‘ਰਣਵੀਰ ਸਿੰਘ ਨੇ ਨਿਊਡ ਹੋ ਕੇ ਕੁੜੀਆਂ ’ਤੇ ਅਹਿਸਾਨ ਕੀਤਾ’, ਰਾਖੀ ਸਾਵੰਤ ਦੇ ਬਿਆਨ ’ਤੇ ਮਚਿਆ ਹੰਗਾਮਾ

Monday, Aug 01, 2022 - 10:30 AM (IST)

‘ਰਣਵੀਰ ਸਿੰਘ ਨੇ ਨਿਊਡ ਹੋ ਕੇ ਕੁੜੀਆਂ ’ਤੇ ਅਹਿਸਾਨ ਕੀਤਾ’, ਰਾਖੀ ਸਾਵੰਤ ਦੇ ਬਿਆਨ ’ਤੇ ਮਚਿਆ ਹੰਗਾਮਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ’ਤੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਅਦਾਕਾਰ ਨੂੰ ਸੁਪੋਰਟ ਕਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਦੇਸ਼ ਹੀ ਨਹੀਂ, ਦੁਨੀਆ ਭਰ ਦੇ ਤਮਾਮ ਸੈਲੇਬ੍ਰਿਟੀਜ਼ ਨੇ ਰਣਵੀਰ ਸਿੰਘ ਦੀ ਸੁਪੋਰਟ ਕੀਤੀ ਹੈ ਤੇ ਬਾਲੀਵੁੱਡ ਤੋਂ ਅਰਜੁਨ ਕਪੂਰ, ਆਲੀਆ ਭੱਟ, ਜਾਨ੍ਹਵੀ ਕਪੂਰ ਤੇ ਪਰਿਣੀਤੀ ਚੋਪੜਾ ਵਰਗੇ ਤਮਾਮ ਸਿਤਾਰਿਆਂ ਨੇ ਰਣਵੀਰ ਦਾ ਸਾਥ ਦਿੱਤਾ ਹੈ। ਇਸੇ ਲਿਸਟ ’ਚ ਹੁਣ ਰਾਖੀ ਸਾਵੰਤ ਨੇ ਇਕ ਅਜਿਹੀ ਗੱਲ ਆਖ ਦਿੱਤੀ ਹੈ, ਜਿਸ ’ਤੇ ਹੰਗਾਮਾ ਹੁੰਦਾ ਦਿਖਾਈ ਦੇ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਸਵਾਲ ’ਤੇ ਸ਼ਹਿਨਾਜ਼ ਨੇ ਤੋੜੀ ਚੁੱਪ, ਕਿਹਾ- ‘24 ਘੰਟੇ ਗੱਲ ਕਰਨੀ ਪਵੇਗੀ...’

ਰਾਖੀ ਸਾਵੰਤ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਰਣਵੀਰ ਸਿੰਘ ਦੀ ਸੁਪੋਰਟ ਕਰਦਿਆਂ ਕਿਹਾ, ‘‘ਦੋਸਤੋ ਮੈਂ ਬਹੁਤ ਥੱਕ ਗਈ ਹਾਂ। ਸੱਚਮੁੱਚ ਬਹੁਤ ਥੱਕ ਗਈ ਹਾਂ। ਮੈਂ ਹੁਣੇ-ਹੁਣੇ ਦੁਬਈ ਤੋਂ ਲੈਂਡ ਹੋਈ ਹਾਂ ਤੇ ਅਜੇ ਵੀ ਮੈਂ ਸਿਰਫ ਰਣਵੀਰ ਸਿੰਘ ਦੀ ਨਿਊਡਿਟੀ ਦੀ ਗੱਲ ਸੁਣ ਰਹੀ ਹਾਂ। ਸਾਰੀਆਂ ਕੁੜੀਆਂ ਇਕਦਮ ਨਿਊਡ ਹੋ ਕੇ ਕੈਮਰੇ ਦੇ ਸਾਹਮਣੇ ਆਉਂਦੀਆਂ ਹਨ। ਜੇਕਰ ਇਕ ਰਣਵੀਰ ਨਿਊਡ ਹੋ ਕੇ ਆਇਆ ਹੈ ਤਾਂ ਦੇਸ਼ ਦੀਆਂ ਕਿੰਨੀਆਂ ਕੁੜੀਆਂ ’ਤੇ ਉਸ ਨੇ ਮਿਹਰਬਾਨੀ ਕੀਤੀ ਹੈ।’’

ਰਾਖੀ ਸਾਵੰਤ ਨੇ ਕਿਹਾ, ‘‘ਸਾਡੀਆਂ ਅੱਖਾਂ ’ਚ, ਸਾਡੇ ਦਿਲ ’ਚ, ਸਾਡੀ ਹਰ ਜਗ੍ਹਾ ਇੰਨੀ ਸ਼ਾਂਤ ਹੋਈ ਹੈ ਕਿ ਅਸੀਂ ਇਕ ਲੜਕਾ ਨਿਊਡ ਦੇਖਿਆ ਹੈ। ਹਾਏ ਕਿੰਨਾ ਹੈਂਡਸਮ ਦਿਖ ਰਿਹਾ ਹੈ। ਰਣਵੀਰ ਕਿਤੇ ਮੇਰੀ ਨਜ਼ਰ ਨਾ ਲੱਗ ਜਾਵੇ।’’

ਇਸ ਤੋਂ ਬਾਅਦ ਵੀਡੀਓ ’ਚ ਰਾਖੀ ਸਾਵੰਤ ‘ਹਾਏ ਗਰਮੀ’ ਗੀਤ ਗਾਉਂਦੀ ਨਜ਼ਰ ਆਉਂਦੀ ਹੈ ਤੇ ਫਿਰ ਕਹਿੰਦੀ ਹੈ ਕਿ ਮੇਰੇ ਰਣਵੀਰ ਤੁਸੀਂ ਅਜਿਹਾ ਹੀ ਫੋਟੋਸ਼ੂਟ ਕਰਵਾਓ। ਮੈਂ ਤੁਹਾਨੂੰ ਇੰਝ ਹੀ ਦੇਖਣਾ ਚਾਹੁੰਦੀ ਹਾਂ।

ਰਾਖੀ ਸਾਵੰਤ ਦੀ ਇਸ ਵੀਡੀਓ ’ਤੇ ਉਸ ਨੂੰ ਰੱਜ ਕੇ ਟਰੋਲ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ ਇਸ ਵੀਡੀਓ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਪ੍ਰਸ਼ੰਸਕ ਰਾਖੀ ਸਾਵੰਤ ਨੂੰ ਨਿਊਡਿਟੀ ਨੂੰ ਹੁੰਗਾਰਾ ਦੇਣ ਦੀ ਗੱਲ ਕਹਿੰਦਿਆਂ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਤੁਸੀਂ ਠਰਕੀ ਹੋ।’’ ਇਕ ਹੋਰ ਸ਼ਖ਼ਸ ਨੇ ਲਿਖਿਆ, ‘‘ਤੁਹਾਡਾ ਮਤਲਬ ਇਹ ਹੈ ਕਿ ਸਭ ਨਿਊਡ ਹੋ ਕੇ ਹੀ ਘੁੰਮਣ ਲੱਗਣ। ਪਾਗਲ ਇਨਸਾਨ।’’ ਇਸੇ ਤਰ੍ਹਾਂ ਹੋਰ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਸ਼ਖ਼ਸ ਨੇ ਲਿਖਿਆ, ‘‘ਕੀ ਬੋਲ ਰਹੀ ਹੋ। ਆਦਿਲ ਬਹੁਤ ਮਾਰੇਗਾ ਤੁਹਾਨੂੰ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News