ਆਦਿਵਾਸੀ ਲੋਕਾਂ ਦੇ ਕੱਪੜਿਆਂ ਦਾ ਮਜ਼ਾਕ ਉਡਾਉਣਾ ਰਾਖੀ ਸਾਵੰਤ ਨੂੰ ਪਿਆ ਭਾਰੀ, ਮਾਮਲਾ ਦਰਜ
Thursday, Apr 21, 2022 - 10:29 AM (IST)
ਮੁੰਬਈ- ਡਰਾਮਾ ਕੁਈਨ ਰਾਖੀ ਸਾਵੰਤ ਆਪਣੇ ਬਿਆਨਾਂ ਅਤੇ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਬਹੁਤ ਜਲਦ ਰਾਖੀ ਦਾ ਗਾਣਾ 'ਮੇਰੇ ਵਰਗਾ' ਰਿਲੀਜ਼ ਹੋਣ ਵਾਲਾ ਹੈ। ਗਾਣੇ ਦੇ ਪ੍ਰਮੋਸ਼ਨ ਦੌਰਾਨ ਰਾਖੀ ਨੇ ਬੈਲੀ ਡਾਂਸ ਡਰੈੱਸ ਪਾਈ ਸੀ। ਆਪਣੀ ਇਸ ਡਰੈੱਸ ਨੂੰ ਅਦਾਕਾਰਾ ਨੇ 'ਆਦਿਵਾਸੀ ਆਊਟਫਿੱਟ' ਦੱਸਿਆ ਸੀ। ਆਦਿਵਾਸੀ ਸਮਾਜ ਦੇ ਕੱਪੜਿਆਂ ਦਾ ਮਜ਼ਾਕ ਉਡਾਉਣ ਦੇ ਕਾਰਨ ਰਾਖੀ ਮੁਸ਼ਕਿਲ 'ਚ ਫਸ ਗਈ ਹੈ। ਅਦਾਕਾਰਾ ਦਾ ਖ਼ਿਲਾਫ਼ ਝਾਰਖੰਡ ਦੇ ਐੱਸ.ਸੀ.-ਐੱਸ.ਟੀ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਰਾਖੀ ਦੇ ਖ਼ਿਲਾਫ਼ ਸ਼ਿਕਾਇਤ ਆਦਿਵਾਸੀ ਸਮਾਜ ਦੇ ਪ੍ਰਮੁੱਖ ਸੰਗਠਨ ਕੇਂਦਰੀ ਸਰਨਾ ਕਮੇਟੀ ਨੇ ਦਰਜ ਕਰਵਾਈ ਹੈ। ਕਮੇਟੀ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਰਾਖੀ ਸਾਵੰਤ ਨੇ ਭੱਦੇ ਕੱਪੜੇ ਪਾ ਕੇ ਜਿਸ ਨੂੰ ਆਦਿਵਾਸੀ ਪੋਸ਼ਾਕ ਦੱਸਿਆ ਹੈ, ਉਸ ਨਾਲ ਆਦਿਵਾਸੀ ਸਮਾਜ ਦੀ ਬਦਨਾਮੀ ਹੋਈ ਹੈ। ਇਸ ਬਾਰੇ 'ਚ ਕੇਂਦਰੀ ਸਰਨਾ ਕਮੇਟੀ ਦੇ ਪ੍ਰਧਾਨ ਅਜੇ ਤਿਰਕੀ ਨੇ ਕਿਹਾ-'ਆਦਿਵਾਸੀ ਸਮਾਜ ਦੇ ਲੋਕ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੇ। ਬੈਲੀ ਡਾਂਸ ਦੇ ਕੱਪੜੇ ਪਾ ਕੇ ਇਸ ਨੂੰ ਆਦਿਵਾਸੀ ਪੋਸ਼ਾਕ ਦੱਸਣਾ ਇਤਰਾਜ਼ਯੋਗ ਹੈ ਅਤੇ ਇਸ ਨਾਲ ਸਮਾਜ ਦੇ ਲੋਕ ਅਪਮਾਨਿਤ ਮਹਿਸੂਸ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਹੈ ਅਤੇ ਛੇਤੀ ਤੋਂ ਛੇਤੀ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਾਂ।
ਅਜੇ ਨੇ ਅੱਗੇ ਕਿਹਾ ਹੈ-'ਉਹ ਜਲਦ ਹੀ ਕੇਂਦਰੀ ਮੰਤਰੀ ਅਰਜੁਨ ਮੁੰਡਾ ਨਾਲ ਮਿਲ ਕੇ ਉਨ੍ਹਾਂ ਨੂੰ ਗਿਆਪਨ ਦੇਣਗੇ। ਜਦੋਂ ਤੱਕ ਰਾਖੀ ਸਾਵੰਤ ਮੁਆਫ਼ੀ ਨਹੀਂ ਮੰਗਦੀ ਹੈ ਉਨ੍ਹਾਂ ਦਾ ਕੋਈ ਵੀ ਪ੍ਰੋਗਰਾਮ ਝਾਰਖੰਡ 'ਚ ਨਹੀਂ ਹੋਣ ਦਿੱਤਾ ਜਾਵੇਗਾ।