹ ਜੋੜਾ ਥਾਈਲੈਂਡ 'ਚ ਆਪਣਾ ਨਵਾਂ ਸਾਲ ਮਨਾ ਰਿਹਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮੋਨੋਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਕੋਰੋਨਾ 'ਚ ਸ਼ੁਰੂ ਹੋਈ ਸੀ ਲਵ ਸਟੋਰੀ
ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੀ ਪ੍ਰੇਮ ਕਹਾਣੀ ਕੋਰੋਨਾ ਕਾਲ ਦੌਰਾਨ ਸ਼ੁਰੂ ਹੋਈ ਸੀ। ਦੱਸਿਆ ਜਾਂਦਾ ਹੈ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਕਾਮਨ ਫ੍ਰੈਂਡਜ਼ ਦੇ ਤੌਰ 'ਤੇ ਹੋਈ ਸੀ। ਉਥੋਂ ਉਨ੍ਹਾਂ ਦੀਆਂ ਮੁਲਾਕਾਤਾਂ ਤੇ ਗੱਲਬਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਸਾਲ 2021 'ਚ ਜੈਕੀ ਭਗਨਾਨੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਆਪਣੇ ਜਨਮਦਿਨ 'ਤੇ ਅਭਿਨੇਤਰੀ ਨੇ ਜੈਕੀ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਇਕ ਪੋਸਟ ਲਿਖੀ ਸੀ, ਜਿਸ 'ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ।