ਆਰ ਮਾਧਵਨ ਦੀ ROCKETRY ਲਈ ਕਾਨਸ ਫ਼ਿਲਮ ਫ਼ੈਸਟੀਵਲ ’ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

05/19/2022 5:05:21 PM

ਨਵੀਂ ਦਿੱਲੀ: ਆਰ ਮਾਧਵਨ ਦੇ ਨਿਰਦੇਸ਼ਨ ’ਚ ਬਣੀ ਪਹਿਲੀ ਫ਼ਿਲਮ ਫ਼ੈਸਟੀਵਲ ‘ਰੋਕੇਟਰੀ: ਦਿ ਨਾਂਬੀ ਇਫੈਕਟ’ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹੰਗਾਮਾ ਕਰ ਦਿੱਤਾ ਹੈ। ਇਹ ਕੋਈ ਰਹੱਸ ਨਹੀਂ ਹੈ ਕਿ ਫ਼ਿਲਮ ਬਾਰੇ ਚਰਚਾ ਚੱਲ ਰਹੀ ਹੈ ਅਤੇ ਪ੍ਰਸ਼ੰਸਕ ਇਸ ਨੂੰ ਵਿਗਿਆਨੀ ਅਤੇ ਪ੍ਰਭਾਵਸ਼ਾਲੀ ਨੰਬੀ ਨਾਰਾਇਣਨ ਦੀ ਕਹਾਣੀ ਨੂੰ ਵੱਡੇ ਪਰਦੇ ’ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ ਕਾਫੀ ਚਰਚਾ ’ਚ ਬਣੀ ਹੋਈ ਹੈ।

ਇਹ ਵੀ ਪੜ੍ਹੋ: ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ, ਜਾਣੋ ਕੀ ਹੈ ਮਾਮਲਾ

ਇਕ ਸੂਤਰ ਨੇ ਖ਼ੁਲਾਸਾ ਕੀਤਾ ਹੈ ਕਿ ‘ਰੋਕੇਟਰੀ: ਦਿ ਨਾਂਬੀ ਇਫੈਕਟ’ ਫ਼ਿਲਮ ਨੂੰ ਇਸ ਸਾਲ ਕਾਨਸ ਫ਼ਿਲਮ ਫ਼ੈਸਟੀਵਲ ਦੀਆਂ ਫ਼ਿਲਮਾਂ ’ਚ ਸਭ ਤੋਂ ਵੱਧ ਪਸੰਦ ਕੀਤੀਆਂ ਗਈਆਂ ਫਿਲਮਾਂ ’ਚੋਂ ਇਕ ਹੈ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰੋਕੇਟਰੀ ਨੇ ਲੋਕਾਂ ਦੀ ਦਿਲਚਸਪੀ ਜਗਾ ਦਿੱਤੀ ਹੈ। ਇਹ ਇਕ ਵਿਸ਼ੇਸ਼ ਸ਼ੋਅ ਹੈ ਜੋ ਵੈੱਬਸਾਈਟ ’ਤੇ ਸੂਚੀਬੱਧ ਨਹੀਂ ਕੀਤਾ ਗਿਆ ਪਰ ਲੋਕ ਇਸ ਵਿਸ਼ੇਸ਼ ਵਿਸ਼ਵ ਪ੍ਰੀਮੀਅਰ ਲਈ ਸੀਟਾਂ ਪ੍ਰਾਪਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

 


Anuradha

Content Editor

Related News