ਗ੍ਰਿਫ਼ਤਾਰੀ ਤੋਂ ਬਾਅਦ ਦੂਜੀ ਵਾਰ ਹੋਇਆ ਰਾਜ ਕੁੰਦਰਾ ਦਾ ਮੈਡੀਕਲ ਟੈਸਟ, ਤਸਵੀਰਾਂ ਆਈਆਂ ਸਾਹਮਣੇ

Thursday, Jul 22, 2021 - 05:23 PM (IST)

ਗ੍ਰਿਫ਼ਤਾਰੀ ਤੋਂ ਬਾਅਦ ਦੂਜੀ ਵਾਰ ਹੋਇਆ ਰਾਜ ਕੁੰਦਰਾ ਦਾ ਮੈਡੀਕਲ ਟੈਸਟ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਨੂੰ 23 ਜੁਲਾਈ ਤੱਕ ਕੋਰਟ ਨੇ ਜੇਲ ਭੇਜ ਦਿੱਤਾ ਹੈ। ਇਸ ਦੌਰਾਨ ਰਾਜ ਦਾ ਦੂਜੀ ਵਾਰ ਮੈਡੀਕਲ ਟੈਸਟ ਕੀਤਾ ਗਿਆ ਹੈ। ਟੈਸਟ ਲਈ ਰਾਜ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਥੋਂ ਰਾਜ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 

PunjabKesari
ਤਸਵੀਰਾਂ 'ਚ ਰਾਜ ਬਲੈਕ ਟੀ-ਸ਼ਰਟ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਰਾਜ ਨੇ ਮੂੰਹ 'ਤੇ ਮਾਸਕ ਲਗਾਇਆ ਹੋਇਆ ਸੀ। ਪੁਲਸ ਦੀ ਟੀਮ ਆਪਣੀ ਵੈਨ 'ਚ ਬਿਠਾ ਕੇ ਰਾਜ ਨੂੰ ਲੈ ਕੇ ਜਾਂਦੀ ਦਿਖਾਈ ਦਿੱਤੀ। ਰਾਜ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। 

PunjabKesari
ਦੱਸ ਦੇਈਏ ਕਿ ਰਾਜ ਦੇ ਨਾਲ 11 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਲ ਫਿਰ ਰਾਜ ਕੁੰਦਰਾ ਦੀ ਕੋਰਟ 'ਚ ਪੇਸ਼ੀ ਹੋਈ ਹੈ। ਰਾਜ ਦੇ ਖ਼ਿਲਾਫ਼ ਕਈ ਅਦਾਕਾਰਾ ਨੇ ਆਪਣਾ ਬਿਆਨ ਦਿੱਤਾ ਹੈ। ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਇਸ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। 

PunjabKesari


author

Aarti dhillon

Content Editor

Related News