ਪਤਨੀ ਦਿਸ਼ਾ ਨਾਲ ਮਾਲਦੀਵ ਰਵਾਨਾ ਹੋਏ ਰਾਹੁਲ ਵੈਦਿਆ, ਏਅਰਪੋਰਟ 'ਤੇ ਦਿਖਿਆ ਜੋੜੇ ਦਾ ਕੂਲ ਅੰਦਾਜ਼

2021-09-22T12:02:31.607

ਮੁੰਬਈ- ਗਾਇਕ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਟੀਵੀ ਦੀ ਦੁਨੀਆ ਦੇ ਸਭ ਤੋਂ ਕਿਊਟ ਜੋੜਿਆਂ 'ਚੋਂ ਇਕ ਹੈ। ਰਾਹੁਲ ਬਿਗ ਬੌਸ 14 'ਚ ਨੈਸ਼ਨਲ ਟੀਵੀ 'ਤੇ ਦਿਸ਼ਾ ਨੂੰ ਪ੍ਰਪੋਜ਼ ਕਰ ਖੂਬ ਚਰਚਾ 'ਚ ਰਹੇ। ਜੋੜੇ ਨੇ ਇਸ ਸਾਲ ਵਿਆਹ ਕੀਤਾ।

PunjabKesari

ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਕੰਮ 'ਚ ਰੁੱਝ ਗਏ ਅਤੇ ਹਨੀਮੂਨ 'ਤੇ ਜਾਣ ਦਾ ਸਮਾਂ ਨਹੀਂ ਮਿਲਿਆ।  

PunjabKesari
ਉਧਰ ਹੁਣ ਇਹ ਜੋੜਾ ਕੰਮ ਤੋਂ ਫ੍ਰੀ ਹੋ ਕੇ ਟਾਈਮ ਸਪੈਂਡ ਕਰਨ ਲਈ ਮਾਲਦੀਵ ਰਵਾਨਾ ਹੋ ਗਿਆ ਹੈ। ਖੈਰ ਇਸ ਵਾਰ ਇਹ ਦੋਹਰਾ ਜਸ਼ਨ ਹੋਵੇਗਾ ਕਿਉਂਕਿ 23 ਸਤੰਬਰ ਨੂੰ ਰਾਹੁਲ ਦਾ ਜਨਮਦਿਨ ਵੀ ਹੈ। 

PunjabKesari
ਬੁੱਧਵਾਰ ਸਵੇਰੇ ਹੀ ਰਾਹੁਲ ਅਤੇ ਦਿਸ਼ਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਦਿਸ਼ਾ ਬਲੈਕ ਟਾਪ ਅਤੇ ਮੈਚਿੰਗ ਜੈਗਿੰਗ 'ਚ ਖੂਬਸੂਰਤ ਲੱਗ ਰਹੀ ਸੀ।

PunjabKesari
ਇਸ ਦੌਰਾਨ ਦਿਸ਼ਾ ਨੇ ਪੀਲੇ ਰੰਗ ਦਾ ਪਰਸ ਕੈਰੀ ਕੀਤਾ ਹੋਇਆ ਸੀ। ਲਾਈਟ ਮੇਕਅਪ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਿਹਾ ਸੀ। ਉਧਰ ਰਾਹੁਲ ਗ੍ਰੀਨ ਰੰਗ ਦੇ ਟਰੈਕ ਸੂਟ 'ਚ ਕੂਲ ਦਿਖੇ। ਏਅਰਪੋਰਟ 'ਤੇ ਦੋਵਾਂ ਨੇ ਕਈ ਪੋਜ਼ ਦਿੱਤੇ। ਰਾਹੁਲ ਦਿਸ਼ਾ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ।

PunjabKesari
ਰਾਹੁਲ ਅਤੇ ਦਿਸ਼ਾ ਨੇ ਹਾਲ ਹੀ 'ਚ ਗਣੇਸ਼ ਚਤੁਰਥੀ ਮਨਾਈ ਸੀ ਅਤੇ ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਰਾਹੁਲ ਅਤੇ ਦਿਸ਼ਾ ਇਸ ਸਾਲ 16 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਜੋੜੇ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈਆਂ ਸਨ।


Aarti dhillon

Content Editor

Related News