ਰਣਬੀਰ ਕਪੂਰ ਅਤੇ ਆਲੀਆ ਦੇ ਵਿਆਹ ''ਤੇ ਰਾਖੀ ਸਾਵੰਤ ਨੇ ਦਿੱਤੀ ਇਹ ਪ੍ਰਤੀਕਿਰਿਆ

04/10/2022 2:51:34 PM

ਮੁੰਬਈ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਇਨੀਂ ਦਿਨੀਂ ਜ਼ੋਰਾਂ 'ਤੇ ਹਨ। ਦੋਵੇਂ 14 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ। 5 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ੰਸਕ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਪਤੀ-ਪਤਨੀ ਦੇ ਰੂਪ 'ਚ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਰਣਵੀਰ ਅਤੇ ਆਲੀਆ ਦੇ ਵਿਆਹ ਤੋਂ ਰਾਖੀ ਸਾਵੰਤ ਬਹੁਤ ਖੁਸ਼ ਹੈ। ਇਸ 'ਤੇ ਡਰਾਮਾ ਕੁਈਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari
ਰਾਖੀ ਸਾਵੰਤ ਨੇ ਕਿਹਾ-'ਆਲੀਆ ਦੇ ਲਈ ਇਹ ਸਾਲ ਕਿੰਨਾ ਚੰਗਾ ਹੈ। 'ਗੰਗੂਬਾਈ ਕਾਠੀਆਵਾੜੀ' ਅਤੇ 'ਆਰ.ਆਰ.ਆਰ.' ਸੁਪਰਹਿੱਟ ਹੋ ਗਈ, ਹੁਣ ਵਿਆਹ ਕਰ ਰਹੀ ਹੈ। ਵਾਓ, ਹਾਲੀਵੁੱਡ ਜਾ ਰਹੀ ਹੈ ਅਤੇ ਦਾਜ 'ਚ ਮੈਂ ਵੀ ਜਾ ਰਹੀ ਹਾਂ, ਬੈਗ 'ਚ ਬੈਠ ਜਾਵਾਂਗੀ'।

PunjabKesari
ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਨੇ ਆਪਣੇ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ ਆਲੀਆ ਭੱਟ ਦੇ ਸੌਤੇਲੇ ਭਰਾ ਰਾਹੁਲ ਭੱਟ ਅਤੇ ਅੰਕਲ ਰਾਬਿਨ ਭੱਟ ਨੇ ਕੰਫਰਮ ਕੀਤਾ ਹੈ ਕਿ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਜਦੋਂ ਨੀਤੂ ਕਪੂਰ ਨੂੰ ਆਲੀਆ ਅਤੇ ਰਣਬੀਰ ਦੇ ਵਿਆਹ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਪਿਛਲੇ 2 ਸਾਲਾਂ ਤੋਂ ਵਿਆਹ ਦੀਆਂ ਖ਼ਬਰਾਂ ਸੁਣ ਰਹੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ। ਉਮੀਦ ਹੈ ਕਿ ਜਲਦ ਹੀ ਹੋਵੇਗਾ। ਦੇਖਦੇ ਹਾਂ ਜਯੋਤਿਸ਼ੀ ਕਦੋਂ ਦੀ ਤਾਰੀਕ ਕੱਢਦੇ ਹਨ ਕੁਝ 15 ਦੱਸ ਰਹੇ ਹਨ ਤਾਂ ਕੁਝ 17 ਪਰ ਸਾਨੂੰ ਲੋਕਾਂ ਨੂੰ ਮਜ਼ਾ ਆ ਰਿਹਾ ਹੈ'।


Aarti dhillon

Content Editor

Related News