ਵਿਆਹ ਦੇ ਬੰਧਨ 'ਚ ਬੱਝੇ ਰਾਜ ਕੁਮਾਰ ਰਾਵ ਅਤੇ ਅਦਾਕਾਰਾ ਪੱਤਰਲੇਖਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

11/16/2021 11:09:45 AM

ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਵ ਅਤੇ ਪੱਤਰਲੇਖਾ ਦਾ ਵਿਆਹ ਸੋਮਵਾਰ ਨੂੰ ਨਿਊ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ’ਚ ਸੰਪੰਨ ਹੋਇਆ। ਦਿਨ ਵੇਲੇ ਵਿਆਹ ਤੋਂ ਬਾਅਦ ਦੇਰ ਸ਼ਾਮ ਰਿਸੈਪਸ਼ਨ ਕੀਤੀ ਗਈ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਹੋਣ ਇਸ ਲਈ ਹੋਟਲ ਸਟਾਫ ਦੇ ਸਮਾਰਟਫੋਨ ਕੈਮਰਿਆਂ ’ਤੇ ਸਟੀਕਰ ਲਗਾ ਦਿੱਤੇ ਗਏ।
ਬਾਲੀਵੁੱਡ ਅਦਾਕਾਰਾ ਅਦਿਤੀ ਰਾਵ ਹੈਦਰੀ ਅਤੇ 'ਇਸਤਰੀ' ਫਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਵੀ ਇਸ ਵਿਆਹ ’ਚ ਸ਼ਾਮਲ ਹੋਏ। ਦੇਰ ਸ਼ਾਮ ਹੋਈ ਰਿਸੈਪਸ਼ਨ ’ਚ ਤੁਸ਼ਾਰ ਜੋਸ਼ੀ ਬੈਂਡ ਦੀ ਲਾਈਵ ਪੇਸ਼ਕਾਰੀ ਦਾ ਮਹਿਮਾਨਾਂ ਨੇ ਲੁਤਫ਼ ਉਠਾਇਆ।

PunjabKesari
ਰਾਜ ਕੁਮਾਰ ਰਾਵ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਰਾਜ ਕੁਮਾਰ ਅਤੇ ਪੱਤਰਲੇਖਾ ਦੋਵੇਂ ਹੀ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਰਾਜ ਕੁਮਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਆਖ਼ਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਫਨ ਤੋਂ ਬਾਅਦ ਮੈਂ ਉਸ ਨਾਲ ਵਿਆਹ ਕਰ ਲਿਆ ਜੋ ਮੇਰੀ ਸਭ ਕੁਝ ਹੈ, ਮੇਰੀ ਸੌਲਮੇਟ, ਮੇਰੀ ਬੈਸਟ ਫਰੈਂਡ, ਮੇਰਾ ਪਰਿਵਾਰ। ਅੱਜ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਕਿ ਮੈਂ ਤੇਰਾ ਪਤੀ ਅਖਵਾਵਾਂਗਾ ਪੱਤਰਲੇਖਾ। ਹਮੇਸ਼ਾ ਲਈ ਅਤੇ ਉਸ ਤੋਂ ਵੀ ਪਰ੍ਹੇ....’

PunjabKesari
ਉੱਥੇ ਪੱਤਰਲੇਖਾ ਨੇ ਵੀ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਜਜ਼ਬਾਤ ਸ਼ੇਅਰ ਕੀਤੇ ਹਨ। ਪੱਤਰਲੇਖਾ ਨੇ ਤਸੀਵਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਮੈਂ ਅੱਜ ਉਸ ਨਾਲ ਵਿਆਹ ਕੀਤਾ ਜੋ ਮੇਰਾ ਸਭ ਕੁਝ ਹੈ: ਮੇਰਾ ਬੁਆਏਫਰੈਂਡ, ਮੇਰਾ ਕ੍ਰਾਈਮ ਪਾਰਟਨਰ, ਮੇਰਾ ਪਰਿਵਾਰ, ਮੇਰਾ ਸੌਲਮੇਟ... ਮੇਰਾ ਪਿਛਲੇ 11 ਸਾਲਾਂ ਤੋਂ ਬੈਸਟ ਫਰੈਂਡ। ਇਸ ਤੋਂ ਵੱਡੀ ਕੋਈ ਫੀÇਲੰਗ ਨਹੀਂ ਹੈ ਕਿ ਮੈਂ ਤੁਹਾਡੀ ਪਤਨੀ ਹਾਂ। ਇੱਥੋਂ ਸਾਡਾ ਹਮੇਸ਼ਾ ਦਾ ਸਫ਼ਰ...’ ਰਾਜ ਕੁਮਾਰ ਅਤੇ ਪੱਤਰਲੇਖਾ ਦੀ ਇਸ ਪੋਸਟ ’ਤੇ ਉਨ੍ਹਾਂ ਦੇ ਨਾਲ ਕਲਾਕਾਰਾਂ ਅਤੇ ਦੋਸਤਾਂ ਦੀਆਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

PunjabKesari

 


Aarti dhillon

Content Editor

Related News