ਹੇਮਾ ਮਾਲਿਨੀ ਵੱਲੋਂ ਚੋਣ ਲੜਨ ਦੇ ਬਿਆਨ ’ਤੇ ਰਾਖੀ ਦਾ ਰਿਐਕਟ, ਕਿਹਾ- ‘ਮੈਂ ਖੁਸ਼ਕਿਸਮਤ ਹਾਂ’

Sunday, Sep 25, 2022 - 02:40 PM (IST)

ਹੇਮਾ ਮਾਲਿਨੀ ਵੱਲੋਂ ਚੋਣ ਲੜਨ ਦੇ ਬਿਆਨ ’ਤੇ ਰਾਖੀ ਦਾ ਰਿਐਕਟ, ਕਿਹਾ- ‘ਮੈਂ ਖੁਸ਼ਕਿਸਮਤ ਹਾਂ’

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਬੀਤੇ ਦਿਨ ਅਦਕਾਰਾਂ ’ਤੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਆ ਗਈ ਹੈ। ਬੀਤੇ ਦਿਨ ਜਦੋਂ ਅਦਾਕਾਰਾ ਨੂੰ ਪੁੱਛਿਆ ਗਿਆ ਕਿ ਕੰਗਨਾ ਰਣੌਤ ਮਥੁਰਾ ਤੋਂ ਸੰਸਦ ਮੈਂਬਰ ਦੀ ਚੋਣ ਲੜ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ‘ਕੱਲ੍ਹ ਰਾਖੀ ਸਾਵੰਤ ਨੂੰ ਕਹੋਗੇ, ਉਹ ਵੀ ਬਣ ਜਾਵੇਗੀ।' ਹੁਣ ਰਾਖੀ ਸਾਵੰਤ ਨੇ ਉਨ੍ਹਾਂ ਦੇ ਇਸ ਬਿਆਨ ’ਤੇ ਤੰਜ  ਕੱਸਦੇ ਹੋਏ ਪ੍ਰਤੀਕਰਮ ਦਿੱਤਾ ਹੈ।

ਇਹ ਵੀ ਪੜ੍ਹੋ : ਕੰਗਨਾ ਦੇ ਮਥੁਰਾ ਤੋਂ ਚੋਣ ਲੜਨ ਦੀਆਂ ਅਟਕਲਾਂ ’ਤੇ ਹੇਮਾ ਮਾਲਿਨੀ ਕਿਹਾ- ਕੱਲ੍ਹ ਨੂੰ ਰਾਖੀ ਸਾਵੰਤ ਨੂੰ ਵੀ ਭੇਜੋਗੇ

ਹਾਲ ਹੀ ’ਚ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦੇ  ਹੋਏ ਕਿਹਾ ਕਿ ‘ਮੈਂ ਅੱਜ ਬਹੁਤ ਖੁਸ਼ ਹਾਂ। ਇਹ ਬਹੁਤ ਸੀਕਰੇਟ ਸੀ ਕਿ ਮੈਂ 2022 ’ਚ ਚੋਣ ਲੜਨ ਜਾ ਰਹੀ ਹਾਂ। ਇਸ ਬਾਰੇ ਮੋਦੀ ਜੀ ਅਤੇ ਸਾਡੇ ਅਮਿਤ ਸ਼ਾਹ ਜੀ ਐਲਾਨ ਕਰਨ ਵਾਲੇ ਸਨ ਪਰ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਦਿਲ ਦੀ ਡਰੀਮ ਗਰਲ, ਮੇਰੀ ਸਵੀਟਹਾਰਟ, ਮੇਰੀ ਬਾਲੀਵੁੱਡ ਦੀ ਹੇਮਾ ਮਾਲਿਨੀ ਜੀ ਨੇ ਇਸ ਦਾ ਐਲਾਨ ਕੀਤਾ ਹੈ ਕਿ ਇਸ ਵਾਰ ਮੈਂ ਚੋਣ ਲੜ ਰਹੀ ਹਾਂ।’
 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਰਾਖੀ ਨੇ ਅੱਗੇ ਕਿਹਾ ‘ਵੈਸੇ ਤਾਂ ਮੋਦੀ ਜੀ ਅਤੇ ਅਮਿਤ ਜੀ ਮੇਰੇ ਬਾਰੇ ਐਲਾਨ ਕਰਨ ਵਾਲੇ ਸਨ, ਪਰ ਮੋਦੀ ਜੀ ਹੋਣ ਜਾਂ ਹੇਮਾ ਜੀ, ਗੱਲ ਇਕੋ ਜਿਹੀ ਹੈ। ਰਾਖੀ ਨੇ ਅੱਗੇ ਕਿਹਾ ਕਿ ਮੈਂ ਸਮ੍ਰਿਤੀ ਇਰਾਨੀ ਭਾਗ 2 ਬਣਨ ਜਾ ਰਹੀ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਂ ਚੋਣ ਲੜਾਂਗੀ। ਕੀ ਤੁਸੀਂ ਸਾਰੇ ਮੇਰਾ ਸਮਰਥਨ ਕਰੋਗੇ? ਇਸ ਦੇ ਨਾਲ ਰਾਖੀ ਨੇ ਹੇਮਾ ਮਾਲਿਨੀ ਨੂੰ ਧੰਨਵਾਦ ਬੋਲਿਆ ਅਤੇ ਕਿਹਾ ਕਿ ਤੁਸੀਂ ਮੇਰੇ ਲਈ ਇੰਨਾ ਵਧੀਆ ਬਿਆਨ ਦਿੱਤਾ ਹੈ।’

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦਾ ਸ਼ਾਨਦਾਰ ਬੇਬੀ ਸ਼ਾਵਰ, ਪਿੰਕ ਡਰੈੱਸ ’ਚ ਪ੍ਰੈਗਨੈਂਟ ਹਸੀਨਾ ਨੇ ਫਲਾਂਟ ਕੀਤਾ ਬੇਬੀ ਬੰਪ (ਤਸਵੀਰਾਂ)

ਰਾਖੀ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਹਾਲਾਂਕਿ ਰਾਖੀ ਨੇ ਪਾਪਰਾਜ਼ੀ ਨੂੰ ਜੋ ਚੋਣ ਲੜਨ ਦੀ ਗੱਲ ਕਹੀ, ਕੀ ਇਹ ਸੱਚ ਹੈ ਜਾਂ ਸਿਰਫ਼ ਮਜ਼ਾਕ ਹੈ। ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। 


author

Shivani Bassan

Content Editor

Related News