ਅਕਸ਼ੇ ਕੁਮਾਰ ਦੀ 40 ਦਿਨਾਂ ’ਚ ਫ਼ਿਲਮ ਖ਼ਤਮ ਵਾਲੀ ਗੱਲ ’ਤੇ ਬੋਲੇ ਮਾਧਵਨ, ਅਕਸ਼ੇ ਵੀ ਨਹੀਂ ਬੈਠੇ ਚੁੱਪ
Friday, Jul 01, 2022 - 05:58 PM (IST)
ਮੁੰਬਈ (ਬਿਊਰੋ)– ‘ਸਮਰਾਟ ਪ੍ਰਿਥਵੀਰਾਜ’ ਦੇ ਫਲਾਪ ਹੋਣ ਤੋਂ ਬਾਅਦ ਲੋਕ ਅਕਸ਼ੇ ਕੁਮਾਰ ਦੀ ਕਾਫੀ ਨਿੰਦਿਆ ਕਰਨ ਲੱਗੇ ਹਨ। ਅਕਸ਼ੇ ਨੇ ਇਸ ਸਾਲ ਮਾਰਚ ’ਚ ਕਿਹਾ ਸੀ ਕਿ ਉਹ ਇਕ ਫ਼ਿਲਮ ਲਈ 40-45 ਦਿਨਾਂ ਤੋਂ ਵੱਧ ਸਮਾਂ ਨਹੀਂ ਦੇ ਸਕਦੇ। ‘ਸਮਰਾਟ ਪ੍ਰਿਥਵੀਰਾਜ’ ਦੇ ਫਲਾਪ ਹੋਣ ਕਾਰਨ ਲੋਕ ਇਸ ਨੂੰ 40-45 ਦਿਨਾਂ ਵਾਲੇ ਬਿਆਨ ਨੂੰ ਲੈ ਕੇ ਅਕਸ਼ੇ ਦੇ ਪਿੱਛੇ ਪੈ ਗਏ ਹਨ।
ਗੱਲ ਇਥੋਂ ਤਕ ਪਹੁੰਚ ਗਈ ਕਿ ਅਕਸ਼ੇ ਦੇ ਇਸ ਬਿਆਨ ’ਤੇ ਆਰ. ਮਾਧਵਨ ਨੇ ਵੀ ਟਿੱਪਣੀ ਕਰ ਦਿੱਤੀ। ਆਪਣੀ ਫ਼ਿਲਮ ‘ਰਾਕੇਟਰੀ : ਦਿ ਨਾਂਬੀ ਇਫੈਕਟ’ ਪ੍ਰਮੋਟ ਕਰ ਰਹੇ ਮਾਧਵਨ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਚੰਗੀਆਂ ਫ਼ਿਲਮਾਂ ਨੂੰ ਪੂਰਾ ਹੋਣ ’ਚ ਸਮਾਂ ਲੱਗਦਾ ਹੈ।
ਪ੍ਰੈੱਸ ਕਾਨਫਰੰਸ ਤੋਂ ਸਾਹਮਣੇ ਆਈ ਵੀਡੀਓ ’ਚ ਮਾਧਵਨ ਨੇ ਕਿਹਾ ਕਿ ‘ਆਰ. ਆਰ. ਆਰ.’ ਤੇ ‘ਪੁਸ਼ਪਾ’ ਵਰਗੀਆਂ ਫ਼ਿਲਮਾਂ ਨੂੰ ਬਣਨ ’ਚ ਇਕ ਸਾਲ ਤੋਂ ਵੱਧ ਦਾ ਸਮਾਂ ਲੱਗਾ ਤੇ ਅੱਲੂ ਅਰਜੁਨ ਵਰਗੇ ਅਦਾਕਾਰ ਵੀ ਹਨ, ਜੋ ਪ੍ਰਾਜੈਕਟ ਦੇ ਅੱਗੇ ਖ਼ੁਦ ਨੂੰ ਪੂਰੀ ਤਰ੍ਹਾਂ ਸਰੰਡਰ ਕਰ ਦਿੰਦੇ ਹਨ। ਮਾਧਵਨ ਨੇ ਕਿਹਾ ਕਿ ਉਹ ਜਿਨ੍ਹਾਂ ਫ਼ਿਲਮਾਂ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਕਲਾਕਾਰਾਂ ਨੇ ਆਪਣਾ ਸਮਾਂ ਦਿੱਤਾ ਹੈ ਤੇ ਸਿਰਫ 3-4 ਮਹੀਨਿਆਂ ’ਚ ਨਹੀਂ ਪੂਰੀ ਕੀਤੀ।
ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’
ਮਾਧਵਨ ਨੇ ਗੱਲ ਇਸ਼ਾਰੇ-ਇਸ਼ਾਰੇ ’ਚ ਆਖੀ ਸੀ ਪਰ ਲੋਕਾਂ ਨੇ ਉਨ੍ਹਾਂ ਦੀ ਮੁਸਕਾਨ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਤੀਰ ਕਿਥੇ ਛੱਡਿਆ ਗਿਆ ਹੈ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਕਾਫੀ ਮਜ਼ੇ ਲਏ।
ਆਨੰਦ ਐੱਲ. ਰਾਏ ਨਾਲ ਆਪਣੀ ਫ਼ਿਲਮ ‘ਰਕਸ਼ਾ ਬੰਧਨ’ ਦੇ ਇਵੈਂਟ ’ਤੇ ਜਦੋਂ ਅਕਸ਼ੇ ਕੋਲੋਂ ਪੁੱਛਿਆ ਗਿਆ ਕਿ ਮਾਧਵਨ ਦੇ ਕੁਮੈਂਟ ’ਤੇ ਉਨ੍ਹਾਂ ਦਾ ਕੀ ਜਵਾਬ ਹੈ ਤਾਂ ਉਨ੍ਹਾਂ ਕਿਹਾ, ‘‘ਕੀ ਕਹਿਣਾ ਚਾਹਾਂਗਾ... ਭਰਾ ਮੇਰੀਆਂ ਫ਼ਿਲਮਾਂ ਖ਼ਤਮ ਹੋ ਜਾਂਦੀਆਂ ਹਨ। ਇਕ ਡਾਇਰੈਕਟਰ ਆਉਂਦਾ ਹੈ, ਉਹ ਕਹਿੰਦਾ ਹੈ ਕਿ ਤੁਹਾਡਾ ਕੰਮ ਖ਼ਤਮ ਤਾਂ ਮੈਂ ਕੀ ਹੁਣ ਝਗੜਾ ਕਰਾਂ ਉਸ ਦੇ ਨਾਲ?’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।