ਪਤੀ ਨਾਲ ‘ਬਿੱਗ ਬੌਸ 15’ ’ਚ ਜਾਣਾ ਚਾਹੁੰਦੀ ਹੈ ਰਾਖੀ ਸਾਵੰਤ, ਚਾਹੁੰਦੀ ਹੈ ਸਬਕ ਸਿਖਾਉਣਾ
Thursday, Jun 24, 2021 - 12:41 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ, ਜੋ ਕਿ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਹੈ, ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਉਹ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ 14ਵੇਂ ਸੀਜ਼ਨ ’ਚ ਦਿਖਾਈ ਦਿੱਤੀ ਸੀ। ਇਸ ਸ਼ੋਅ ਦੌਰਾਨ ਰਾਖੀ ਸਾਵੰਤ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ‘ਬਿੱਗ ਬੌਸ 14’ ’ਚ ਉਸ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕੀਤੀ ਤੇ ਆਪਣੇ ਪਤੀ ਰਿਤੇਸ਼ ਬਾਰੇ ਵੀ ਕਈ ਖੁਲਾਸੇ ਕੀਤੇ।
ਰਾਖੀ ਸਾਵੰਤ ਦਾ ਪਤੀ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਤੇ ਕੌਣ ਹੈ, ਅਜੇ ਤਕ ਕਿਸੇ ਨੂੰ ਨਹੀਂ ਪਤਾ ਹੈ ਪਰ ਉਹ ਅਕਸਰ ਉਸ ਦੇ ਬਾਰੇ ਬਹੁਤ ਕੁਝ ਦੱਸਦੀ ਰਹਿੰਦੀ ਹੈ। ਹੁਣ ਰਾਖੀ ਸਾਵੰਤ ਨੇ ‘ਬਿੱਗ ਬੌਸ’ ਦੇ 15ਵੇਂ ਸੀਜ਼ਨ ਦਾ ਹਿੱਸਾ ਬਣਨ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਉਹ ਇਕੱਲੀ ਨਹੀਂ, ਸਗੋਂ ਪਤੀ ਰਿਤੇਸ਼ ਨਾਲ ‘ਬਿੱਗ ਬੌਸ 15’ ’ਚ ਦਾਖ਼ਲ ਹੋਣਾ ਚਾਹੁੰਦੀ ਹੈ। ਰਾਖੀ ਸਾਵੰਤ ਨੇ ਹਾਲ ਹੀ ’ਚ ਅੰਗਰੇਜ਼ੀ ਵੈੱਬਸਾਈਟ ਬਾਲੀਵੁੱਡ ਲਾਈਫ ਨਾਲ ਗੱਲਬਾਤ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮਨੀਸ਼ ਮਲਹੋਤਰਾ ਸਮੇਤ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਨੂੰ ਈ. ਡੀ. ਨੇ ਭੇਜੇ ਸੰਮਨ, ਸੁਖਪਾਲ ਖਹਿਰਾ ਨਾਲ ਜੁੜੀਆਂ ਤਾਰਾਂ
ਇਸ ਦੌਰਾਨ ਉਸ ਨੇ ਕਿਹਾ, ‘ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਵੀ ‘ਬਿੱਗ ਬੌਸ 15’ ’ਚ ਜਾਵੇ। ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ ਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਮੇਰੇ ਨਾਲ ਵਿਆਹ ਕਰਵਾਇਆ ਹੈ। ਮੈਂ ਵੀ ਉਨ੍ਹਾਂ ਦੇ ਨਾਲ ਜਾਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਲਮਾਨ ਖ਼ਾਨ ਤੇ ‘ਬਿੱਗ ਬੌਸ’ ਉਨ੍ਹਾਂ ਨੂੰ ਅੰਦਰ ਜਾ ਕੇ ਸਬਕ ਸਿਖਾਉਣ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਪਣੀ ਪਤਨੀ ਨੂੰ ਇਸ ਤਰ੍ਹਾਂ ਨਹੀਂ ਛੱਡਦਾ। ਮੈਂ ਆਪਣੇ ਪਤੀ ਨਾਲ ਨਹੀਂ ਰਹੀ। ਇਸ ਲਈ ਜੇ ਮੈਂ ਉਸ ਦੇ ਨਾਲ ਘਰ ’ਚ ਰਹਾਂਗੀ, ਸਾਰਾ ਦੇਸ਼ ਦੇਖੇਗਾ ਕਿ ਅਸੀਂ ਕਿਵੇਂ ਇਕੱਠੇ ਰਹਿੰਦੇ ਹਾਂ ਤੇ ਸਾਡੀ ਟਿਊਨਿੰਗ ਕਿਵੇਂ ਦੀ ਹੈ।’
ਰਾਖੀ ਸਾਵੰਤ ਨੇ ਅੱਗੇ ਕਿਹਾ, ‘ਮੈਂ ਚਾਹੁੰਦੀ ਹਾਂ ਕਿ ਸਾਡਾ ਰਿਸ਼ਤਾ 100 ਫੀਸਦੀ ਕੰਮ ਕਰੇ। ਮੈਂ ਆਪਣੇ ਪਤੀ ਬਾਰੇ ਨਹੀਂ ਜਾਣਦੀ। ਮੈਂ ਇਕ ਜ਼ਿੰਦਗੀ, ਇਕ ਪਤੀ, ਇਕ ਰੱਬ ਤੇ ਇਕ ਸੰਸਾਰ ’ਚ ਵਿਸ਼ਵਾਸ ਕਰਦੀ ਹਾਂ। ਮੇਰੇ ਪਤੀ ਨੇ ਨਾ ਤਾਂ ਮੈਨੂੰ ਤਿਆਗਿਆ ਹੈ ਤੇ ਨਾ ਹੀ ਮੈਨੂੰ ਫੜਿਆ ਹੈ। ਵਿਚਾਲੇ ਹੀ ਲਟਕਾ ਰੱਖਿਆ ਹੈ ਪਰ ਮੈਨੂੰ ਆਪਣੇ ਪਤੀ ’ਤੇ ਮਾਣ ਹੈ। ਉਹ ਬਹੁਤ ਵਧੀਆ ਤੇ ਸਮਝਦਾਰ ਵਿਅਕਤੀ ਹੈ। ਉਹ ਇਕ ਚੰਗਾ ਵਪਾਰੀ ਤੇ ਵੈੱਲ ਐਜੂਕੇਟਿਡ ਹੈ ਪਰ ਉਹ ਥੋਡ਼੍ਹਾ ਸ਼ਾਰਟ ਟੈਂਪਰਡ ਹੈ।’
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੀ ਸੇਵਾ ’ਚ ਲੱਗੇ ਹੋਟਲ ਗੋਲਡਨ ਹੱਟ ਦੇ ਰਸਤੇ ’ਤੇ ਸਰਕਾਰ ਵਲੋਂ ਬੈਰੀਕੇਡਿੰਗ, ਰਣਜੀਤ ਬਾਵਾ ਨੇ ਕੀਤੀ ਅਪੀਲ
ਰਾਖੀ ਸਾਵੰਤ ਨੇ ਅਖੀਰ ’ਚ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ‘ਬਿੱਗ ਬੌਸ’ ਦੇ ਘਰ ਜਾ ਕੇ ਸੁਧਾਰੇਗਾ। ਇਕ ਵਿਅਕਤੀ ਦਾ ਪੂਰਾ ਮਿਜਾਜ਼ ‘ਬਿੱਗ ਬੌਸ’ ਦੇ ਘਰ ’ਚ ਹੇਠਾਂ ਆ ਜਾਂਦਾ ਹੈ। ਰਾਖੀ ਸਾਵੰਤ ਦੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਚਰਚਾ ਹੈ। ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 14’ ’ਚ ਰਾਖੀ ਸਾਵੰਤ ਨੇ ਆਪਣੀ ਖੇਡ ਤੇ ਰਣਨੀਤੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਸ਼ੋਅ ਦੇ ਕਈ ਮੁਕਾਬਲੇਬਾਜ਼ਾਂ ਨਾਲ ਉਸ ਦਾ ਕਾਫ਼ੀ ਵਿਵਾਦ ਵੀ ਹੋਇਆ ਸੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।