ਮੁੰਬਈ ਪੁਲਸ ’ਤੇ ਭੜਕੀ ਰਾਖੀ ਸਾਵੰਤ, ‘ਸੈਲੇਬ੍ਰਿਟੀ ਨੂੰ ਇਨਸਾਫ਼ ਨਹੀਂ ਦਿਵਾ ਸਕੇ...’
Wednesday, Mar 01, 2023 - 12:18 PM (IST)
ਮੁੰਬਈ (ਬਿਊਰੋ)– ਰਾਖੀ ਸਾਵੰਤ ਇਨ੍ਹੀਂ ਦਿਨੀਂ ਕਾਫੀ ਸਦਮੇ ’ਚ ਹੈ। ਰਾਖੀ ਫਿਲਹਾਲ ਆਪਣੀ ਡਾਂਸ ਅਕੈਡਮੀ ਲਈ ਦੁਬਈ ’ਚ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਦੇ ਕੇਸ ਬਾਰੇ ਇਕ ਤਾਜ਼ਾ ਅਪਡੇਟ ਦੇਣ ਲਈ ਇੰਸਟਾਗ੍ਰਾਮ ’ਤੇ ਲਾਈਵ ਵੀਡੀਓ ਪੋਸਟ ਕੀਤੀ। ਰਾਖੀ ਨੇ ਕਿਹਾ ਕਿ ਉਸ ਦੀ ਮਾਂ ਨੂੰ ਗੁਜ਼ਰਿਆ ਇਕ ਮਹੀਨਾ ਹੋ ਗਿਆ ਹੈ ਤੇ ਉਨ੍ਹਾਂ ਕੋਲ ਹੋਰ ਵੀ ਬੁਰੀ ਖ਼ਬਰ ਹੈ।
ਉਸ ਨੇ ਕਿਹਾ, ‘‘ਆਦਿਲ ਨੇ ਈਰਾਨੀ ਲੜਕੀ ਨੂੰ ਬੁਲਾਇਆ, ਜਿਸ ਨਾਲ ਉਸ ਨੇ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਉਸ ਨੇ ਉਸ ਨੂੰ ਕਿਹਾ ਕਿ ਉਹ ਰਾਖੀ ਨੂੰ ਤਲਾਕ ਦੇਣ ਤੋਂ ਬਾਅਦ ਉਸ ਨਾਲ ਵਿਆਹ ਕਰੇਗਾ। ਉਸ ਨੇ ਅੱਗੇ ਉਸ ਨੂੰ ਕਿਹਾ ਕਿ ਉਹ ਆਪਣੇ ਖ਼ਿਲਾਫ਼ ਕੇਸ ਨੂੰ ਖ਼ਤਮ ਕਰ ਦੇਵੇ। ਆਦਿਲ ਨੇ ਵੀ ਫੋਨ ਕੀਤਾ ਸੀ। ਮੈਨੂੰ ਮੈਸੂਰ ਪੁਲਸ ਸਟੇਸ਼ਨ ਲਿਜਾਇਆ ਗਿਆ ਤੇ ਮੈਨੂੰ ਕਿਹਾ ਕਿ ਉਹ ਸਾਰਿਆਂ ਨੂੰ ਛੱਡ ਕੇ ਮੇਰੇ ਨਾਲ ਸੈਟਲ ਹੋ ਜਾਵੇਗਾ।’’
ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਰਾਖੀ ਸਾਵੰਤ ਨੇ ਅੱਗੇ ਕਿਹਾ, ‘‘ਆਦਿਲ ਤੁਸੀਂ ਮੂਰਖ ਹੋ, ਤੁਸੀਂ ਗਲਤ ਕਰ ਰਹੇ ਹੋ। ਇਹੀ ਤੁਸੀਂ ਹਰ ਔਰਤ ਨੂੰ ਕਹਿੰਦੇ ਹੋ। ਤੁਸੀਂ ਜੇਲ ’ਚ ਹੋ ਆਪਣੀ ਪਤਨੀ ਸਮੇਤ ਔਰਤਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਹੋਰ ਔਰਤਾਂ ਤੁਹਾਡੇ ਨਾਲ ਕਿਵੇਂ ਵਿਆਹ ਕਰਨਗੀਆਂ? ਮੈਂ ਨਹੀਂ ਤੁਸੀਂ ਤਲਾਕ ਲੈ ਲੈਂਦੇ ਹੋ ਮੈਂ ਤੁਹਾਡੇ ’ਤੇ ਮੁਕੱਦਮਾ ਕਰਾਂਗੀ ਤੇ ਤੁਹਾਡੀ ਪਤਨੀ ’ਤੇ ਧੋਖਾਧੜੀ ਦਾ ਕੇਸ ਦਰਜ ਕਰਾਂਗੀ। ਤੂੰ ਮੇਰੇ ਨਾਲ ਕੋਰਟ ਮੈਰਿਜ ਕੀਤੀ, ਵਿਆਹ ਕਰਵਾ ਲਿਆ।’’
ਰਾਖੀ ਭਾਵੁਕ ਹੋ ਗਈ ਤੇ ਫੁੱਟ-ਫੁੱਟ ਕੇ ਰੋ ਪਈ। ਉਸ ਨੇ ਕਿਹਾ, ‘‘ਤੁਸੀਂ ਮੈਨੂੰ ਕਿੰਨਾ ਤੰਗ ਕਰੋਗੇ? ਮਾਰ ਦੇਵੇਗਾ ਤੂੰ ਤਾਂ ਦਿਲ ਹੀ ਮਾਰ ਲਿਆ, ਤੇਰੀ ਜਾਨ ਦਾ ਵੀ ਕੀ ਕਰੇਂਗਾ? ਤੁਸੀਂ ਮੈਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤਬਾਹ ਕਰ ਦਿੱਤਾ ਹੈ। ਮੇਰੇ ਕੋਲ ਮੇਰੀ ਮਾਂ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਹੈ। ਜਿੰਨੇ ਤੁਸੀਂ ਡਿੱਗਦੇ ਹੋ, ਓਨਾ ਹੀ ਮੈਂ ਉੱਠਾਂਗੀ। ਉਹ ਸਿਰਫ਼ ਇਕ ਵਾਰ ਹੀ ਕਬਰ ’ਚ ਡਿੱਗੇਗੀ। ਮੈਂ ਉੱਠਾਂਗੀ ਭਾਵੇਂ ਤੁਸੀਂ ਮੈਨੂੰ ਹੇਠਾਂ ਲਿਆਉਣ ਦੀ ਕਿੰਨੀ ਵੀ ਕੋਸ਼ਿਸ਼ ਕਰੋ। ਮੈਂ ਸਵੇਰੇ ਉੱਠ ਕੇ ਨਮਾਜ਼ ਅਦਾ ਕਰਦੀ ਹਾਂ ਕਿਉਂਕਿ ਤੁਸੀਂ ਮੈਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਹੈ। ਉਹ ਬਹੁਤ ਸ਼ਕਤੀਸ਼ਾਲੀ ਹੈ।’’
ਇੰਨਾ ਹੀ ਨਹੀਂ, ਰਾਖੀ ਨੇ ਖ਼ੁਲਾਸਾ ਕੀਤਾ ਕਿ ਕਿਵੇਂ ਉਹ ਓਸ਼ੀਵਾਰਾ ਪੁਲਸ ਤੋਂ ਬੇਹੱਦ ਨਾਖੁਸ਼ ਹੈ, ਜਿਥੇ ਉਸ ਨੇ ਆਦਿਲ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਕਿਹਾ, ‘‘ਮੈਂ ਉਸ ਤੋਂ ਆਦਿਲ ਦਾ ਫ਼ੋਨ ਮੰਗਦੀ ਰਹੀ, ਮੈਂ ਚੀਖ-ਚੀਖ ਕੇ ਥੱਕ ਗਈ। ਉਹ ਮੇਰਾ ਇਕ ਕੇਸ ਹੱਲ ਕਰ ਦਿੰਦੇ। ਮੈਂ ਉਦਾਸ ਮਹਿਸੂਸ ਕਰਦੀ ਹਾਂ, ਉਨ੍ਹਾਂ ਨੇ ਮੇਰੀ ਬੈਂਕ ਸਟੇਟਮੈਂਟ ਤੇ ਮੇਰੇ ਤੋਂ ਲਏ ਪੈਸਿਆਂ ਬਾਰੇ ਕੋਈ ਪੁੱਛਗਿੱਛ ਨਹੀਂ ਕੀਤੀ। ਉਨ੍ਹਾਂ ਨੇ ਕੁਝ ਨਹੀਂ ਕੀਤਾ। ਤਲਾਸ਼ ਕਰਨ ਤੋਂ ਬਾਅਦ ਵੀ ਤੁਸੀਂ ਉਸ ਦਾ ਫ਼ੋਨ ਨਹੀਂ ਲਿਆਏ। ਤੁਸੀਂ ਉਸ ਨੂੰ ਆਜ਼ਾਦ ਕਿਉਂ ਕਰਨ ਦਿੱਤਾ ਤੇ ਅਦਾਲਤ ’ਚ ਉਸ ਵਿਰੁੱਧ ਕੋਈ ਸਬੂਤ ਪੇਸ਼ ਨਹੀਂ ਕੀਤਾ। ਤੁਸੀਂ ਇਕ ਮਸ਼ਹੂਰ ਹਸਤੀ ਨੂੰ ਇਨਸਾਫ਼ ਨਹੀਂ ਦੇ ਸਕੇ, ਇਕ ਆਮ ਆਦਮੀ ਤੁਹਾਡੇ ਤੋਂ ਕੀ ਉਮੀਦ ਕਰ ਸਕਦਾ ਹੈ? ਹਰ ਮਨੁੱਖ ਨੂੰ ਭਾਵੇਂ ਉਹ ਖਾਕੀ ਹੋਵੇ ਜਾਂ ਖਾਦੀ, ਇਥੇ ਦੁੱਖ ਝੱਲਣਾ ਪੈਂਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।