ਰਾਧੇ ਮਾਂ ਦਾ ਹੋਇਆ ਇਕ ਹੋਰ ਨਵਾਂ ਖੁਲਾਸਾ, ਬਾਲੀਵੁੱਡ ਦੇ ਅਦਾਕਾਰ ਨੂੰ ਕਰਨਾ ਚਾਹੁੰਦੀ ਸੀ ਵੱਸ ''ਚ (ਦੇਖੋ ਤਸਵੀਰਾਂ)
Sunday, Sep 06, 2015 - 12:55 PM (IST)

ਮੁੰਬਈ- ਰਾਧੇ ਮਾਂ ''ਤੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਪਹਿਲਾਂ ਹੀ ਕਈ ਮਾਮਲਿਆਂ ''ਚ ਫਸੀ ਰਾਧੇ ਮਾਂ ''ਤੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਰਾਧੇ ਮਾਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਅਦਾਕਾਰਾ ਟਵਿੰਕਲ ਖੰਨਾ ਅਤੇ ਰਾਜੇਸ਼ ਖੰਨਾ ਨੂੰ ਵਸ਼ੀਕਰਣ ਕਰਕੇ ਆਪਣੇ ਭਗਤ ਬਣਾਉਣਾ ਚਾਹੁੰਦੀ ਸੀ। ਇਸ ਗੱਲ ਦਾ ਖੁਲਾਸਾ ਕ੍ਰਿਸ਼ਨ ਗੋਪਾਲ ਸ਼੍ਰੀਵਾਸਤਵ ਨੇ ਕੀਤਾ ਹੈ।
ਕ੍ਰਿਸ਼ਨ ਗੋਪਾਲ ਨੇ ਦਾਅਵਾ ਕੀਤਾ ਹੈ ਕਿ ਰਾਧੇ ਮਾਂ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ''ਤੇ ਵੀ ਵਸ਼ੀਕਰਣ ਕਰਨਾ ਚਾਹੁੰਦੀ ਸੀ। ਕ੍ਰਿਸ਼ਨ ਕੁਮਾਰ ਸ਼੍ਰੀਵਾਸਤਵ ਦਾ ਦੋਸ਼ ਹੈ ਕਿ ਰਾਧੇ ਮਾਂ ਵਸ਼ੀਕਰਣ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਇਸ ਦੇ ਰਾਹੀਂ ਉਹ ਬੀ-ਟਾਊਨ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਉਸ ਦੀ ਪਤਨੀ ਟਵਿੰਕਲ ਖੰਨਾ ਅਤੇ ਰਾਜੇਸ਼ ਖੰਨਾ ਨੂੰ ਆਪਣੇ ਜਾਲ ''ਚ ਫਸਾਉਣਾ ਚਾਹੁੰਦੀ ਸੀ। ਕ੍ਰਿਸ਼ਨ ਮੁਤਾਬਕ ਰਾਧੇ ਮਾਂ ਨੇ ਹੀ ਉਨ੍ਹਾਂ ਨੂੰ ਰਾਜੇਸ਼ ਖੰਨਾ ਅਤੇ ਪਰਿਵਾਰ ਦੇ ਹੋਰ ਲੋਕਾਂ ਨੂੰ ਉਸ ਦੇ ਕੋਲ ਲਿਆਉਣ ਨੂੰ ਕਿਹਾ ਸੀ। ਉਸ ਸਮੇਂ ਸ਼੍ਰੀਵਾਸਤਵ ਰਾਜੇਸ਼ ਖੰਨਾ ਦੇ ਘਰ ''ਚ ਪੂਜਾ ਕਰਵਾਉਂਦੇ ਸਨ।
2002 ''ਚ ਮਿਲੇ ਸਨ ਰਾਧੇ ਨੂੰ
ਪਾਣੀ ਦੇ ਜਹਾਜ਼ ਨੂੰ ਦੰਦਾਂ ਨਾਲ ਖਿੱਚ ਕੇ ਪ੍ਰਸਿੱਧੀ ਹਾਸਲ ਕਰਨ ਵਾਲੇ ਦਤਿਆ ਦੇ ਕ੍ਰਿਸ਼ਨ ਸ਼੍ਰੀਵਾਸਤਵ ਮੁੰਬਈ ''ਚ ਕਈ ਹਸਤੀਆਂ ਦੇ ਘਰ ਪੂਜਾ-ਪਾਠ ਕਰਵਾਉਂਦੇ ਸਨ। ਉਨ੍ਹਾਂ ਮੁਤਾਬਕ 2002 ''ਚ ਉਹ ਰਾਧੇ ਮਾਂ ਨੂੰ ਮੁੰਬਈ ''ਚ ਮਿਲੇ ਸਨ। ਉਸ ਸਮੇਂ ਰਾਧੇ ਮਾਂ ਨੇ ਅਧਿਆਤਮਿਕ ਦੁਨੀਆ ''ਚ ਕਦਮ ਰੱਖਿਆ ਸੀ, ਤਾਂ ਰਾਧੇ ਮਾਂ ਨੇ ਉਸ ਨੂੰ ਕਿਹਾ ਸੀ ਕਿ ਅਕਸ਼ੈ ਕੁਮਾਰ, ਟਵਿੰਕਲ ਖੰਨਾ ਅਤੇ ਰਾਜੇਸ਼ ਖੰਨਾ ਨੂੰ ਵਸ਼ੀਕਰਣ ਕਰਕੇ ਆਪਣਾ ਭਗਤ ਬਣਾ ਲਵੇਗੀ। ਬਸ ਇਕ ਵਾਰ ਉਹ ਉਸ ਨਾਲ ਮੁਲਾਕਾਤ ਕਰਵਾ ਦੇਵੇ।
ਅਮੀਰ ਲੋਕਾਂ ''ਤੇ ਹੁੰਦੀ ਸੀ ਨਜ਼ਰ
ਕ੍ਰਿਸ਼ਨ ਗੋਪਾਲ ਸ਼੍ਰੀਵਾਸਤਵ ਨੇ ਇਹ ਵੀ ਕਿਹਾ ਹੈ ਕਿ ਰਾਧੇ ਮਾਂ ਦੀ ਨਜ਼ਰ ਅਮੀਰ ਲੋਕਾਂ ''ਤੇ ਹੁੰਦੀ ਸੀ। ਉਹ ਪੈਸੇ ਵਾਲੀਆਂ ਹਸਤੀਆਂ ''ਤੇ ਵਸ਼ੀਕਰਣ ਕਰਨਾ ਚਾਹੁੰਦੀ ਸੀ। ਸ਼੍ਰੀਵਾਸਤਵ ਮੁਤਾਬਕ ਰਾਧੇ ਮਾਂ ਦੇ ਚੇਲੇ ਉਸ ਨੂੰ ਦੇਵੀ ਸ਼ਕਤੀ ਦਾ ਰੂਪ ਦੱਸ ਕੇ ਫਿਲਮ ਇੰਡਸਟਰੀ ਅਤੇ ਮੁੰਬਈ ''ਚ ਪੈਸੇ ਵਾਲਿਆਂ ਨਾਲ ਮਿਲਵਾਉਂਦੇ ਸਨ। ਰਾਧੇ ''ਤੇ ਇਹ ਦੋਸ਼ ਵੀ ਕ੍ਰਿਸ਼ਨ ਗੋਪਾਲ ਨੇ ਲਗਾਇਆ ਹੈ ਕਿ ਰਾਧੇ ਮਾਂ ਨੂੰ ਪੂਜਾ ਵੀ ਨਹੀਂ ਕਰਨੀ ਆਉਂਦੀ ਸੀ। ਰਾਧੇ ਮਾਂ ਦੇ ਦਰਬਾਰ ''ਚ ਧਰਮ ਦੇ ਨਾਂ ''ਤੇ ਹੁੰਦਾ ਸੀ ਗੰਦਾ ਖੇਡ। ਇਸ ਦੌਰਾਨ ਉਸ ਨੇ ਖੁਦ ਰਾਧੇ ਮਾਂ ਨੂੰ ਅਸ਼ਲੀਲ ਕਹਰਕਤਾਂ ਰਦੇ ਦੇਖਿਆ ਸੀ ਅਤੇ ਜਿਸ ਕਾਰਨ ਉਨ੍ਹਾਂ ਨੇ ਰਾਧੇ ਮਾਂ ਤੋਂ ਦੂਰੀ ਬਣਾ ਲਈ ਸੀ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।