ਫ਼ਿਲਮ ‘ਦੋਨੋਂ’ ਨਾਲ ਰਾਜਵੀਰ ਦਿਓਲ ਅਤੇ ਪਾਲੋਮਾ ਦਾ ‘ਅੱਗ ਲੱਗਦੀ’ ਹੋਇਆ ਰਿਲੀਜ਼

Saturday, Sep 16, 2023 - 02:05 PM (IST)

ਮੁੰਬਈ (ਬਿਊਰੋ) - ਰਾਜਵੀਰ ਦਿਓਲ ਅਤੇ ਪਾਲੋਮਾ ਸਟਾਰਰ ਫ਼ਿਲਮ ‘ਦੋਨੋ’ ਦੇ ਟਰੇਲਰ ਨੇ ਵੈਡਿੰਗ ਸੀਜ਼ਨ ਨੂੰ ਵਾਪਸ ਲਿਆ ਦਿੱਤਾ ਹੈ, ਜਿਸ ਵਿਚ ਲੀਡ ਐਕਟਰਾਂ ਦੇ ਕਿਰਦਾਰਾਂ ਨੂੰ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਮਿਲਿਆ। ਇਸ ਫ਼ਿਲਮ ਨੂੰ ਅਵਨੀਸ਼ ਬੜਜਾਤੀਆ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਦੇ ਰੋਮਾਂਟਿਕ ਟਾਇਟਲ ਟ੍ਰੈਕ ਨਾਲ ਦਰਸ਼ਕ ਪਹਿਲਾਂ ਹੀ ਰੂ-ਬਰੂ ਹੋ ਚੁੱਕੇ ਹਨ।

ਹੁਣ ਫ਼ਿਲਮ ’ਚੋਂ ਇਕ ਵਿਆਹ ਵਾਲਾ ਗੀਤ ਸਾਹਮਣੇ ਆਇਆ ਹੈ। ਇਸ ਦੇ ਬੋਲ ਹਨ, ‘ਅੱਗ ਲੱਗਦੀ’, ਜੋ ਲੋਕਾਂ ਨੂੰ ਪਾਰਟੀ ਦੇ ਮੂਡ ਵਿਚ ਸੈਟ ਕਰਦਾ ਹੈ। ਇਸ ਗੀਤ ਨੂੰ ‘ਫੈਸਿਟਵ ਸਾਂਗ ਆਫ ਦਿ ਇਅਰ’ ਮਾਨਿਆ ਜਾ ਰਿਹਾ ਹੈ। ਇਰਸ਼ਾਦ ਕਾਮਿਲ ਵੱਲੋਂ ਲਿਖਿਤ ਤੇ ਸ਼ੰਕਰ-ਅਹਿਸਾਨ-ਲਾਏ ਦੀ ਕੰਪੋਜ਼ੇਸ਼ਨ ’ਤੇ ਇਸ ਗੀਤ ’ਤੇ ਰਾਜਵੀਰ ਦਿਓਲ ਅਤੇ ਪਾਲੋਮਾ ਦਿਲ ਨਾਲ ਨੱਚਦੇ ਦਿਖਾਈ ਦਿੰਦੇ ਹਨ। ਗੀਤ ਨੂੰ ਸਿਧਾਰਥ ਮਹਾਦੇਵਨ ਅਤੇ ਲਿਸਾ ਮਿਸ਼ਰਾ ਨੇ ਆਵਾਜ਼ ਦਿੱਤੀ ਹੈ। ਗੀਤ ਡਿਜ਼ੀਟਲ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ ਅਤੇ ਉਦੋਂ ਤੋਂ ਹੀ ਇੰਟਰਨੈਟ ’ਤੇ ਧੂਮ ਮਚਾ ਰਿਹਾ ਹੈ।

 


sunita

Content Editor

Related News