ਕੀ ਜਲਦ ਵਿਆਹ ਕਰਵਾ ਲੈਣਗੇ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਇੰਟਰਵਿਊ ਦੌਰਾਨ ਗਾਇਕ ਨੇ ਕੀਤਾ ਖ਼ੁਲਾਸਾ

Tuesday, Jun 22, 2021 - 12:42 PM (IST)

ਕੀ ਜਲਦ ਵਿਆਹ ਕਰਵਾ ਲੈਣਗੇ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਇੰਟਰਵਿਊ ਦੌਰਾਨ ਗਾਇਕ ਨੇ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ‘ਬਿੱਗ ਬੌਸ 14’ ਫੇਮ ਰਾਹੁਲ ਵੈਦਿਆ ਟੀ. ਵੀ. ਅਦਾਕਾਰਾ ਦਿਸ਼ਾ ਪਰਮਾਰ ਨਾਲ ਰਿਲੇਸ਼ਨ ’ਚ ਹਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵੇਂ ਆਪਣੇ ਪਿਆਰ ਦਾ ਇਜ਼ਹਾਰ ਜਨਤਕ ਤੌਰ ’ਤੇ ਕਰਦੇ ਹਨ ਤੇ ਜਲਦ ਹੀ ਇਕ-ਦੂਜੇ ਦੇ ਹੋਣ ਵਾਲੇ ਹਨ। ਪ੍ਰਸ਼ੰਸਕਾਂ ਨੂੰ ਵੀ ਦੋਵਾਂ ਦੇ ਵਿਆਹ ਦੀ ਬੇਸਬਰੀ ਨਾਲ ਉਡੀਕ ਹੈ ਤੇ ਹੁਣ ਰਾਹੁਲ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ।

PunjabKesari

ਰਾਹੁਲ ਵੈਦਿਆ ਨੇ ਈ-ਟਾਈਮਜ਼ ਨਾਲ ਗੱਲਬਾਤ ਕਰਦਿਆਂ ਆਪਣੇ ਵਿਆਹ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਨੇ ਦਿਸ਼ਾ ਨਾਲ ਆਪਣੇ ਵਿਆਹ ਦੇ ਪਲਾਨ ਨੂੰ ਕਈ ਵਾਰ ਅੱਗੇ ਵਧਾਇਆ ਹੈ। ਅਸਲ ’ਚ ਉਹ ਚਾਹੁੰਦੇ ਹਨ ਕਿ ਵਿਆਹ ’ਚ ਸਾਰੇ ਪਿਆਰ ਕਰਨ ਵਾਲੇ ਸ਼ਾਮਲ ਹੋਣ ਪਰ ਕੋਰੋਨਾ ਨਿਯਮਾਂ ਕਾਰਨ ਸਿਰਫ 25 ਮਹਿਮਾਨਾਂ ਨੂੰ ਬੁਲਾ ਸਕਦੇ ਹਾਂ। ਅਜਿਹੇ ’ਚ ਉਨ੍ਹਾਂ ਨੇ ਵਿਆਹ ਦਾ ਪਲਾਨ ਅਜੇ ਅੱਗੇ ਵਧਾਇਆ ਹੈ।

PunjabKesari

ਰਾਹੁਲ ਵੈਦਿਆ ਇਨ੍ਹੀਂ ਦਿਨੀਂ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ ਤੇ ਬਹੁਤ ਜਲਦ ਉਨ੍ਹਾਂ ਦੀ ਸ਼ੂਟਿੰਗ ਪੂਰੀ ਹੋਣ ਵਾਲੀ ਹੈ। ਸ਼ੂਟਿੰਗ ਖ਼ਤਮ ਕਰਕੇ ਉਹ ਵਾਪਸ ਭਾਰਤ ਆਉਣਗੇ। ਰਾਹੁਲ ਵੈਦਿਆ ਨੇ ਅੱਗੇ ਕਿਹਾ, ‘ਅਸੀਂ ਜਲਦ ਹੀ ਨਵੀਂ ਤਾਰੀਖ਼ ਦਾ ਐਲਾਨ ਕਰਨ ਦੀ ਉਮੀਦ ਕਰਦੇ ਹਾਂ।’ ਦੱਸ ਦੇਈਏ ਕਿ ਰਾਹੁਲ ਵੈਦਿਆ ‘ਬਿੱਗ ਬੌਸ 14’ ਰਾਹੀਂ ਘਰ–ਘਰ ’ਚ ਖੂਬ ਮਸ਼ਹੂਰ ਹੋਏ। ਇਸ ਸ਼ੋਅ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ। ‘ਬਿੱਗ ਬੌਸ’ ਦੌਰਾਨ ਹੀ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੀ ਪ੍ਰੇਮ ਕਹਾਣੀ ਚਰਚਾ ’ਚ ਆਈ ਸੀ। ਸ਼ੋਅ ’ਚ ਉਨ੍ਹਾਂ ਨੇ ਦਿਸ਼ਾ ਨੂੰ ਪ੍ਰਪੋਜ਼ ਕੀਤਾ। ਦਿਸ਼ਾ ਨੇ ‘ਬਿੱਗ ਬੌਸ’ ਦੇ ਘਰ ’ਚ ਆ ਕੇ ਉਸ ਦਾ ਪ੍ਰਪੋਜ਼ਲ ਕਬੂਲ ਕੀਤਾ ਸੀ।

PunjabKesari

ਕੁਝ ਸਮਾਂ ਪਹਿਲਾਂ ਰਾਹੁਲ ਤੇ ਦਿਸ਼ਾ ਪਰਮਾਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ’ਚ ਰਾਹੁਲ ਲਾੜਾ ਤੇ ਦਿਸ਼ਾ ਲਾੜੀ ਦੇ ਪਹਿਰਾਵੇ ’ਚ ਨਜ਼ਰ ਆਏ। ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਸ਼ੰਸਕਾਂ ਨੂੰ ਲੱਗਾ ਸੀ ਕਿ ਦੋਵਾਂ ਨੇ ਅਚਾਨਕ ਵਿਆਹ ਕਰਵਾ ਲਿਆ ਹੈ ਪਰ ਇਨ੍ਹਾਂ ਤਸਵੀਰਾਂ ਦੀ ਅਸਲੀਅਤ ਜਲਦ ਸਾਹਮਣੇ ਆ ਗਈ ਸੀ। ਅਸਲ ’ਚ ਦੋਵਾਂ ਨੇ ਮਿਲ ਕੇ ਇਕ ਗੀਤ ਦੀ ਵੀਡੀਓ ਸ਼ੂਟ ਕੀਤੀ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News