ਰਾਜਵੀਰ, ਅਗਸਤਿਆ, ਅਵਨੀਸ਼, ਰਣਬੀਰ ਪ੍ਰਮੁੱਖ ਫਿਲਮ ਪਰਿਵਾਰਾਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਨਾਲ ਸਬੰਧਤ

Saturday, Sep 09, 2023 - 04:47 PM (IST)

ਰਾਜਵੀਰ, ਅਗਸਤਿਆ, ਅਵਨੀਸ਼, ਰਣਬੀਰ ਪ੍ਰਮੁੱਖ ਫਿਲਮ ਪਰਿਵਾਰਾਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਨਾਲ ਸਬੰਧਤ

ਮੁੰਬਈ (ਬਿਊਰੋ) - ਅਵਨੀਸ਼ ਬੜਜਾਤਿਆ ਦੇ ਨਿਰਦੇਸ਼ਨ ’ਚ ਬਣੀ ਪਹਿਲੀ ਫਿਲਮ ‘ਦੋਨੋ’ ’ਚ ਅਭਿਨੇਤਾ ਰਾਜਵੀਰ ਦਿਓਲ ਪਾਲੋਮਾ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਦੇ ਫਿਲਮ ਇੰਡਸਟਰੀ ਵਿਚ ਕਦਮ ਰੱਖਦੇ ਹੀ ਕੁਝ ਹੋਰ ਫਿਲਮੀ ਪਰਿਵਾਰਾਂ ’ਤੇ ਨਜ਼ਰ ਪਾਉਂਦੇ ਹਾਂ, ਜਿਨ੍ਹਾਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੀ ਹੈ। ਰਾਜਵੀਰ ਸੰਨੀ ਦਿਓਲ ਦਾ ਛੋਟਾ ਪੁੱਤਰ ਹੈ ਅਤੇ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਨਾਲ ਸਬੰਧਤ ਹੈ। ਉਥੇ ਹੀ ਬੱਚਨ ਦਾ ਪੋਤਾ ਅਗਸਤਿਆ ਨੰਦਾ ਵੀ ਜਲਦ ਹੀ ਫਿਲਮ ਇੰਡਸਟਰੀ ’ਚ ਐਂਟਰੀ ਕਰ ਰਿਹਾ ਹੈ। ਉਹ ‘ਦਿ ਆਰਚੀਜ਼’ ’ਚ ਨਜ਼ਰ ਆਵੇਗਾ।

ਇਹ ਖ਼ਬਰ ਵੀ ਪੜ੍ਹੋ : ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ, ਉਦੈਪੁਰ ਦੇ ਲੀਲਾ ਪੈਲੇਸ ’ਚ ਹੋਵੇਗਾ ਵਿਆਹ

ਅਵਨੀਸ਼ ਬੜਜਾਤੀਆ ਵੀ ਆਪਣੇ ਪਰਿਵਾਰ ਦੀ ਵਿਰਾਸਤ ਦੀ ਚੌਥੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ। ਰਣਬੀਰ ਕਪੂਰ ਵੀ ਕਪੂਰ ਪਰਿਵਾਰ ਦੀ ਚੌਥੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਇਸ ਪੀੜ੍ਹੀ ਦੇ ਸੁਪਰਸਟਾਰ ਵਜੋਂ ਆਪਣੀ ਪਛਾਣ ਬਣਾ ਚੁੱਕੇ ਹਨ। ਖੈਰ, ਰਾਜਵੀਰ ਅਤੇ ਅਗਸਤਿਆ ਆਪਣੇ ਪਹਿਲੇ ਪ੍ਰਾਜੈਕਟ ਨਾਲ ਦਰਸ਼ਕਾਂ ਨੂੰ ਲੁਭਾਉਣ ਅਤੇ ਸਟਾਰਡਮ ਦੀ ਲੀਗ ਵਿਚ ਸ਼ਾਮਲ ਹੋਣ ਲਈ ਤਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News