ਰਾਜ ਕੁੰਦਰਾ 'ਤੇ ਸਵਾਲ ਚੁੱਕਣ ਵਾਲੀਆਂ ਅਭਿਨੇਤੀਆਂ 'ਤੇ ਭੜਕੀ ਰਾਖੀ, ਆਖੀ ਇਹ ਗੱਲ

Tuesday, Jul 27, 2021 - 03:55 PM (IST)

ਰਾਜ ਕੁੰਦਰਾ 'ਤੇ ਸਵਾਲ ਚੁੱਕਣ ਵਾਲੀਆਂ ਅਭਿਨੇਤੀਆਂ 'ਤੇ ਭੜਕੀ ਰਾਖੀ, ਆਖੀ ਇਹ ਗੱਲ

ਮੁੰਬਈ- ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿੱਚ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਪੂਨਮ ਪਾਂਡੇ, ਸ਼ਰਲੀਨ ਚੋਪੜਾ ਸਮੇਤ ਕੁਝ ਹੋਰ ਅਭਿਨੇਤਰੀਆਂ ਨੇ ਰਾਜ ਕੁੰਦਰਾ ਖ਼ਿਲਾਫ਼ ਬਿਆਨ ਦਿੱਤੇ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜੋ ਰਾਜ ਦਾ ਸਮਰਥਨ ਕਰ ਰਹੀਆਂ ਹਨ। ਇਸੇ ਤਰ੍ਹਾਂ ਰਾਖੀ ਸਾਵੰਤ ਨੇ ਸ਼ਿਲਪਾ ਦੇ ਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

ਰਾਖੀ ਨੇ ਉਨ੍ਹਾਂ ਅਭਿਨੇਤਰੀਆਂ ‘ਤੇ ਸਵਾਲ ਉਠਾਏ ਹਨ ਜਿਹੜੀਆਂ ਰਾਜ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਪਪਰਾਜ਼ੀ ਨਾਲ ਗੱਲ ਕਰਦਿਆਂ, ਰਾਖੀ ਨੇ ਕਿਹਾ, ‘ਉਨ੍ਹਾਂ ਨੇ ਕੁਝ ਨਹੀਂ ਕੀਤਾ, ਉਹ ਉਲਝ ਗਏ ਹਨ। ਜਿਹੜੀਆਂ ਅਭਿਨੇਤਰੀਆਂ ਸਾੜ੍ਹੀ ਪਹਿਨ ਕੇ ਭਾਰਤੀ ਔਰਤ ਹੋਣ ਦਾ ਦਾਅਵਾ ਕਰਦੀ ਹੈ, ਉਸਦਾ ਪਿਛੋਕੜ ਦੇਖੋ….ਉਹ ਕਿਸ ਤਰ੍ਹਾਂ ਦੀਆਂ ਹਨ। ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦਾ ਕੰਮ ਉਸ ਨੂੰ ਆਫ਼ਰ ਹੁੰਦਾ ਹੈ। ਰਾਖੀ ਨੇ ਕਿਹਾ ਕਿ ਕੁੰਦਰਾ ਜੀ ਨੇ ਮੈਨੂੰ ਕਦੇ ਇਸ ਤਰ੍ਹਾਂ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ ….ਉਸਨੇ ਕਦੇ ਕਿਸੇ ਹੋਰ ਸਧਾਰਨ ਲੜਕੀ ਨੂੰ ਕਿਉਂ ਨਹੀਂ ਪੇਸ਼ ਕੀਤਾ। ਤੁਹਾਨੂੰ ਉਹੀ ਪੇਸ਼ਕਸ਼ ਮਿਲੇਗੀ ਜੋ ਤੁਸੀਂ ਵੇਚ ਰਹੇ ਹੋ। ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਕਿਸੇ ਦੇ ਦੁੱਖ 'ਤੇ ਹੱਸਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ’।


author

Aarti dhillon

Content Editor

Related News