''ਗਰਬੇ ਕੀ ਰਾਤ'' ਗਾਣੇ ਨੂੰ ਲੈ ਕੇ ਵਧੀ ਰਾਹੁਲ ਵੈਦਿਆ ਦੀ ਮੁਸ਼ਕਿਲ, ਮਿਲ ਰਹੀ ਹੈ ਜਾਨ ਤੋਂ ਮਾਰਨ ਦੀ ਧਮਕੀ

Friday, Oct 15, 2021 - 01:11 PM (IST)

''ਗਰਬੇ ਕੀ ਰਾਤ'' ਗਾਣੇ ਨੂੰ ਲੈ ਕੇ ਵਧੀ ਰਾਹੁਲ ਵੈਦਿਆ ਦੀ ਮੁਸ਼ਕਿਲ, ਮਿਲ ਰਹੀ ਹੈ ਜਾਨ ਤੋਂ ਮਾਰਨ ਦੀ ਧਮਕੀ

ਮੁੰਬਈ : 'ਬਿੱਗ ਬੌਸ 14' ਫੇਮ ਰਾਹੁਲ ਵੈਦਿਆ ਦਾ ‘ਗਰਬੇ ਕੀ ਰਾਤ’ ਗਾਣਾ ਇਸ ਸਮੇਂ ਕਾਫੀ ਚਰਚਾ ’ਚ ਹੈ। ਇਸ ਗਾਣੇ ਨੂੰ ਰਾਹੁਲ ਨੇ ਹਾਲ ਹੀ ’ਚ ਨਵਰਾਤਿਆਂ ਮੌਕੇ ਰਿਲੀਜ਼ ਕੀਤਾ ਹੈ। ਗਾਣਾ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ ਪਰ ਹੁਣ ਇਸ ਗਾਣੇ ਕਾਰਨ ਰਾਹੁਲ ਨੂੰ ਇਕ ਮੁਸੀਬਤ ਪੈ ਗਈ ਹੈ। ਰਾਹੁਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਰਅਸਲ, ਇਸ ਗਾਣੇ ’ਚ ਗੁਜਰਾਤ ’ਚ ਪੂਜੀ ਜਾਣ ਵਾਲੀ ‘ਸ਼੍ਰੀ ਮੋਗਲ ਮਾਂ’ ਦਾ ਜ਼ਿਕਰ ਕੀਤਾ ਗਿਆ ਹੈ, ਜੋ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ‘ਮੋਗਲ ਮਾਂ’ ਦੇ ਭਗਤਾਂ ਨੇ ਗਾਣੇ ’ਚ ਉਨ੍ਹਾਂ ਦਾ ਨਾਂ ਹੋਣ ’ਤੇ ਇਤਰਾਜ਼ ਪ੍ਰਗਟਾਇਆ ਹੈ, ਨਾਲ ਹੀ ਲੋਕ ਗਾਇਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਰਾਹੁਲ ਨੂੰ ਲਗਾਤਾਰ ਧਮਕੀਆਂ ਭਰੇ ਮੈਸੇਜਸ ਆ ਰਹੇ ਹਨ, ਜਿਸ ’ਚ ਗਾਣੇ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Bollywood Tadka
ਰਾਹੁਲ ਵੈਦਿਆ ਦੇ ਬੁਲਾਰੇ ਨੇ ਇਨ੍ਹਾਂ ਸੰਦੇਸ਼ਾਂ ਅਤੇ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਕਿਹਾ, 'ਹਾਂ ਇਹ ਸੱਚ ਹੈ ਕਿ ਬੀਤੀ ਰਾਤ ਤੋਂ ਅਜਿਹੇ ਸੰਦੇਸ਼ਾਂ ਅਤੇ ਕਾਲਾਂ ਦੀ ਗਿਣਤੀ ਵਧੀ ਹੈ। ਸੁਨੇਹੇ ਵਿੱਚ, ਲੋਕ ਰਾਹੁਲ ਵੈਦਿਆ ਨੂੰ ਕੁੱਟਣ ਅਤੇ ਉਸ ਦੇ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੀ ਗੱਲ ਕਰ ਰਹੇ ਹਨ। ਅਸੀਂ ਇਹ ਦੱਸਣਾ ਚਾਹਾਂਗੇ ਕਿ ਅਸੀਂ ਮਾਤਾ ਦੇਵੀ ਦਾ ਸਤਿਕਾਰ ਵਜੋਂ ਜ਼ਿਕਰ ਕੀਤਾ ਹੈ, ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।

Bollywood Tadka

ਹਾਲਾਂਕਿ ਇਸ ਤੱਥ ਨੂੰ ਮੰਨਦੇ ਹੋਏ ਕਿ ਲੋਕਾਂ ਦੇ ਇੱਕ ਖਾਸ ਵਰਗ ਨੂੰ ਇਹ ਪਸੰਦ ਨਹੀਂ ਸੀ, ਅਸੀਂ ਇਸ ਦਾ ਸਤਿਕਾਰ ਕਰਦੇ ਹਾਂ ਅਤੇ ਇਸ ਨੂੰ ਸੁਧਾਰਨ ਲਈ ਅਸੀਂ ਆਪਣੇ ਪੱਧਰ 'ਤੇ ਕੰਮ ਕਰ ਰਹੇ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਕੁਝ ਦਿਨ ਦਿਓ ਕਿਉਂਕਿ ਇਹ ਗਾਣਾ ਰਿਲੀਜ਼ ਹੋਇਆ ਹੈ ਇਸ ਲਈ ਇਸ ਨੂੰ ਠੀਕ ਕਰਨ 'ਚ ਕੁਝ ਸਮਾਂ ਲੱਗੇਗਾ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਉਨ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਇਤਰਾਜ਼ ਕੀਤਾ ਹੈ, ਅਸੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'


author

Aarti dhillon

Content Editor

Related News