ਰਾਜ ਕੁੰਦਰਾ ''ਤੇ ਮਿਸ ਇੰਡੀਆ ਯੂਨੀਵਰਸ ਦਾ ਗੰਭੀਰ ਇਲਜ਼ਾਮ, ''ਕੋਲਡ ਡਰਿੰਕ ''ਚ ਨਸ਼ਾ ਮਿਲਾ ਬਣਾਈ ਸੀ ਪੋਰਨ ਵੀਡੀਓ''

Tuesday, Aug 31, 2021 - 04:31 PM (IST)

ਰਾਜ ਕੁੰਦਰਾ ''ਤੇ ਮਿਸ ਇੰਡੀਆ ਯੂਨੀਵਰਸ ਦਾ ਗੰਭੀਰ ਇਲਜ਼ਾਮ, ''ਕੋਲਡ ਡਰਿੰਕ ''ਚ ਨਸ਼ਾ ਮਿਲਾ ਬਣਾਈ ਸੀ ਪੋਰਨ ਵੀਡੀਓ''

ਮੁੰਬਈ (ਬਿਊਰੋ) : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਪੋਰਨਗ੍ਰਾਫੀ ਮਾਮਲੇ ਵਿਚ ਵੱਖੋਂ-ਵੱਖਰੀਆਂ ਪਰਤਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਹੁਣ ਕੇਸ ਵਿਚ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਦਾਕਾਰਾ ਪਰੀ ਪਾਸਵਾਨ ਸੁਰਖੀਆਂ ਵਿਚ ਹੈ। ਅਦਾਕਾਰਾ ਪਰੀ ਪਾਸਵਾਨ ਨੇ ਰਾਜ ਕੁੰਦਰਾ ਦੀ ਕੰਪਨੀ 'ਤੇ ਕੋਲਡ ਡਰਿੰਗ ਵਿਚ ਨਸ਼ਾ ਮਿਲਾ ਕੇ ਉਸ ਦੀ ਪੋਰਨ ਵੀਡੀਓ ਬਣਾਉਣ ਦਾ ਦੋਸ਼ ਲਗਾਇਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਰੀ ਦੇ ਸਹੁਰਿਆਂ ਨੇ ਉਸ 'ਤੇ ਅਸ਼ਲੀਲ ਫ਼ਿਲਮਾਂ ਵਿਚ ਕੰਮ ਕਰਨ ਦਾ ਦੋਸ਼ ਲਾਇਆ। ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਪਰੀ ਪਾਸਵਾਨ ਕੰਮ ਦੀ ਭਾਲ ਵਿਚ ਮੁੰਬਈ ਆਈ ਸੀ।

ਪਰੀ ਪਾਸਵਾਨ ਦਾ ਕਹਿਣਾ ਹੈ ਕਿ ਉਹ ਇੱਕ ਮਾਡਲ ਹੈ ਅਤੇ ਕੰਮ ਦੀ ਤਲਾਸ਼ ਵਿਚ ਮੁੰਬਈ ਗਈ ਸੀ। ਇਥੇ ਉਸ ਨਾਲ ਇਕ ਘਟਨਾ ਵਾਪਰੀ। ਉਹ ਕੰਮ ਬਾਰੇ ਗੱਲ ਕਰਨ ਲਈ ਇੱਕ ਪ੍ਰੋਡਕਸ਼ਨ ਹਾਊਸ ਗਈ ਸੀ, ਜਿੱਥੇ ਉਸ ਨੂੰ ਕੋਲਡ ਡਰਿੰਕ ਵਿਚ ਨਸ਼ਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਪੋਰਨ ਵੀਡੀਓ ਬਣਾਈ ਗਈ। ਜਦੋਂ ਪਰੀ ਪਾਸਵਾਨ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ।

2019 ਵਿਚ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਜਿੱਤਿਆ
ਮਿਸ ਇੰਡੀਆ ਯੂਨੀਵਰਸ-2019 ਪਰੀ ਉਰਫ ਪ੍ਰਿਯੰਕਾ ਪਾਸਵਾਨ ਦਾ ਵਿਆਹ ਮਈ 2021 ਵਿਚ ਕਟਰਾਸ, ਧਨਬਾਦ ਦੇ ਨਿਵਾਸੀ ਨੀਰਜ ਕੁਮਾਰ ਨਾਲ ਹੋਇਆ ਸੀ। ਦੋਵਾਂ ਦੀ ਪਛਾਣ ਫੇਸਬੁੱਕ ਰਾਹੀਂ ਹੋਈ ਸੀ। ਫਿਰ ਦੋਵਾਂ ਨੇ ਵਿਆਹ ਕਰਵਾ ਲਿਆ ਪਰ ਹੁਣ ਇਹ ਰਿਸ਼ਤਾ ਖਰਾਬ ਹੋ ਗਿਆ ਹੈ। ਦੋਹਾਂ ਪਾਸਿਆਂ ਤੋਂ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਪਰੀ ਪਾਸਵਾਨ ਨੇ ਕਟਰਾਸ ਥਾਣੇ ਵਿਚ ਆਪਣੇ ਸਹੁਰਿਆਂ ਵਿਰੁੱਧ ਦਾਜ ਉਤਪੀੜਨ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਪਤੀ ਨੀਰਜ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।

ਸਹੁਰਿਆਂ ਨੇ ਲਾਏ ਗੰਭੀਰ ਇਲਜ਼ਾਮ
ਹੁਣ ਪਰੀ ਦੇ ਸਹੁਰਿਆਂ ਨੇ ਆਪਣੀ ਨੂੰਹ 'ਤੇ ਇੱਕ ਅਸ਼ਲੀਲ ਫ਼ਿਲਮ ਵਿਚ ਕੰਮ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸਹੁਰਿਆਂ ਅਨੁਸਾਰ ਉਨ੍ਹਾਂ ਨੂੰ ਇਸ ਬਾਰੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਲਈ ਉਹ ਇਸ ਵਿਆਹ ਤੋਂ ਇਨਕਾਰ ਕਰ ਰਹੇ ਸਨ ਪਰ ਇਹ ਵਿਆਹ ਉਨ੍ਹਾਂ ਨੂੰ ਡਰਾ-ਧਮਕਾ ਕੇ ਕੀਤਾ ਗਿਆ ਸੀ।

ਸਹੁਰਿਆਂ ਦੇ ਦੋਸ਼ਾਂ ਦਾ ਪਰੀ ਨੇ ਦਿੱਤਾ ਇਹ ਜਵਾਬ
ਸਹੁਰਿਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਪਰੀ ਨੇ ਕਿਹਾ ਕਿ ''ਨੀਰਜ ਨਾਲ ਵਿਆਹ ਤੋਂ ਪਹਿਲਾਂ ਉਸ ਦੀ ਇੱਕ ਧੀ ਸੀ। ਉਸ ਨੇ ਇਹ ਜਾਣਕਾਰੀ ਨੀਰਜ ਨੂੰ ਦਿੱਤੀ। ਵਿਆਹ ਤੋਂ ਪਹਿਲਾਂ ਨੀਰਜ ਉਸ ਦੇ ਘਰ ਜਾਂਦਾ ਸੀ ਅਤੇ ਲੜਕੀ ਨਾਲ ਖੇਡਦਾ ਸੀ। ਇਸ ਦੀ ਤਸਵੀਰਾਂ ਅਤੇ ਵੀਡੀਓਜ਼ ਵੀ ਮੌਜੂਦ ਹਨ। ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ, ਮੈਂ ਨੀਰਜ ਨਾਲ ਦੂਜਾ ਵਿਆਹ ਕਰਵਾਇਆ।''

ਧੋਖਾ ਦੇ ਕੇ ਪੋਰਨ ਵੀਡੀਓ ਬਣਾਈ
ਰਾਜ ਕੁੰਦਰਾ ਦੇ ਪ੍ਰੋਡਕਸ਼ਨ ਹਾਊਸ ਵਿਚ ਇੱਕ ਅਸ਼ਲੀਲ ਫ਼ਿਲਮ ਵਿਚ ਕੰਮ ਕਰਨ ਦੇ ਸਵਾਲ 'ਤੇ ਪਰੀ ਨੇ ਕਿਹਾ ਕਿ ''ਮੈਂ ਇੱਕ ਮਾਡਲ ਹਾਂ ਅਤੇ ਇਸ ਕਾਰਨ ਮੈਂ ਉੱਥੇ ਕੰਮ ਲੱਭਣ ਗਈ ਸੀ। ਉੱਥੇ ਮੇਰੀ ਅਸ਼ਲੀਲ ਵੀਡੀਓ ਬਣਾਈ ਗਈ ਸੀ। ਉਸ ਨੇ ਇਹ ਗੱਲ ਆਪਣੇ ਪਤੀ ਨੀਰਜ ਨੂੰ ਵੀ ਦੱਸੀ। ਹੁਣ ਜਦੋਂ ਉਸ ਵੱਲੋਂ ਦਾਜ ਦੀ ਮੰਗ ਕਰਨ ਦਾ ਕੇਸ ਦਾਇਰ ਕੀਤਾ ਗਿਆ ਹੈ, ਉਸ ਨੂੰ ਬਦਨਾਮ ਕਰਨ ਲਈ ਉਸ ਦੇ ਸਹੁਰਿਆਂ ਤਰਫੋਂ ਅਸ਼ਲੀਲ ਫ਼ਿਲਮ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ। ਜਦੋਂ ਕਿ ਉਹ ਖ਼ੁਦ ਪੀੜਤ ਹੈ ਅਤੇ ਇਸ ਮਾਮਲੇ ਵਿਚ ਮੁੰਬਈ ਵਿਚ ਇੱਕ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਸ ਨੇ ਇਸ ਸਬੰਧ ਵਿਚ ਅਲੀਸਾ ਖ਼ਾਨ ਅਤੇ ਮੋਨੂੰ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਦੋਵੇਂ ਜ਼ਮਾਨਤ 'ਤੇ ਜੇਲ ਤੋਂ ਬਾਹਰ ਹਨ। ਕੋਲਡ ਡਰਿੰਕਸ ਵਿਚ ਮੈਨੂੰ ਨਸ਼ਾ ਦੇ ਕੇ ਮੇਰੀ ਇੱਕ ਗਲਤ ਵੀਡੀਓ ਬਣਾਈ ਗਈ ਸੀ।''


author

sunita

Content Editor

Related News