ਰਿਤਿਕ ਰੌਸ਼ਨ ਦੇ ਨਾਲ ਦਿਖੀ ਰਾਖੀ ਸਾਵੰਤ, ਵੀਡੀਓ ਦੇਖ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼
Sunday, Sep 05, 2021 - 03:55 PM (IST)

ਮੁੰਬਈ- ਡਰਾਮਾ ਕੁਈਨ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਰਾਖੀ ਹਮੇਸ਼ਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਰਾਖੀ ਨੇ ਇਕ ਵੀਡੀਓਜ਼ ਸ਼ੇਅਰ ਕੀਤਾ ਹੈ ਜੋ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ।
ਵੀਡੀਓ 'ਚ ਰਾਖੀ ਰਿਤਿਕ ਰੌਸ਼ਨ ਦੇ ਨਾਲ ਐਸ਼ਵਰਿਆ ਰਾਏ ਬੱਚਨ ਦੀ ਜਗ੍ਹਾ ਨਜ਼ਰ ਆ ਰਹੀ ਹੈ। ਰਾਖੀ ਰੈੱਡ ਅਤੇ ਗ੍ਰੀਨ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਲੋਅ ਬਨ ਦੇ ਨਾਲ ਰਾਖੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਰਾਖੀ ਬਹੁਤ ਖੂਬਸੂਰਤ ਲੱਗ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਰਾਖੀ ਨੇ ਲਿਖਿਆ-'ਸੰਡੇ ਨੂੰ ਸਪੈਸ਼ਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਖੀ ਦੀ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕਾ ਰਾਖੀ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦੇਈਏ ਕਿ ਫਿਲਮ 'ਜੋਧਾ ਅਕਬਰ' ਦੀ ਕਲਿੱਪ ਨੂੰ ਇਕ ਐਪ ਦੀ ਮਦਦ ਨਾਲ ਐਡਿਟ ਕੀਤਾ ਗਿਆ ਹੈ ਅਤੇ ਜਿਸ ਦੇ ਕਾਰਨ ਵੀਡੀਓਜ਼ 'ਚ ਐਸ਼ਵਰਿਆ ਰਾਏ ਦੀ ਜਗ੍ਹਾ ਰਾਖੀ ਦਾ ਚਿਹਰਾ ਨਜ਼ਰ ਆ ਰਿਹਾ ਹੈ।