ਮਾਡਲ ਰਾਵੀ ਕੌਰ ਬਲ ਦੇ ਮੰਗੇਤਰ ਤੇ ਮਿਊਜ਼ਿਕ ਕੰਪਨੀ ਦੇ ਮਾਲਕ ਓਂਕਾਰ ਸੰਧੂ ਦਾ ਹੋਇਆ ਦਿਹਾਂਤ

7/7/2020 4:42:35 PM

ਜਲੰਧਰ (ਬਿਊਰੋ)— ਮਿਊਜ਼ਿਕ ਪ੍ਰੋਡਿਊਸਰ ਤੇ 5ਆਬ ਰਿਕਾਰਡਜ਼ ਦੇ ਮਾਲਕ ਓਂਕਾਰ ਸੰਧੂ ਦਾ ਦਿਹਾਂਤ ਹੋ ਗਿਆ ਹੈ। 6 ਜੁਲਾਈ ਨੂੰ ਜਦੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਪੂਰੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਓਂਕਾਰ ਸੰਧੂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਦੱਸੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਹੀ ਓਂਕਾਰ ਸੰਧੂ ਨੇ ਕੈਨੇਡਾ ਤੋਂ ਪੜ੍ਹਾਈ ਖਤਮ ਕਰਕੇ 5ਆਬ ਰਿਕਾਰਡਜ਼ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮੰਗਣੀ ਰਾਵੀ ਬਲ ਨਾਲ ਹੋਈ ਸੀ। ਰਾਵੀ ਬਲ ਓਂਕਾਰ ਦੀ ਮੌਤ ਤੋਂ ਬਾਅਦ ਸਦਮੇ 'ਚ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ।

PunjabKesari

ਰਾਵੀ ਲਿਖਦੀ ਹੈ, 'ਮੈਂ ਆਪਣੀ ਤਕਲੀਫ ਲਿਖ ਨਹੀਂ ਸਕਦੀ, ਬੜਾ ਸ਼ੁਕਰ ਕਰਦੀ ਸੀ ਉਸ ਰੱਬ ਦਾ ਮੈਨੂੰ ਇੰਨਾ ਸੋਹਣਾ ਪਰਿਵਾਰ ਸਭ ਦਿੱਤਾ, ਪਰ ਕੋਈ ਮਾੜੇ ਕਰਮਾਂ ਦੀ ਸਜ਼ਾ ਦਿੱਤੀ ਮੈਨੂੰ ਉਸ ਰੱਬ ਨੇ, ਮੈਨੂੰ ਨਹੀਂ ਪਤਾ ਮੈਂ ਕਿਵੇਂ ਬਾਹਰ ਆਵਾਂਗੀ ਇੰਨੇ ਵੱਡੇ ਦੁੱਖ ਵਿਚੋਂ... ਪਿਓ, ਭਰਾ ਤੇ ਹੁਣ ਜਿੰਨੇ ਮੈਨੂੰ ਸੰਭਾਲਿਆ ਮੇਰਾ ਹਮਸਫਰ ਉਹ ਵੀ ਗਿਆ। ਓਂਕਾਰ ਦੀ ਮੌਤ ਬਹੁਤ ਹੈਰਾਨੀ ਭਰੀ ਹੈ, ਸਾਨੂੰ ਪਰਿਵਾਰ ਨੂੰ ਵੀ ਨਹੀਂ ਪਤਾ ਉਸ ਨੂੰ ਕੀ ਹੋਇਆ, ਸੁੱਤਾ ਹੀ ਨਹੀਂ ਉਠਿਆ। ਬਹੁਤ ਖੁਸ਼ ਸੀ ਉਹ ਕੱਲ ਦਿਨੇ ਪਰ ਸਭ ਖਤਮ ਕਰ ਗਿਆ ਇਕੋ ਰਾਤ ਵਿਚ, ਰੱਬ ਮੈਨੂੰ ਜ਼ਿੰਦਾ ਲਾਸ਼ ਬਣਾ ਦਿੱਤਾ। ਮੈਨੂੰ ਵੱਧ ਘੱਟ ਕੁਝ ਨਾ ਪੁੱਛੋ ਬੇਨਤੀ ਹੈ। ਅਰਦਾਸ ਕਰੋ ਬਸ ਮੇਰਾ ਓਂਕਾਰ ਜਿਥੇ ਵੀ ਹੈ, ਬਸ ਰੱਬ ਉਸ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੇ।'

PunjabKesari


Rahul Singh

Content Editor Rahul Singh