ਮਸ਼ਹੂਰ ਫਿਲਮ ਨਿਰਮਾਤਾ ਦੀ ਕੰਪਨੀ ’ਤੇ ਛਾਪਾ, 1.5 ਕਰੋੜ ਦੀ ਨਕਦੀ ਜ਼ਬਤ
Sunday, Apr 06, 2025 - 11:30 AM (IST)

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਵਿਦੇਸ਼ੀ ਮੁਦਰਾ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿਚ ਮਲਿਆਲਮ ਫਿਲਮ ‘ਐੱਲ 2: ਐੱਮਪੁਰਾਨ’ ਦੇ ਨਿਰਮਾਤਾਵਾਂ ਵਿਚੋਂ ਇਕ ਗੋਕੁਲਮ ਗੋਪਾਲਨ ਦੀ ਮਲਕੀਅਤ ਵਾਲੀ ਇਕ ਚਿੱਟ ਫੰਡ ਕੰਪਨੀ ’ਤੇ ਛਾਪੇਮਾਰੀ ਦੌਰਾਨ 1.5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਸ਼ਹੂਰ ਹੋਣ ਦੇ ਡਰੋਂ ਇਸ ਅਦਾਕਾਰ ਨੇ ਛੱਡਿਆ ਦੇਸ਼, ਪਹਿਲੀ ਫਿਲਮ ਰਹੀ ਸੀ ਸੁਪਰਹਿੱਟ
ਸੰਘੀ ਏਜੰਸੀ ਨੇ ਇਕ ਰਿਲੀਜ਼ ਵਿਚ ਕਿਹਾ ਕਿ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਛਾਪੇਮਾਰੀ ਸ਼ਨੀਵਾਰ ਨੂੰ ਸਮਾਪਤ ਹੋਈ। ਈ. ਡੀ. ਨੇ ਕਿਹਾ ਕਿ ਇਹ ਛਾਪੇਮਾਰੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਤਹਿਤ ਸ਼੍ਰੀ ਗੋਕੁਲਮ ਚਿਟਸ ਐਂਡ ਫਾਈਨਾਂਸ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਰਿਹਾਇਸ਼ੀ ਅਤੇ ਵਪਾਰਕ ਟਿਕਾਣਿਆਂ ’ਤੇ ਕੀਤੀ ਗਈ। ਈ. ਡੀ. ਦੇ ਦੋਸ਼ਾਂ ’ਤੇ ਗੋਪਾਲਨ ਜਾਂ ਉਨ੍ਹਾਂ ਦੀ ਕੰਪਨੀ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ: ਚਲੋ ਬੁਲਾਵਾ ਆਇਆ ਹੈ...ਭਜਨ ਗਾਉਂਦੇ ਗਾਇਕ ਨੂੰ ਆਇਆ ਹਾਰਟ ਅਟੈਕ, ਸਟੇਜ 'ਤੇ ਹੀ ਤੋੜਿਆ ਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8