ਆਲੀਆ ਤੋਂ ਬਾਅਦ ਰਾਖੀ ਸਾਵੰਤ ਨੇ ਕੀਤੀ ਮਾਂ ਬਣਨ ਇੱਛਾ ਜ਼ਾਹਿਰ (ਵੀਡੀਓ)

06/30/2022 3:29:49 PM

ਮੁੰਬਈ- 'ਡਰਾਮਾ ਕੁਈਨ' ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ। ਅਦਾਕਾਰਾ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਦੁਰਰਾਨੀ ਦੇ ਨਾਲ ਰਿਸ਼ਤੇ 'ਚ ਹੈ। ਦੋਵਾਂ ਨੂੰ ਆਏ ਦਿਨ ਇਕ-ਦੂਜੇ ਦੇ ਨਾਲ ਸਪਾਟ ਕੀਤਾ ਜਾਂਦਾ ਹੈ। ਰਣਬੀਰ ਕਪੂਰ ਅਤੇ ਆਲੀਆ ਦੀ ਗੁੱਡ ਨਿਊਜ਼ ਦੇਣ ਤੋਂ ਬਾਅਦ ਹੁਣ ਰਾਖੀ ਵੀ ਮਾਂ ਬਣਨ ਲਈ ਬੇਤਾਬ ਹੈ। ਹਾਲ ਹੀ 'ਚ ਰਾਖੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਅਦਾਕਾਰਾ ਮਾਂ ਬਣਨ ਦੀ ਇੱਛਾ ਜ਼ਾਹਿਰ ਕਰ ਰਹੀ ਹੈ। 

PunjabKesari
ਵੀਡੀਓ 'ਚ ਰਾਖੀ ਫਲੋਰਲ ਆਊਟਫਿੱਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਰਾਖੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਾਖੀ ਹਸਪਤਾਲ ਦੇ ਬਾਹਰ ਪੈਪਰਾਜੀ ਨਾਲ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪੈਪਰਾਜੀ ਆਲੀਆ ਦੀ ਪ੍ਰੈਗਨੈਂਸੀ ਨੂੰ ਲੈ ਕੇ ਸਵਾਲ ਕਰਦੇ ਹਨ। ਉਦੋਂ ਰਾਖੀ ਆਪਣੀ ਇੱਛਾ ਨੂੰ ਜ਼ਾਹਿਰ ਕਰਦੀ ਹੋਈ ਕਹਿੰਦੀ ਹੈ-ਮੈਂ ਕਦੋਂ ਮਾਂ ਬਣਾਂਗੀ? ਮੈਂ ਚਾਹੁੰਦੀ ਹਾਂ ਮਾਂ ਬਣਨਾ। ਵਿਆਹ ਤੋਂ ਪਹਿਲਾਂ ਵੀ ਖੁਸ਼ਖਬਰੀ ਆਏ ਤਾਂ ਚਿੰਤਾ ਨਹੀਂ। ਮੈਂ ਜਦੋਂ ਵੀ ਖੁਸ਼ਖਬਰੀ ਦਵਾਂਗੀ ਤਾਂ ਉਸ ਦੇ ਅਗਲੇ ਦਿਨ ਹੀ ਵਿਆਹ ਕਰ ਲਵਾਂਗੀ। ਅੱਜ ਕੱਲ ਤਾਂ ਅਜਿਹਾ ਹੀ ਚੱਲ ਰਿਹਾ ਹੈ ਨਾ, ਪਰ ਅਜਿਹਾ ਕਰਨਾ ਪਾਪ ਹੈ ਨਾ... ਮੈਂ ਅਜਿਹਾ ਨਹੀਂ ਕਰਾਂਗੀ, ਈਸ਼ਵਰ ਮੈਨੂੰ ਮੁਆਫ਼ ਨਹੀਂ ਕਰਨਗੇ। ਮੈਨੂੰ ਤਾਂ ਸਿਰਫ ਇੰਨਾ ਪਤਾ ਹੈ ਕਿ ਮੇਰੀ ਕੁੱਖ ਤੋਂ ਜੋ ਜਨਮ ਲਵੇਗਾ ਉਹ ਮਸੀਹਾ ਜਨਮ ਲਵੇਗਾ, ਜੋ ਸੇਵੀਏਰ ਹੋਵੇਗਾ...ਇਸ ਦੇਸ਼ ਦੇ ਲਈ ਜੋ ਮਰਡਰ, ਅਪਰਾਧ 'ਚ ਫਸੇ ਲੋਕਾਂ ਨੂੰ ਰਸਤਾ ਦਿਖਾਵੇਗਾ। ਹੋ ਸਕਦਾ ਹੈ ਨਾ ਅਜਿਹਾ, ਕਿਉਂਕਿ ਤੁਸੀਂ ਲੋਕ ਤਾਂ ਜਾਣਦੇ ਹੋ ਮੈਂ ਕਿੰਨੀ ਚੰਗੀ ਲੜਕੀ ਹਾਂ। ਇਸ ਦੇ ਬਾਅਦ ਰਾਖੀ ਨੇ ਖੁਦ ਨੂੰ 'ਰਾਖੀ ਮਾਂ' ਨਾਲ ਵੀ ਬੁਲਾਇਆ। ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਦੱਸ ਦੇਈਏ ਕਿ ਰਾਖੀ ਨੇ ਸਾਲ 2018 'ਚ ਰਿਤੇਸ਼ ਨਾਲ ਵਿਆਹ ਕੀਤਾ ਸੀ ਪਰ ਉਸ ਨੇ ਆਪਣੇ ਪਤੀ ਦਾ ਚਿਹਰਾ 'ਬਿਗ ਬੌਸ 15' 'ਚ ਦਿਖਾਇਆ ਸੀ। ਸ਼ੋਅ ਦੇ ਬਾਹਰ ਆਉਣ ਤੋਂ ਬਾਅਦ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। ਕੁਝ ਦਿਨ ਪਹਿਲਾਂ ਰਾਖੀ ਨੇ ਰਿਤੇਸ਼ 'ਤੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦਾ ਦੋਸ਼ ਲਗਾਇਆ ਸੀ। ਹਾਲ ਹੀ 'ਚ ਰਾਖੀ ਨੇ ਆਪਣੇ ਨਵੇਂ ਪਿਆਰ ਨੂੰ ਲੈ ਕੇ ਕਿਹਾ ਕਿ ਆਦਿਲ ਅਤੇ ਮੈਂ ਇਕੱਠੇ ਹਾਂ ਅਤੇ ਇਕੱਠੇ ਰਹਿੰਦੇ ਹਾਂ। ਆਦਿਲ ਜਲਦ ਹੀ ਮੁੰਬਈ 'ਚ ਸ਼ਿਫਟ ਹੋ ਸਕਦਾ ਹੈ।

PunjabKesari


Aarti dhillon

Content Editor

Related News