ਕੋਰੋਨਾ ਦੇ ਕਹਿਰ ਦੌਰਾਨ ਰਾਖੀ ਸਾਵੰਤ ਨੇ ਕੰਗਨਾ ਨੂੰ ਦਿੱਤੀ ਨੇਕ ਸਲਾਹ, ਲੋਕਾਂ ਦੀ ਮਦਦ ਨੂੰ ਲੈ ਕੇ ਆਖੀ ਵੱਡੀ ਗੱਲ

Thursday, Apr 29, 2021 - 01:03 PM (IST)

ਮੁੰਬਈ: ਅਦਾਕਾਰਾ ਕੰਗਨਾ ਰਣੌਤ ਜਿਥੇ ਆਪਣੀਆਂ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ ਤਾਂ ਉੱਧਰ ਡਰਾਮਾ ਕੁਈਨ ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਚਰਚਾ ’ਚ ਆ ਜਾਂਦੀ ਹੈ। ਰਾਖੀ ਆਪਣੀ ਗੱਲ ਰੱਖਦੇ ਸਮੇਂ ਕਿਸੇ ਦੀ ਪਰਵਾਹ ਨਹੀਂ ਕਰਦੀ ਅਤੇ ਜੋ ਉਸ ਦੇ ਦਿਲ ’ਚ ਹੋਵੇ ਉਹ ਆਪਣੀ ਜੁਬਾਨ ’ਤੇ ਲੈ ਆਉਂਦੀ ਹੈ। ਹੁਣ ਹਾਲ ਹੀ ’ਚ ਕੋਰੋਨਾ ਮਹਾਮਾਰੀ ਦੇ ਦੌਰ ’ਚ ਉਨ੍ਹਾਂ ਨੇ ਕੰਗਨਾ ਰਣੌਤ ਨੂੰ ਲੈ ਕੇ ਆਪਣੀ ਜੁਬਾਨ ਖੋਲ੍ਹੀ ਹੈ ਅਤੇ ਉਨ੍ਹਾਂ ਨੂੰ ਇਸ ਸੰਕਟ ਦੇ ਸਮੇਂ ’ਚ ਲੋਕਾਂ ਦੀ ਪੈਸਿਆਂ ਨਾਲ ਮਦਦ ਕਰਨ ਦੀ ਸਲਾਹ ਦਿੱਤੀ ਹੈ।

PunjabKesari
ਦਰਅਸਲ ਰਾਖੀ ਸਾਵੰਤ ਦੀ ਇਕ ਵੀਡੀਓ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਆਪਣੀ ਬਿਲਡਿੰਗ ਦੇ ਹੇਠਾਂ ਲਾਲ ਰੰਗ ਦੀ ਕਾਰ ’ਚੋਂ ਉਤਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਾਖੀ ਨੇ ਆਪਣੇ ਮੂੰਹ ’ਤੇ ਦੋ ਮਾਸਕ ਲਗਾ ਕੇ ਰੱਖੇ ਹਨ ਅਤੇ ਗੱਡੀ ’ਚ ਉਤਰਦੇ ਹੀ ਉਹ ਸੈਨੇਟਾਈਜ਼ ਕਰਦੀ ਹੈ। ਕਾਰ ’ਚੋਂ ਬਾਹਰ ਨਿਕਲ ਕੇ ਰਾਖੀ ਮੀਡੀਆ ਨਾਲ ਕਾਫ਼ੀ ਗੱਲਾਂ ਕਰਦੀ ਹੈ ਅਤੇ ਕੋਰੋਨਾ ਤੋਂ ਸਭ ਨੂੰ ਬਚਣ ਦੀ ਸਲਾਹ ਦਿੰਦੀ ਹੈ। 


ਜਦੋਂ ਉਹ ਆਪਣੀ ਕਾਰ ’ਚ ਬੈਠਣ ਲੱਗਦੀ ਹੈ ਤਾਂ ਪੈਪਰਾਜੀ ਕੰਗਨਾ ਨੂੰ ਲੈ ਕੇ ਸਵਾਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਕੰਗਨਾ ਜੀ ਬੋਲ ਰਹੀ ਸੀ ਅੱਜ-ਕੱਲ ਦੇਸ਼ ਦੀ ਹਾਲਾਤ ਬਹੁਤ ਖਰਾਬ ਹੈ, ਮੋਦੀ ਜੀ ਸਹੀ ਹਨ ਜਾਂ ਗਲਤ ਹਨ, ਆਕਸੀਜਨ ਨਹੀਂ ਮਿਲ ਰਹੀ ਹੈ ਕਈ-ਕਈ ਥਾਵਾਂ ’ਤੇ, ਸਾਡੇ ਲਈ, ਦੇਸ਼ ਲਈ ਤਾਂ ਇਸ ’ਤੇ ਤੁਸੀਂ ਕੀ ਬੋਲਣਾ ਚਾਹੁੰਦੀ ਹੋ। 

PunjabKesari
ਇਹ ਸੁਣ ਕੇ ਰਾਖੀ ਪੁੱਛਦੀ ਹੈ ‘ਨਹੀਂ ਮਿਲ ਰਹੀ ਹੈ? ਓਹੋ ਕੰਗਨਾ ਜੀ ਤੁਸੀਂ ਦੇਸ਼ ਦੀ ਸੇਵਾ ਕਰੋ ਨਾ ਕ੍ਰਿਪਾ ਕਰਕੇ। ਇੰਨੇ ਕੋਰੋੜਾਂ ਰੁਪਏ ਹਨ ਤੁਹਾਡੇ ਕੋਲ, ਥੋੜ੍ਹਾ ਆਕਸੀਜਨ ਖਰੀਦੋ ਅਤੇ ਲੋਕਾਂ ’ਚ ਵੰਡੋ, ਅਸੀਂ ਤਾਂ ਇਹ ਹੀ ਕਰ ਰਹੇ ਹਾਂ। ਪ੍ਰਸ਼ੰਸਕ ਰਾਖੀ ਦੇ ਇਸ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 


Aarti dhillon

Content Editor

Related News