ਫ਼ਿਲਮ ''ਕੱਚੇ ਲਿੰਬੂ'' ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ ''ਚ ਹੋਈ ਸਿਲੈਕਟ
Friday, Dec 02, 2022 - 10:14 PM (IST)
ਮੁੰਬਈ (ਬਿਊਰੋ) - ਜਿਓ ਸਟੂਡੀਓਜ਼ ਤੇ ਮੈਂਗੋ ਪੀਪਲ ਮੀਡੀਆ ਦੁਆਰਾ ਨਿਰਮਿਤ 'ਕੱਚੇ ਲਿੰਬੂ' ਨੂੰ 'ਬੈਂਕਾਕ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' ਤੇ 'ਕੇਰਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਚੁਣਿਆ ਗਿਆ ਹੈ। ਇਸ ਫ਼ਿਲਮ ਦਾ ਹਾਲ ਹੀ 'ਚ '47ਵੇਂ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' (ਟੀ. ਆਈ. ਐੱਫ. ਐੱਫ) 'ਚ ਵਿਸ਼ਵ ਪ੍ਰੀਮੀਅਰ ਹੋਇਆ ਸੀ। ਨੌਜਵਾਨ ਪੀੜ੍ਹੀ ਦੀਆਂ ਹੋਨਹਾਰ ਅਭਿਨੇਤਰੀਆਂ ਰਾਧਿਕਾ ਮਦਾਨ, ਰਜਤ ਬਰਮੇਚਾ (ਉਡਾਨ) ਤੇ ਆਯੂਸ਼ ਮਹਿਰਾ (ਕਾਲ ਮਾਈ ਏਜੰਟ-ਬਾਲੀਵੁੱਡ) ਸਟਾਰਰ ਅਤੇ ਡੈਬਿਊ ਕਰਨ ਵਾਲੇ ਫ਼ਿਲਮ ਨਿਰਮਾਤਾ ਸ਼ੁਭਮ ਯੋਗੀ ਦੁਆਰਾ ਨਿਰਦੇਸ਼ਿਤ, ਜੋਤੀ ਦੇਸ਼ਪਾਂਡੇ, ਪ੍ਰਾਂਜਲ ਖੰਡੀਆ ਤੇ ਨੇਹਾ ਆਨੰਦ ਦੁਆਰਾ ਨਿਰਮਿਤ 'ਕੱਚੇ ਲਿੰਬੂ' ਨੂੰ ਟੀ. ਆਈ. ਐੱਫ. 'ਚ ਗਾਲਾ ਪੇਸ਼ਕਾਰੀ ਪ੍ਰੋਗਰਾਮ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ
ਦੱਸ ਦਈਏ ਕਿ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਮੁੱਖ ਅਦਾਕਾਰਾ ਰਾਧਿਕਾ ਮਦਾਨ ਨੇ ਕਿਹਾ, ''ਮੈਨੂੰ ਬਹੁਤ ਵਧੀਆ ਲਗਦਾ ਹੈ ਕਿ ਟੀ. ਆਈ. ਐੱਫ. ਐੱਫ. 2016 'ਚ ਇਸ ਦੇ ਵਿਸ਼ਵ ਪ੍ਰੀਮੀਅਰ ਨਾਲ ਸਾਡੀ ਫ਼ਿਲਮ 'ਕੱਚੇ ਲਿੰਬੂ' ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪਿਆਰ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਨੂੰ ਬੈਂਕਾਕ ਤੇ ਆਈ. ਐੱਫ. ਐੱਫ. ’ਚ ਵਿਸ਼ਵ ਫ਼ਿਲਮ ਫੈਸਟੀਵਲ 'ਚ ਚੁਣਿਆ ਗਿਆ। ਇਹ ਇਕ ਅਜਿਹੀ ਫ਼ਿਲਮ ਹੈ, ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਇਸ ਨੂੰ ਦਰਸ਼ਕਾਂ ਦੁਆਰਾ ਦੇਖਣ ਲਈ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।