ਕੀ ਵੀਜ਼ਾ ਕਰਕੇ ਰਾਧਿਕਾ ਆਪਟੇ ਨੇ ਕਰਵਾਇਆ ਲੰਡਨ ਦੇ ਮਿਊਜ਼ੀਸ਼ੀਅਨ ਨਾਲ ਵਿਆਹ?

Tuesday, Oct 27, 2020 - 06:22 PM (IST)

ਕੀ ਵੀਜ਼ਾ ਕਰਕੇ ਰਾਧਿਕਾ ਆਪਟੇ ਨੇ ਕਰਵਾਇਆ ਲੰਡਨ ਦੇ ਮਿਊਜ਼ੀਸ਼ੀਅਨ ਨਾਲ ਵਿਆਹ?

ਜਲੰਧਰ (ਬਿਊਰੋ)– ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਨੇ ਬਾਲੀਵੁੱਡ ਤੋਂ ਬਾਅਦ ਓ. ਟੀ. ਟੀ. ਪਲੇਟਫਾਰਮ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ’ਚ ਰਾਧਿਕਾ ਆਪਟੇ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਮਜ਼ਾਕੀਆ ਗੱਲਾਂ ਆਖੀਆਂ ਹਨ। ਦਰਅਸਲ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਉਸ ਨੇ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੇਲਰਸੀ ਨਾਲ ਵੀਜ਼ਾ ਲਈ ਵਿਆਹ ਕਰਵਾਇਆ ਹੈ। ਹਾਲ ਹੀ ’ਚ ਰਾਧਿਕਾ ਤੇ ਮੈਸੀ ਕਈ ਮੁੱਦਿਆਂ ’ਤੇ ਇਕ-ਦੂਜੇ ਨਾਲ ਗੱਲ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਮੈਸੀ ਨੇ ਰਾਧਿਕਾ ਨੂੰ ਅਜਿਹਾ ਸਵਾਲ ਪੁੱਛਿਆ, ਜਿਸ ਦਾ ਜਵਾਬ ਰਾਧਿਕਾ ਨੇ ਬਹੁਤ ਹੀ ਮਜ਼ਾਕੀਆ ਢੰਗ ਨਾਲ ਦਿੱਤਾ।

ਰਾਧਿਕਾ ਆਪਟੇ ਦਾ ਵਿਆਹ ਲੰਡਨ ਦੇ ਮਿਊਜ਼ੀਸ਼ੀਅਨ ਬੈਨੇਡਿਕਟ ਟੇਲਰਸੀ ਨਾਲ ਹੋਇਆ ਸੀ ਤੇ ਦੋਵੇਂ ਵਿਆਹ ਤੋਂ ਪਹਿਲਾਂ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ’ਚ ਸਨ। ਇਸ ਗੱਲਬਾਤ ’ਚ ਮੈਸੀ ਰਾਧਿਕਾ ਨੂੰ ਪੁੱਛਦੇ ਹਨ ਕਿ ਤੁਹਾਡਾ ਵਿਆਹ ਕਦੋਂ ਹੋਇਆ? ਇਸ ਸਵਾਲ ਦਾ ਜਵਾਬ ਦਿੰਦਿਆਂ ਰਾਧਿਕਾ ਨੇ ਕਿਹਾ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਵਿਆਹ ਕਰਵਾ ਕੇ ਤੁਸੀਂ ਆਸਾਨੀ ਨਾਲ ਵੀਜ਼ਾ ਲੈ ਲੈਂਦੇ ਹੋ। ਉਸ ਨੇ ਅੱਗੇ ਕਿਹਾ ਕਿ ਉਹ ਵਿਆਹ ਦੀ ਸਮਰਥਕ ਨਹੀਂ ਹੈ ਪਰ ਵੀਜ਼ਾ ਇਕ ਵੱਡੀ ਸਮੱਸਿਆ ਹੈ ਤੇ ਉਹ ਦੋਵੇਂ ਇਕੱਠੇ ਵੀ ਰਹਿਣਾ ਚਾਹੁੰਦੇ ਸਨ।

ਮੈਸੀ ਨੇ ਰਾਧਿਕਾ ਅੱਗੇ ਇਕ ਹੋਰ ਸਵਾਲ ਖੜ੍ਹਾ ਕੀਤਾ, ਜਿਸ ’ਚ ਉਸ ਨੇ ਪੁੱਛਿਆ ਕਿ ਉਹ ਹੁਣ ਕਿਥੇ ਹੈ। ਇਸ ਦੇ ਜਵਾਬ ’ਚ ਰਾਧਿਕਾ ਨੇ ਕਿਹਾ ਕਿ ਉਹ ਇਸ ਸਮੇਂ ਲੰਡਨ ’ਚ ਹੈ ਤੇ ਉਸ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਸਾਲ ਕੰਮ ਨਹੀਂ ਕਰੇਗੀ। ਦੱਸਣਯੋਗ ਹੈ ਕਿ ਰਾਧਿਕਾ ਨੇ ਨਾ ਸਿਰਫ ਬਾਲੀਵੁੱਡ ਦੇ ਟਾਪ ਦੇ ਨਾਇਕਾਂ ਨਾਲ, ਸਗੋਂ ਦੱਖਣੀ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਨਾਲ ਵੀ ਕੰਮ ਕੀਤਾ ਹੈ।


author

Rahul Singh

Content Editor

Related News