ਸਿਖ਼ਰ ’ਤੇ ਪਹੁੰਚਿਆ ਰਜਨੀਕਾਂਤ ਦਾ ਕ੍ਰੇਜ਼, ਦੋ ਸੂਬਿਆਂ ਨੇ ‘ਜੇਲਰ’ ਦੀ ਰਿਲੀਜ਼ ’ਤੇ ਦਫ਼ਤਰਾਂ ’ਚ ਐਲਾਨੀ ਛੁੱਟੀ
Tuesday, Aug 08, 2023 - 10:35 PM (IST)
ਨੈਸ਼ਨਲ ਡੈਸਕ : ਰਜਨੀਕਾਂਤ ਦੀ ਫ਼ਿਲਮ ‘ਜੇਲਰ’ 10 ਅਗਸਤ ਨੂੰ ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਪੂਰੇ ਭਾਰਤ ’ਚ ਬਾਕਸ ਆਫਿਸ ’ਤੇ ਜ਼ਬਰਦਸਤ ਓਪਨਿੰਗ ਕਰਨ ਦੀ ਉਮੀਦ ਹੈ। ਰਜਨੀਕਾਂਤ ਲੱਗਭਗ 2 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਖ਼ੁਸ਼ਖਬਰੀ ਹੈ। ਚੇਨਈ ਅਤੇ ਬੈਂਗਲੁਰੂ ਦੇ ਕਈ ਦਫ਼ਤਰਾਂ ਨੇ 10 ਅਗਸਤ ਨੂੰ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਫਿਲਮ ਨੇ ਆਪਣੇ ਪ੍ਰੋਮੋ ਦੀ ਬਦੌਲਤ ਪਹਿਲਾਂ ਹੀ ਕਾਫੀ ਐਕਸਾਈਟਮੈਂਟ ਪੈਦਾ ਕਰ ਦਿੱਤੀ ਹੈ। ਸੁਪਰਸਟਾਰ ਰਜਨੀਕਾਂਤ ਲਈ ‘ਜੇਲਰ’ ਦਾ ਬੁਖਾਰ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਤੱਕ ਵੀ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
‘ਜੇਲਰ’ ਨੂੰ ਵਧੀਆ ਸਕ੍ਰੀਨ ਪ੍ਰੈਜ਼ੈਂਸ ਮਿਲਣ ਦੀ ਉਮੀਦ ਹੈ, ਜੋ ਰਜਨੀਕਾਂਤ ਲਈ ਸ਼ਾਨਦਾਰ ਸ਼ੁਰੂਆਤ ਹੋਵੇਗੀ। ਉਮੀਦ ਹੈ ਕਿ ਫਿਲਮ ‘ਜੇਲਰ’ ਵਿਦੇਸ਼ਾਂ ਵਿਚ ਵੀ ਚੰਗਾ ਪ੍ਰਦਰਸ਼ਨ ਕਰੇਗੀ। ਵੈਂਕੀ ਰੀਵਿਊਜ਼ ਦੇ ਅਨੁਸਾਰ, ‘ਜੇਲਰ’ 2023 ਵਿਚ ਕਿਸੇ ਭਾਰਤੀ ਫਿਲਮ ਲਈ ਸਭ ਤੋਂ ਵੱਧ ਪ੍ਰੀਮੀਅਰ ਰਿਕਾਰਡ ਕਰਨ ਦੀ ਰਾਹ ’ਤੇ ਹੈ। ਕਥਿਤ ਤੌਰ ’ਤੇ ਇਸ ਨੇ ਵਿਦੇਸ਼ਾਂ ਵਿਚ 10 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਨੂੰ ਪਾਰ ਕਰ ਲਿਆ ਹੈ। ਨੈਲਸਨ ਦਿਲੀਪ ਕੁਮਾਰ ਦੀ ਡਾਇਰੈਕਸ਼ਨ ਬਣੀ ‘ਜੇਲਰ’ ਐਕਸ਼ਨ ਭਰਪੂਰ ਫਿਲਮ ਹੈ, ਜਿਸ ਵਿਚ ਰਜਨੀਕਾਂਤ ਇਕ ਸੇਵਾਮੁਕਤ ਪੁਲਸ ਅਧਿਕਾਰੀ ਦੇ ਰੂਪ ਵਿਚ ਨਜ਼ਰ ਆ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਡਾਇਰੈਕਟਰ ਨੇ ਪੂਰੀ ਫਿਲਮ ਵਿਚ ਭਾਵਨਾਵਾਂ ਦਾ ਜਾਲ ਬਹੁਤ ਵਧੀਆ ਤਰੀਕੇ ਨਾਲ ਬੁਣਿਆ ਹੈ ਅਤੇ ਟੀਮ ਹਾਲ ਹੀ ’ਚ ਹੋਈ ਸਕ੍ਰੀਨਿੰਗ ਤੋਂ ਬਾਅਦ ਬਹੁਤ ਖੁਸ਼ ਹੈ।
ਇਹ ਖ਼ਬਰ ਵੀ ਪੜ੍ਹੋ : ਨਹਿਰ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
‘ਜੇਲਰ’ ਵਿਚ ਰਜਨੀਕਾਂਤ ਦੀ ਭੂਮਿਕਾ
ਇਸ ਤੋਂ ਪਹਿਲਾਂ ਰਿਲੀਜ਼ ਹੋਏ ਇਕ ਸ਼ੋਅਕੇਸ ਵਿਚ ਰਜਨੀਕਾਂਤ ਦੇ ਕਿਰਦਾਰ 'ਟਾਈਗਰ' ਮੁਥੁਵੇਲ ਪਾਂਡੀਅਨ ਨੂੰ ਦੋ ਵੱਖ-ਵੱਖ ਅਵਤਾਰਾਂ ਵਿਚ ਪੇਸ਼ ਕੀਤਾ ਗਿਆ ਸੀ। ਫਿਲਮ 'ਚ ਸੁਪਰਸਟਾਰ ਇਕ ਪੁਲਸ ਅਫ਼ਸਰ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਆਮ ਆਦਮੀ ਤਲਵਾਰਾਂ ਅਤੇ ਬੰਦੂਕਾਂ ਨਾਲ ਬੁਰੇ ਲੋਕਾਂ ਨਾਲ ਲੜਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8