ਰਾਜ ਕੁਮਾਰ ਰਾਓ ਤੇ ਪਤਰਲੇਖਾ 13 ਨਵੰਬਰ ਨੂੰ ਕਰਵਾਉਣਗੇ ਵਿਆਹ, ਚੋਣਵੇਂ ਮਹਿਮਾਨ ਹੀ ਹੋਣਗੇ ਸ਼ਾਮਲ

Thursday, Nov 11, 2021 - 11:38 AM (IST)

ਰਾਜ ਕੁਮਾਰ ਰਾਓ ਤੇ ਪਤਰਲੇਖਾ 13 ਨਵੰਬਰ ਨੂੰ ਕਰਵਾਉਣਗੇ ਵਿਆਹ, ਚੋਣਵੇਂ ਮਹਿਮਾਨ ਹੀ ਹੋਣਗੇ ਸ਼ਾਮਲ

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਅਤੇ ਅਦਾਕਾਰਾ ਪਤਰਲੇਖਾ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸੂਤਰਾਂ ਅਨੁਸਾਰ ਰਾਜ ਕੁਮਾਰ ਰਾਓ ਅਤੇ ਪਤਰਲੇਖਾ ਦਾ ਵਿਆਹ 13 ਨਵੰਬਰ ਨੂੰ ਨਿਊ ਚੰਡੀਗੜ੍ਹ ਸਥਿਤ ਸੁਖ ਵਿਲਾਸ 'ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਪੱਖ ਨੇ 10 ਨਵੰਬਰ ਨੂੰ ਵਿਆਹ ਸਬੰਧੀ ਬੁਕਿੰਗ ਵੀ ਕਰਵਾ ਦਿੱਤੀ ਹੈ। ਸੂਤਰਾਂ ਅਨੁਸਾਰ ਵਿਆਹ ਸਮਾਰੋਹ 'ਚ ਚੋਣਵੇਂ ਮਹਿਮਾਨ ਹੀ ਬੁਲਾਏ ਜਾਣਗੇ। ਇਸ ਮੌਕੇ ਫ਼ਿਲਮ ਇੰਡਸਟਰੀ ਨਾਲ ਜੁੜੇ ਖ਼ਾਸ ਲੋਕ ਹੀ ਸ਼ਿਰਕਤ ਕਰਨਗੇ। ਰਾਜਕੁਮਾਰ ਅਤੇ ਪਤਰਲੇਖਾ 10 ਸਾਲ ਤੋਂ ਡੇਟ ਕਰ ਰਹੇ ਹਨ ਅਤੇ ਕਈ ਵਾਰ ਦੋਵਾਂ ਨੂੰ ਇਕੱਠਿਆਂ ਦੇਖਿਆ ਵੀ ਗਿਆ ਹੈ। ਸੂਤਰਾਂ ਅਨੁਸਾਰ ਦੋਵੇਂ ਕਾਫ਼ੀ ਸਮੇਂ ਤੋਂ ਲਿਵ-ਇਨ 'ਚ ਵੀ ਰਹਿ ਰਹੇ ਹਨ।

PunjabKesari

2010 ਤੋਂ ਰਿਲੇਸ਼ਨਸ਼ਿਪ 'ਚ ਹਨ  ਰਾਜਕੁਮਾਰ-ਪਤਰਲੇਖਾ 
ਰਾਜਕੁਮਾਰ ਰਾਓ ਅਤੇ ਪਤਰਲੇਖਾ 2010 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਹ ਪਿਛਲੇ ਕੁਝ ਸਮੇਂ ਤੋਂ ਇਕੱਠੇ ਰਹਿ ਰਹੇ ਹਨ। ਹਿਊਮਨਜ਼ ਆਫ ਬਾਂਬੇ ਨਾਲ ਗੱਲਬਾਤ 'ਚ ਪਤਰਾਲੇਖਾ ਨੇ ਦੱਸਿਆ ਸੀ ਕਿ ਉਸ ਨੇ ਰਾਜ ਕੁਮਾਰ ਰਾਓ ਨੂੰ ਫ਼ਿਲਮ 'ਲਵ ਸੈਕਸ ਔਰ ਧੋਖਾ' 'ਚ ਪਹਿਲੀ ਵਾਰ ਸਕ੍ਰੀਨ 'ਤੇ ਦੇਖਿਆ ਸੀ। ਇਹ ਫ਼ਿਲਮ ਸਾਲ 2010 'ਚ ਰਿਲੀਜ਼ ਹੋਈ ਸੀ। ਫ਼ਿਲਮ 'ਚ ਰਾਜ ਕੁਮਾਰ ਰਾਓ ਨੂੰ ਦੇਖ ਕੇ ਪਤਰਲੇਖਾ ਨੂੰ ਲੱਗਾ ਕਿ ਉਹ ਅਸਲ ਜ਼ਿੰਦਗੀ 'ਚ ਵੀ ਬਹੁਤ ਅਜੀਬ ਹੋਵੇਗੀ ਪਰ ਜਲਦੀ ਹੀ ਰਾਜ ਕੁਮਾਰ ਬਾਰੇ ਪਤਰਲੇਖਾ ਦੀਆਂ ਸਾਰੀਆਂ ਧਾਰਨਾਵਾਂ ਗਲਤ ਸਾਬਤ ਹੋ ਗਈਆਂ।

PunjabKesari

ਐਡ 'ਚ ਦੇਖ ਕੇ ਰਾਜ ਕੁਮਾਰ ਰਾਓ ਦਾ ਟੁੱਟਿਆ ਸੀ ਦਿਲ
ਪਤਰਲੇਖਾ ਨੂੰ ਪਹਿਲੀ ਵਾਰ ਟੀ. ਵੀ. ਐਡ 'ਚ ਦੇਖ ਕੇ ਰਾਜ ਕੁਮਾਰ ਰਾਓ ਦਾ ਦਿਲ ਟੁੱਟ ਗਿਆ। ਉਦੋਂ ਹੀ ਉਨ੍ਹਾਂ ਦੇ ਦਿਲ 'ਚ ਪਤਰਲੇਖਾ ਨਾਲ ਵਿਆਹ ਕਰਨ ਦਾ ਵਿਚਾਰ ਆਇਆ। ਹੌਲੀ-ਹੌਲੀ ਦੋਵੇਂ ਦੋਸਤ ਬਣ ਗਏ, ਫਿਰ ਉਨ੍ਹਾਂ ਦਾ ਪਿਆਰ ਵਧਿਆ। ਉਹ ਇਕੱਠੇ ਹੈਂਗਆਉਟ, ਲੌਂਗ ਡਰਾਈਵ, ਫ਼ਿਲਮਾਂ ਦੇਖਣ ਜਾਣ ਲੱਗੇ। ਉਹ ਇਕੱਠੇ ਇੱਕ ਦੂਜੇ ਦੇ ਆਡੀਸ਼ਨ 'ਚ ਜਾਂਦੇ ਹਨ ਅਤੇ ਦੂਜੇ ਵਿਅਕਤੀ ਦਾ ਸਮਰਥਨ ਕਰਦੇ ਹਨ। ਰਾਜਕੁਮਾਰ ਅਤੇ ਪਤਰਲੇਖਾ ਹੰਸਲ ਮਹਿਤਾ ਦੀ ਫ਼ਿਲਮ ਸਿਟੀਲਾਈਟਸ 'ਚ ਇਕੱਠੇ ਕੰਮ ਕਰ ਚੁੱਕੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News