ਵਿਆਹ ਦਾ ਸਵਾਲ ਸੁਣ ਸ਼ਰਮਾ ਗਏ ਰਾਘਵ ਚੱਢਾ, ਕਿਹਾ- ‘ਜਲਦ ਹੀ ਸਾਰੀ ਜਾਣਕਾਰੀ ਦੇਵਾਂਗਾ’

Thursday, Sep 14, 2023 - 03:21 PM (IST)

ਵਿਆਹ ਦਾ ਸਵਾਲ ਸੁਣ ਸ਼ਰਮਾ ਗਏ ਰਾਘਵ ਚੱਢਾ, ਕਿਹਾ- ‘ਜਲਦ ਹੀ ਸਾਰੀ ਜਾਣਕਾਰੀ ਦੇਵਾਂਗਾ’

ਮੁੰਬਈ (ਬਿਊਰੋ)– ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੇ ਵਿਆਹ ਦਾ ਕਾਰਡ ਬੁੱਧਵਾਰ ਨੂੰ ਸਾਹਮਣੇ ਆਇਆ ਸੀ। ਵਿਆਹ 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ ’ਚ ਹੋਣਾ ਹੈ।

ਇਸ ਦੌਰਾਨ ਰਾਘਵ ਚੱਢਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਰਅਸਲ ਰਾਘਵ ਸਿਆਸੀ ਪ੍ਰੈੱਸ ਕਾਨਫਰੰਸ ਕਰ ਰਹੇ ਸਨ।

ਪ੍ਰੈੱਸ ਕਾਨਫਰੰਸ ਦੇ ਅਖੀਰ ’ਚ ਮੀਡੀਆ ਵਾਲਿਆਂ ਨੇ ਉਨ੍ਹਾਂ ਤੋਂ ਵਿਆਹ ’ਤੇ ਸਵਾਲ ਪੁੱਛੇ। ਵਿਆਹ ਬਾਰੇ ਸੁਣ ਕੇ ਰਾਘਵ ਸ਼ਰਮਾ ਗਏ। ਉਨ੍ਹਾਂ ਨੇ ਮੁਸਕਰਾਉਂਦਿਆਂ ਕਿਹਾ ਕਿ ਉਹ ਜਲਦ ਹੀ ਵਿਆਹ ਬਾਰੇ ਸਾਰੀ ਜਾਣਕਾਰੀ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

ਮੀਡੀਆ ਨੇ ਰਾਘਵ ਚੱਢਾ ਨੂੰ ਪੁੱਛਿਆ ਕਿ ਤੁਹਾਡੇ ਵਿਆਹ ਦੀ ਖ਼ਬਰ ਮੁੰਬਈ ਤੋਂ ਆ ਰਹੀ ਹੈ। ਸੁਣਨ ’ਚ ਆਇਆ ਹੈ ਕਿ 18 ਸਤੰਬਰ ਤੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ।

ਇਸ ਸਵਾਲ ’ਤੇ ਮੁਸਕਰਾਉਂਦਿਆਂ ਰਾਘਵ ਕਹਿੰਦੇ ਹਨ, ‘‘ਮੈਂ ਤੁਹਾਨੂੰ ਜਲਦ ਹੀ ਵਿਆਹ ਬਾਰੇ ਦੱਸਾਂਗਾ। ਤੁਹਾਨੂੰ ਜਲਦ ਹੀ ਸਾਰੀ ਜਾਣਕਾਰੀ ਮਿਲ ਜਾਵੇਗੀ।’’

ਇਹ ਕਹਿ ਕੇ ਰਾਘਵ ਪ੍ਰੈੱਸ ਕਾਨਫਰੰਸ ਛੱਡ ਕੇ ਚਲੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News