ਭੇਡਾਂ ਚਰਾਉਂਦੀ ਦਿਸੀ ਰਾਖੀ ਸਾਵੰਤ, ਦੇਖੋ ਮਜ਼ੇਦਾਰ ਵੀਡੀਓ

Sunday, Aug 21, 2022 - 11:28 AM (IST)

ਭੇਡਾਂ ਚਰਾਉਂਦੀ ਦਿਸੀ ਰਾਖੀ ਸਾਵੰਤ, ਦੇਖੋ ਮਜ਼ੇਦਾਰ ਵੀਡੀਓ

ਬਾਲੀਵੁੱਡ ਡੈਸਕ- ਰਾਖੀ ਸਾਵੰਤ ਇਸ ਸਮੇਂ ਆਪਣੇ ਬੁਆਏਫ੍ਰੈਂਡ ਆਦਿਲ ਖ਼ਾਨ ਨਾਲ ਜ਼ਿੰਦਗੀ ਦੇ ਪਲਾਂ ਨੂੰ ਯਾਦਗਾਰ ਬਣਾ ਰਹੀ ਹੈ। ਆਦਿਲ ਵੀ ਰਾਖੀ ਸਾਵੰਤ ਨੂੰ ਬਹੁਤ ਪਿਆਰ ਕਰਦੇ ਹਨ। ਅੱਜਕਲ ਦੋਵੇਂ ਮੈਸੂਰ ’ਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਹਾਲ ਹੀ ’ਚ ਰਾਖੀ ਸਾਵੰਤ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਰਾਖੀ ਸਾਵੰਤ ਭੇਡਾਂ-ਬੱਕਰੀਆਂ ਚਰਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਕਿਹਾ- ਰਿਤਿਕ ਰੋਸ਼ਨ ਦੇ ਇਤਰਾਜ਼ਯੋਗ ਇਸ਼ਤਿਹਾਰ ਨੂੰ ਵਾਪਸ ਲਵੇ ਜ਼ੋਮੈਟੋ

ਵੀਡੀਓ ਬਹੁਤ ਹੀ ਮਜ਼ੇਦਾਰ ਹੈ। ਯੂਜ਼ਰਸ ਰਾਖੀ ਸਾਵੰਤ ਨੂੰ ਇਹ ਕੰਮ ਕਰਦੇ ਦੇਖ ਕੇ ਮਜ਼ਾ ਲੈ ਰਹੇ ਹਨ ਅਤੇ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ’ਚ ਰਾਖੀ ਸਾਵੰਤ ਹੱਥ ’ਚ ਲੱਕੜ ਦੀ ਸੋਟੀ ਲੈ ਕੇ ਭੇਡਾਂ ਚਾਰਦੀ ਨਜ਼ਰ ਆ ਰਹੀ ਹੈ। ਇਸ ਸਮੇਂ ਅਦਾਕਾਰਾ ਨੇ ਡਰੈੱਸ ਅਤੇ ਸਪੋਰਟ ਸ਼ੂਜ਼ ਪਾਏ ਹੋਏ ਹਨ।

 

 

ਵੀਡੀਓ ’ਚ ਰਾਖੀ ਸਾਵੰਤ ਵੀ ਆਪਣੇ ਮੂੰਹੋਂ ਭੇਡਾਂ-ਬੱਕਰੀਆਂ ਵਾਂਗ ਆਵਾਜ਼ਾਂ ਕੱਢਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਆਦਿਲ ਵੀਡੀਓ ਬਣਾ ਰਹੇ ਹਨ ਅਤੇ ਰਾਖੀ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਕੀ ਕਰ ਰਹੇ ਹੋ। ਇਸ ’ਤੇ ਰਾਖੀ ਕਹਿੰਦੀ ਹੈ ਕਿ ਇਹ ਮੇਰੀ ਭੇਡ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਰਾਖੀ ਭੇਡਾਂ-ਬੱਕਰੀਆਂ ਨਾਲ ਆਨੰਦ ਲੈ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

PunjabKesari

ਰਾਖੀ ਅਤੇ ਆਦਿਲ ਦੀ ਜੋੜੀ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਰਾਖੀ ਸਾਵੰਤ ਅਤੇ ਆਦਿਲ ਲਵ ਬਾਈਟ ਨੂੰ ਲੈ ਕੇ ਸੁਰਖੀਆਂ ’ਚ ਸਨ। ਇਸ ਤੋਂ ਇਲਾਵਾ ਹਾਲ ਹੀ ’ਚ ਆਦਿਲ ਨੇ ਰਾਖੀ ਸਾਵੰਤ ਨੂੰ ਹੀਰਿਆਂ ਦਾ ਸੈੱਟ ਵੀ ਗਿਫ਼ਟ ਕੀਤਾ ਸੀ, ਜਿਸ ਤੋਂ ਬਾਅਦ ਰਾਖੀ ਬਹੁਤ ਖੁਸ਼ੀ ਹੈ।


author

Shivani Bassan

Content Editor

Related News