ਸੁਸ਼ਾਂਤ ਕੇਸ : ਡਰੱਗਜ਼ ਐਂਗਲ ''ਚ ਜੁੜੇ ਕਈ ਹਸਤੀਆਂ ਦੇ ਨਾਂ, ਮਸ਼ਹੂਰ ਅਦਾਕਾਰਾ ਹਿਰਾਸਤ ''ਚ
Friday, Sep 04, 2020 - 05:48 PM (IST)

ਬੈਂਗਲੁਰੂ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਹੁਣ ਡਰੱਗਜ਼ ਐਂਗਲ 'ਚ ਫਸਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੇ ਨਾਲ-ਨਾਲ ਕੰਨੜ ਫ਼ਿਲਮ ਉਦਯੋਗ 'ਚ ਵੀ ਇਸ ਦੀਆਂ ਤਾਰਾਂ ਜੁੜੀਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਸਿਲਸਿਲੇ 'ਚ ਮਸ਼ਹੂਰ ਅਦਾਕਾਰਾ ਰਾਗਿਨੀ ਦਿਵੇਦੀ ਦਾ ਨਾਂ ਸਾਹਮਣੇ ਆਇਆ ਹੈ। ਮਾਮਲੇ 'ਚ ਕੇਂਦਰੀ ਅਪਰਾਧ ਸਾਖਾ ਨੇ ਰਾਗਿਨੀ ਦੇ ਘਰ 'ਚ ਛਾਪੇਮਾਰੀ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸ ਦਈਏ ਕਿ 3 ਸਤੰਬਰ ਨੂੰ ਸੀ. ਬੀ. ਆਈ. ਨੇ ਰਾਗਿਨੀ ਨੂੰ ਇਸ ਸਿਲਸਿਲੇ 'ਚ ਸੰਮਨ (ਤਲਬ ਕੀਤਾ) ਭੇਜਿਆ ਸੀ।
ਡਰੱਗਜ਼ ਐਂਗਲ 'ਚ ਜੁੜੇ ਕਈ ਹਸਤੀਆਂ ਦੇ ਨਾਂ
ਦੱਸ ਦਈਏ ਕਿ 21 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਟੀਮ ਨੇ ਕੁਝ ਹਾਈਪ੍ਰੋਫਾਈਲ ਡਰੱਗਜ਼ ਪੇਡਲਰਸ (ਨਸ਼ਾ ਤਸਕਰਾਂ) ਨੂੰ ਫੜ੍ਹਿਆ ਸੀ, ਜੋ ਕੰਨੜ ਫ਼ਿਲਮ ਉਦਯੋਗ 'ਚ ਡਰੱਗਜ਼ ਦੀ ਸਪਲਾਈ ਕਰਦੇ ਹਨ, ਜਿਸ ਤੋਂ ਬਾਅਦ ਨਾਰਕੋਟਿਕਸ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਈ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ। ਮੀਡੀਆ ਖ਼ਬਰਾਂ ਮੁਤਾਬਕ, ਰਾਗਿਨੀ ਦੇ ਦੋਸਤ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ 'ਚ ਰਾਗਿਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਲਈ ਸੀ. ਬੀ. ਆਈ. ਨੇ ਉਸ ਨੂੰ ਨੋਟਿਸ ਭੇਜਿਆ ਸੀ।
Actor @raginidwivedi24 inside Bangalore Police Crime Branch. Questioning on as of now. @IndiaToday pic.twitter.com/T7UuwOpgfm
— Nagarjun Dwarakanath (@nagarjund) September 4, 2020
ਡਰੱਗਜ਼ ਨੂੰ ਲੈ ਕੇ ਟਵੀਟ ਕਰ ਚੁੱਕੀ ਹੈ ਰਾਗਿਨੀ
ਦੱਸ ਦਈਏ ਕਿ ਰਾਗਿਨੀ ਕੁਝ ਦਿਨ ਪਹਿਲਾਂ ਹੀ ਡਰੱਗਜ਼ ਨੂੰ ਲੈ ਕੇ ਟਵੀਟ ਕੀਤੇ ਸਨ। ਉਸ ਨੇ ਲਿਖਿਆ ਸੀ, 'ਡਰੱਗਜ਼ ਵਰਗੀ ਸਮੱਸਿਆ ਦਾ ਹੱਲ ਜਲਦ ਹੋਣਾ ਚਾਹੀਦਾ। ਇਹ ਸਾਡੇ ਸਮਾਜ ਲਈ ਭੈੜੀ ਬੀਮਾਰੀ ਦੀ ਤਰ੍ਹਾਂ ਹੈ। ਡੀਲਰਸ ਦੇ ਫੜ੍ਹੇ ਜਾਣ 'ਤੇ ਨਾਰਕੋਟਿਕਸ ਵਿਭਾਗ ਨੂੰ ਵਧਾਈ ਤੇ ਅਪੀਲ ਕੀਤੀ ਕੀ ਸਾਰਿਆਂ ਦੇ ਭਲੇ ਲਈ ਇਸ ਰੈਕੇਟ ਦੇ ਅੰਤ ਤੱਕ ਜਾਓ।
ਹਾਲਾਂਕਿ ਇਸ ਦੇ ਨਾਲ ਹੀ ਰਾਗਿਨੀ ਨੇ ਇਹ ਵੀ ਕਿਹਾ ਕਿ ਪ੍ਰਸਿੱਧ ਹਸਤੀਆਂ ਨੂੰ ਇਸ 'ਚ ਘਸੀਟਨਾ ਰੈਕੇਟ ਨੂੰ ਸਾਵਧਾਨ ਕਰ ਦੇਵੇਗਾ ਅਤੇ ਉਹ ਲੋਕ ਲੁਕ ਜਾਣਗੇ। ਸਾਡੀ ਮੀਡੀਆ ਵੀ ਇਸ ਗੱਲ ਵੱਲ ਧਿਆਨ ਦੇ ਰਹੀ ਹੈ ਤੇ ਅਫ਼ਵਾਹਾਂ ਦੇ ਆਧਾਰ 'ਤੇ ਸੈਂਡਲਵੁੱਡ ਨੂੰ ਨਿਸ਼ਾਨਾ ਬਣਾ ਰਹੀ ਹੈ। ਮੁੱਦੇ ਦੀ ਗੱਲ ਕਰੋ।